Skip to content
Sunday, November 17, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
October
18
6 ਮਹੀਨੇ ਪਹਿਲਾਂ ਰੱਖੇ ਨੌਕਰ ਦੇ ਸਾਹਮਣੇ ਰੱਖਦੀ ਰਹੀ ਪੈਸੇ, 14 ਲੱਖ ਲੈਕੇ ਹੋ ਗਿਆ ਫਰਾਰ, ਹੁਣ ਪਾ ਰਹੀ ਪਿੱਟ ਸਿਆਪਾ
Crime
jalandhar
Latest News
National
Punjab
6 ਮਹੀਨੇ ਪਹਿਲਾਂ ਰੱਖੇ ਨੌਕਰ ਦੇ ਸਾਹਮਣੇ ਰੱਖਦੀ ਰਹੀ ਪੈਸੇ, 14 ਲੱਖ ਲੈਕੇ ਹੋ ਗਿਆ ਫਰਾਰ, ਹੁਣ ਪਾ ਰਹੀ ਪਿੱਟ ਸਿਆਪਾ
October 18, 2024
Voice of Punjab
6 ਮਹੀਨੇ ਪਹਿਲਾਂ ਰੱਖੇ ਨੌਕਰ ਦੇ ਸਾਹਮਣੇ ਰੱਖਦੀ ਰਹੀ ਪੈਸੇ, 14 ਲੱਖ ਲੈਕੇ ਹੋ ਗਿਆ ਫਰਾਰ, ਹੁਣ ਪਾ ਰਹੀ ਪਿੱਟ ਸਿਆਪਾ
ਵੀਓਪੀ ਬਿਊਰੋ – ਕਪੂਰਥਲਾ ‘ਚ ਇਕ ਨੌਕਰ ਦੇ ਵਲੋਂ ਇੱਕ ਘਰੋਂ 14 ਲੱਖ ਰੁਪਏ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮਹਿਲਾ ਨੇ ਆਪਣੇ ਨੌਕਰ ‘ਤੇ ਦੋਸ਼ ਲਗਾਏ ਹਨ। ਕਿਉਂਕਿ ਉਹ ਘਰ ਨੂੰ ਤਾਲਾ ਲਗਾ ਕੇ ਲਾਪਤਾ ਹੈ। ਪੀੜਤ ਔਰਤ ਦੀ ਸ਼ਿਕਾਇਤ ‘ਤੇ ਦੋਸ਼ੀ ਨੌਕਰ ਖਿਲਾਫ ਥਾਣਾ ਸਿਟੀ-2 ਅਰਬਨ ਅਸਟੇਟ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਮੁਹੱਲਾ ਅਮਨ ਨਗਰ ਦੀ ਰਹਿਣ ਵਾਲੀ ਔਰਤ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ 12 ਸਾਲਾ ਪੁੱਤਰ ਹਰਮਨ ਨਾਲ ਘਰ ਰਹਿੰਦੀ ਹੈ। ਰਮਨਦੀਪ ਕੌਰ ਨੇ 6 ਮਹੀਨੇ ਪਹਿਲਾਂ ਪਿੰਡ ਲੱਖਣ ਕਲਾਂ ਦੇ ਰਾਮ ਲੁਭਾਇਆ ਨੂੰ ਪਿੰਡ ਲੱਖਣ ਕਲਾਂ ਵਿਖੇ ਆਪਣੀ ਵਾਹੀਯੋਗ ਜ਼ਮੀਨ ‘ਤੇ ਕੰਮ ਕਰਨ ਲਈ ਰੱਖਿਆ ਸੀ। ਨੌਕਰ ਵੀ ਉਨ੍ਹਾਂ ਦੇ ਘਰ ਵਿੱਚ ਵੱਖਰੇ ਕਮਰੇ ਵਿੱਚ ਰਹਿੰਦਾ ਹੈ।
14 ਅਕਤੂਬਰ ਨੂੰ ਔਰਤ ਨੇ ਆਪਣੇ ਨੌਕਰ ਰਾਮ ਲੁਭਾਇਆ ਨਾਲ ਮਿਲ ਕੇ ਬੈਂਕ ‘ਚੋਂ 12 ਲੱਖ ਰੁਪਏ ਦੀ ਨਕਦੀ ਕਢਵਾਈ ਸੀ। ਪੈਸੇ ਘਰ ਦੀ ਅਲਮਾਰੀ ਦੇ ਲਾਕਰ ਵਿੱਚ ਰੱਖੇ ਹੋਏ ਸਨ। ਲਾਕਰ ਵਿੱਚ ਪਹਿਲਾਂ ਹੀ 2 ਲੱਖ ਰੁਪਏ ਸਨ। ਬੀਤੀ 15 ਅਕਤੂਬਰ ਦੀ ਸਵੇਰ ਔਰਤ ਘਰ ਵਿੱਚ ਰਹਿੰਦੇ ਆਪਣੇ ਲੜਕੇ ਹਰਮਨ ਅਤੇ ਵਿਸ਼ਾਖਾ ਸਿੰਘ ਨਾਲ ਆਪਣੇ ਨਾਨਕੇ ਪਿੰਡ ਗਈ ਸੀ। ਇਸ ਦੇ ਨਾਲ ਹੀ ਘਰ ਦੀਆਂ ਚਾਬੀਆਂ ਨੌਕਰ ਰਾਮ ਲੁਭਾਇਆ ਨੂੰ ਦੇ ਦਿੱਤੀਆਂ ਗਈਆਂ।
ਉਸੇ ਰਾਤ ਜਦੋਂ ਔਰਤ ਕਰੀਬ 10 ਵਜੇ ਵਾਪਸ ਆਈ ਤਾਂ ਘਰ ਦਾ ਦਰਵਾਜ਼ਾ ਬੰਦ ਸੀ। ਨੌਕਰ ਰਾਮ ਲੁਭਾਇਆ ਘਰ ਨਹੀਂ ਸੀ ਅਤੇ ਉਸ ਦਾ ਮੋਬਾਈਲ ਨੰਬਰ ਵੀ ਬੰਦ ਸੀ। ਜਦੋਂ ਉਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਉਸ ਵਿੱਚ ਰੱਖੇ 14 ਲੱਖ ਰੁਪਏ ਗਾਇਬ ਸਨ।
ਪੀੜਤ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਨੌਕਰ ਰਾਮ ਲੁਭਿਾਇਆ ਵੀ ਫਰਾਰ ਹੈ। ਉਸ ਨੂੰ ਸ਼ੱਕ ਹੈ ਕਿ ਨੌਕਰ ਨੇ ਇਹ ਚੋਰੀ ਕੀਤੀ ਹੈ। ਦੋਸ਼ੀ ਨੌਕਰ ਆਪਣੇ ਘਰ ਵੀ ਨਹੀਂ ਪਹੁੰਚਿਆ। ਥਾਣਾ ਸਿਟੀ-2 ਅਰਬਨ ਅਸਟੇਟ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ’ਤੇ ਮੁਲਜ਼ਮ ਨੌਕਰ ਰਾਮ ਲੁਭਾਇਆ ਵਾਸੀ ਲੱਖਣ ਕਲਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
Post navigation
25 ਲੱਖ ਦਾ ਕਰਜ਼ਾ ਚੁੱਕ ਅਮਰੀਕਾ ਗਏ ਪੰਜਾਬੀ ਦੀ ਮੌ×ਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ
ਸਲਮਾਨ ਖਾਨ ਨੂੰ ਮੁੜ ਧਮਕੀ, ਕਿਹਾ- 5 ਕਰੋੜ ਰੁਪਏ ਦੇ ਜਾਂ ਆਪਣੇ ਦੋਸਤ ਵਾਂਗ ਮਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us