ਗਦਰੀ ਬਾਬਿਆਂ ਦਾ ਮੇਲਾ ਇਸ ਵਾਰ 7-8-9-ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਖੇ ਮਨਾਇਆ ਜਾਏਗਾ

ਜਲੰਧਰ(ਪ੍ਰਥਮ ਕੇਸਰ): ਗਦਰੀ ਬਾਬਿਆਂ ਦਾ ਮੇਲਾ 7-8-9-ਨਵੰਬਰ 2024 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਲੱਗ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ 7 ਨਵੰਬਰ ਸ਼ਾਮ ਨੂੰ ਪੁਸਤਕ ਸਟਾਲਾਂ ਪ੍ਰਤੀ ਵਿਚਾਰ ਚਰਚਾ ਹੋਵੇਗੀ ਅਤੇ 8 ਨਵੰਬਰ ਨੂੰ ਦਿਨ ਦੇ ਸਮੇਂ ਕੁਇਜ਼, ਭਾਸ਼ਨ, ਪੇਂਟਿੰਗ ਤੇ ਗਾਇਨ ਮੁਕਾਬਲੇ ਹੋਣਗੇ। ਸ਼ਾਮ ਨੂੰ ਫਿਲਮ ਵੀ ਦਿਖਾਈ ਜਾਵੇਗੀ ਅਤੇ ਮੁੱਖ ਮਹਿਮਾਨ ਵਿਚਾਰ ਵੀ ਰੱਖਣਗੇ।

ਵੱਡੇ ਮੇਲੇ ਵਾਲੇ ਦਿਨ 9 ਨਵੰਬਰ ਨੂੰ ਸਵੇਰੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਹਰਦੇਵ ਸਿੰਘ ਅਰਸ਼ੀ ਸਾਬਕਾ ਐਮ ਐਲ ਏ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਤੋਂ ਬਾਅਦ ਜਨਰਲ ਸਕੱਤਰ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਕਹਿਣਗੇ। ਹਰਦੇਵ ਸਿੰਘ ਅਰਸ਼ੀ ਦੇ ਭਾਸ਼ਨ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਧੰਨਵਾਦ ਵੀ ਕਰਨਗੇ ਅਤੇ ਆਪਣੇ ਵਿਚਾਰ ਵੀ ਪੇਸ਼ ਕਰਨਗੇ। ਇਸ ਸਟੇਜ ਦੇ ਸੰਚਾਲਕ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਹੋਣਗੇ। ਸਾਰਾ ਦਿਨ ਗੀਤ ਸੰਗੀਤ ਚੱਲੇਗਾ ਅਤੇ ਮੁੱਖ ਵਕਤਾ ਆਪਣੇ ਵੀ ਰੱਖਣਗੇ।

ਇਸ ਸਟੇਜ ਨੂੰ ਕਮੇਟੀ ਦੇ ਟਰੱਸਟੀ ਹਰਵਿੰਦਰ ਸਿੰਘ ਭੰਡਾਲ ਚਲਾਉਣਗੇ। ਸਾਰੀ ਰਾਤ ਨਾਟਕ ਮੇਲਾ ਹੋਵੇਗਾ ਰਾਤ ਵਾਲੀ ਸਟੇਜ ਵੀ ਅਮੋਲਕ ਚਲਾਏਗਾ। ਮਾੜੀਮੇਘਾ ਨੇ ਦੱਸਿਆ ਕਿ ਮੇਲੇ ਦੇ ਲੰਗਰ ਤੇ ਬਾਕੀ ਪ੍ਰਬੰਧਾਂ ਵਾਸਤੇ ਲਗਾਤਾਰ ਆਰਥਿਕ ਮਦਦ ਆ ਰਹੀ ਹੈ। ਅੱਜ ਸੀ ਪੀ ਆਈ ਐਮ ਵੱਲੋਂ ਜਾਗਰਣ ਦੇ ਪੱਤਰਕਾਰ ਮਹਿੰਦਰ ਰਾਮ ਫੁਗਲਾਣਾ ਅਤੇ ਉਘੇ ਦੇਸ਼ ਭਗਤ ਭਾਈ ਛਾਂਗਾ ਬੱਬਰ ਦੇ ਪ੍ਰਵਾਰ ਵੱਲੋਂ ਐਡਵੋਕੇਟ ਕੇ ਜਤਿੰਦਰ ਆਰਥਿਕ ਮਦਦ ਦੇ ਕੇ ਗਈ। ਕਮੇਟੀ ਧੰਨਵਾਦੀ ਹੈ ।
ਪਿਰਥੀਪਾਲ ਸਿੰਘ ਮਾੜੀਮੇਘਾ
ਫੋਨ -9876078731

error: Content is protected !!