ਕੈਨੇਡਾ ਤੋਂ ਪੜ੍ਹ ਕੇ ਆਇਆ 22 ਸਾਲਾਂ ਨੌਜਵਾਨ ਬਣਿਆ ਪਿੰਡ ਦਾ ਸਰਪੰਚ, ਕਹਿੰਦਾ-ਮੈਂ ਬਦਲੂ ਨੁਹਾਰ

ਕੈਨੇਡਾ ਤੋਂ ਪੜ੍ਹ ਕੇ ਆਇਆ 22 ਸਾਲਾਂ ਨੌਜਵਾਨ ਬਣਿਆ ਪਿੰਡ ਦਾ ਸਰਪੰਚ, ਕਹਿੰਦਾ-ਮੈਂ ਬਦਲੂ ਨੁਹਾਰ


ਮੋਗਾ (ਵੀਓਪੀ ਬਿਊਰੋ) ਪੰਜਾਬ ਵਿੱਚ ਹਾਲ ਹੀ ਵਿੱਚ ਪੰਚਾਇਤੀ ਚੋਣਾਂ ਹੋਈਆਂ ਹਨ। ਸੂਬੇ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਈਆਂ ਸਨ। ਸੂਬੇ ਵਿੱਚ 9398 ਪੰਚਾਇਤਾਂ ਦੇ ਸਰਪੰਚ ਅਤੇ ਪੰਚ ਚੁਣੇ ਗਏ ਹਨ। ਮੋਗਾ ਜ਼ਿਲ੍ਹੇ ਵਿੱਚ ਪੰਜਾਬ ਦਾ ਸਭ ਤੋਂ ਨੌਜਵਾਨ ਸਰਪੰਚ ਚੁਣਿਆ ਗਿਆ ਹੈ। ਮੋਗਾ ਦੇ ਪਿੰਡ ਗਲੋਟੀ ‘ਚ 22 ਸਾਲਾ ਨੌਜਵਾਨ ਸਰਪੰਚ ਬਣ ਗਿਆ ਹੈ। ਸਰਪੰਚ ਚੁਣੇ ਗਏ 22 ਸਾਲਾ ਸਵਰਾਜ ਸਿੰਘ ਨੇ ਵਿਦੇਸ਼ (ਕੈਨੇਡਾ) ਵਿੱਚ ਪੜ੍ਹਾਈ ਕੀਤੀ ਹੈ।

ਖਾਸ ਗੱਲ ਇਹ ਹੈ ਕਿ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ। ਲੋਕਾਂ ਨੇ ਪਿੰਡ ਦੀ ਵਾਗਡੋਰ ਸਵਰਾਜ ਸਿੰਘ ਨੂੰ ਸੌਂਪ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਸਵਰਾਜ ਨੂੰ ਸਰਪੰਚ ਚੁਣਿਆ ਹੈ। ਨੌਜਵਾਨ ਸਰਪੰਚ ਸਵਰਾਜ ਸਿੰਘ ਦਾ ਉਦੇਸ਼ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੈ।


ਮੋਗਾ ਦੇ ਪਿੰਡ ਗਲੋਟੀ ਦੇ ਵਸਨੀਕ ਸਵਰਾਜ ਸਿੰਘ ਨੇ ਸਰਪੰਚ ਚੁਣੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ। ਉਸਨੇ ਦੱਸਿਆ ਕਿ ਉਸਨੇ ਕੈਨੇਡਾ ਦੇ ਓਨਟਾਰੀਓ ਵਿੱਚ ਲੈਬਟਨ ਕਾਲਜ ਵਿੱਚ ਪੜ੍ਹਾਈ ਕੀਤੀ। ਸਵਰਾਜ ਨੇ ਉੱਥੋਂ ਅੰਤਰਰਾਸ਼ਟਰੀ ਵਪਾਰ ਦਾ ਕੋਰਸ ਪੂਰਾ ਕੀਤਾ ਹੈ। ਸਵਰਾਜ ਸਿੰਘ ਆਈਲੈਟਸ ਕਰਨ ਤੋਂ ਬਾਅਦ ਵਿਦੇਸ਼ ਪੜ੍ਹਨ ਚਲਾ ਗਿਆ। ਉਹ ਇਸ ਸਾਲ ਆਪਣੀ ਪੜ੍ਹਾਈ ਪੂਰੀ ਕਰਕੇ ਪਿੰਡ ਪਰਤਿਆ ਸੀ। ਪਿੰਡ ਵਾਸੀਆਂ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਹੈ ਕਿ ਉਹ ਆਪਣੇ ਵਿਦਿਅਕ ਤਜ਼ਰਬੇ ਨਾਲ ਪਿੰਡ ਗਲੋਟੀ ਦਾ ਵਿਕਾਸ ਕਰੇ।


ਸਵਰਾਜ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਪਿੰਡ ਦਾ ਵਿਕਾਸ ਕਰਕੇ ਇਸ ਦੀ ਨੁਹਾਰ ਬਦਲਣ ਦਾ ਹੈ। ਜਿਹੜੇ ਕੰਮ ਪਿੰਡ ਵਿੱਚ ਅੱਜ ਤੱਕ ਕਦੇ ਨਹੀਂ ਹੋਏ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਸਵਰਾਜ ਨੇ ਕਿਹਾ ਕਿ ਪਿੰਡ ਦੇ ਸਾਰੇ ਲੋਕਾਂ ਨੇ ਸਰਬਸੰਮਤੀ ਨਾਲ ਇਕਜੁੱਟ ਹੋ ਕੇ ਮੈਨੂੰ ਸਰਪੰਚ ਬਣਾਇਆ ਹੈ। ਇਸ ਲਈ ਮੇਰੀ ਕੋਸ਼ਿਸ਼ ਰਹੇਗੀ ਕਿ ਆਪਣੇ ਪਿੰਡ ਨੂੰ ਪੰਜਾਬ ਦਾ ਮਾਡਲ ਪਿੰਡ ਬਣਾਵਾਂ।

ਸਵਰਾਜ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ ‘ਤੇ ਮਾਣ ਹੈ। ਅਸੀਂ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਬੇਟੇ ‘ਤੇ ਭਰੋਸਾ ਕਰਕੇ ਉਸ ਨੂੰ ਪਿੰਡ ਦਾ ਸਰਪੰਚ ਬਣਾਇਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਸੋਚ ਨਾਲ ਪਿੰਡ ਵਾਸੀਆਂ ਨੇ ਸਵਰਾਜ ਦੀ ਇਹ ਜਿੰਮੇਵਾਰੀ ਸੌਂਪੀ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਿੰਡ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

error: Content is protected !!