ਸਕੂਲ ਘੇਰਾ ਮਾਰਨ ਗਏ ‘ਆਪ’ MLA ਨੂੰ ਅਧਿਆਪਕਾਂ ਨੇ ਨਹੀਂ ਕਿਹਾ ਜੀ ਆਇਆ ਨੂੰ, ਤਾਂ ਭੜਕੇ ਹੋਏ ਨੇ ਕਰ’ਤੀ ਸ਼ਿਕਾਇਤ

ਸਕੂਲ ਘੇਰਾ ਮਾਰਨ ਗਏ ‘ਆਪ’ MLA ਨੂੰ ਅਧਿਆਪਕਾਂ ਨੇ ਨਹੀਂ ਕਿਹਾ ਜੀ ਆਇਆ ਨੂੰ, ਤਾਂ ਭੜਕੇ ਹੋਏ ਨੇ ਕਰ’ਤੀ ਸ਼ਿਕਾਇਤ

ਚੰਡੀਗੜ੍ਹ (ਵੀਓਪੀ ਬਿਊਰੋ) ਇੱਕ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਵਾਅਦੇ ਕਰ ਰਹੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਆਪਣੇ ਆਪ ਨੂੰ ਸਿੱਖਿਆ ਨਾਲੋਂ ਵੀ ਉੱਚਾ ਸਮਝ ਰਹੇ ਨੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜੈਤੋ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੱਕ ਅਧਿਆਪਕ ਉੱਤੇ ਇੰਨਾ ਜਿਆਦਾ ਗੁੱਸਾ ਅਤੇ ਨਰਾਜ਼ਗੀ ਜਾਹਿਰ ਕੀਤੀ ਹੈ ਕਿ ਉਸ ਨੂੰ ਚੰਡੀਗੜ੍ਹ ਪੇਸ਼ ਹੋਣ ਦੇ ਹੁਕਮ ਕਰਵਾ ਦਿੱਤੇ ਹਨ।

ਇਹ ਵਿਧਾਇਕ ਦਾ ਇਲਜ਼ਾਮ ਹੈ ਕਿ ਸਕੂਲ ਦਾ ਅਧਿਆਪਕ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਅਤੇ ਜਦੋਂ ਉਹ ਸਕੂਲ ਪਹੁੰਚਿਆ ਤਾਂ ਉਸ ਨੂੰ ਜੀ ਆਇਆ ਨਹੀਂ ਕਿਹਾ, ਇਸ ਗੱਲ ਤੋਂ ਭੜਕੇ ਆਪ ਵਿਧਾਇਕ ਨੇ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਸ਼ਿਕਾਇਤ ਪੱਤਰ ਭੇਜ ਦਿੱਤਾ ਅਤੇ ਚੰਡੀਗੜ੍ਹ ਤਲਬ ਹੋਣ ਲਈ ਹੁਕਮਨਾਮੇ ਜਾਰੀ ਕਰ ਦਿੱਤੇ ਗਏ।

ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਅਧਿਆਪਕਾਂ ਖਿਲਾਫ ਭੇਜੀ ਸ਼ਿਕਾਇਤ ਦੀ ਕਾਪੀ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਹੈ। ਕਾਪੀ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਕਾਫੀ ਲਾਹਨਤਾਂ ਪਾ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜਦ ਅਧਿਆਪਕ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹਨ ਤਾਂ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਬੱਚਿਆਂ ਦੀ ਪੜ੍ਹਾਈ ਛੱਡ ਕੇ ਉਸਦੀ ਆਓ ਭਗਤ ਵਿੱਚ ਲੱਗ ਜਾਣ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਇਸ ਮਾਮਲੇ ‘ਤੇ ਸਰਾਸਰ ਗਲਤ ਕਿਹਾ ਹੈ।

ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਦੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭੇਜੀ ਗਈ ਸ਼ਿਕਾਇਤ ’ਚ ਪੜ੍ਹ ਕੇ ਇਹੀ ਲੱਗਦਾ ਹੈ। ਵਿਧਾਇਕ ਅਮੋਲਕ ਸਿੰਘ 17 ਸਤੰਬਰ, 2024 ਨੂੰ ਸਰਕਾਰੀ ਹਾਈ ਸਕੂਲ ਗੋਦਾਰਾ ਦੀ ਚੈਕਿੰਗ ਕਰਨ ਗਏ ਸਨ। ਸਕੂਲ ਦੇ ਹੈੱਡ ਟੀਚਰ ਹਰਵਿੰਦਰ ਸਿੰਘ ਗ਼ੈਰ-ਹਾਜ਼ਰ ਪਾਏ ਗਏ। ਸਕੂਲ ਦੇ ਹੋਰ ਅਧਿਆਪਕ ਗੀਤਾ ਰਾਣੀ, ਪਰਮਜੀਤ ਕੌਰ, ਕੁਲਵਿੰਦਰ ਕੌਰ ਹਾਜ਼ਰ ਸਨ ਪਰ ਉਨ੍ਹਾਂ ਨੇ ਆਪਣੇ ਕਮਰਿਆਂ ’ਚੋਂ ਬਾਹਰ ਕੇ ਵਿਧਾਇਕ ਦੀ ਆਓਭਗਤ ਨਹੀਂ ਕੀਤੀ। ਵਿਧਾਇਕ ਨੇ ਇਸ ਬਾਰੇ ਲਿਖਤੀ ਸ਼ਿਕਾਇਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦਿੱਤੀ ਹੈ ਜਿਨ੍ਹਾਂ ਨੇ 22 ਅਕਤੂਬਰ ਨੂੰ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਬੁਲਾਇਆ ਸੀ ਪਰ ਸਪੀਕਰ ਦੇ ਵਿਧਾਨ ਸਭਾ ’ਚ ਨਾ ਆਉਣ ਕਾਰਨ ਕਿਸੇ ਹੋਰ ਦਿਨ ਦਾ ਸਮਾਂ ਦੇਣ ਦੀ ਗੱਲ ਕਹੀ ਗਈ ਹੈ।

error: Content is protected !!