ਕੁੱਲਹੜ ਪੀਜ਼ਾ ਵਾਲਿਆਂ ਨੂੰ ਸੁਰੱਖਿਆ ਮਿਲਣ ਤੋਂ ਭੜਕੇ ਨਿਹੰਗ ਸਿੰਘ, ਕਿਹਾ- ਜਾਂ ਇਹ ਨਹੀਂ ਜਾਂ ਫਿਰ ਮੈਂ 

ਕੁੱਲਹੜ ਪੀਜ਼ਾ ਵਾਲਿਆਂ ਨੂੰ ਸੁਰੱਖਿਆ ਮਿਲਣ ਤੋਂ ਭੜਕੇ ਨਿਹੰਗ ਸਿੰਘ, ਕਿਹਾ- ਜਾਂ ਇਹ ਨਹੀਂ ਜਾਂ ਫਿਰ ਮੈਂ

ਵੀਓਪੀ ਬਿਊਰੋ- ਪੰਜਾਬ ਦੇ ਜਲੰਧਰ ਦੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਏਂਜ਼ਰ ਕੁੱਲਹੜ ਪੀਜ਼ਾ ਕਪਲ ਇਸ ਸਮੇਂ ਫਿਰ ਤੋਂ ਸੁਰੱਖਿਆ ਵਿੱਚ ਹੈ। ਪਿਛਲੇ ਦਿਨੀ ਨਿਹੰਗ ਮਾਨ ਸਿੰਘ ਅਕਾਲੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੁੱਲਹੜ ਪੀਜ਼ਾ ਕਪਲ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਜਿਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦੇ ਹਨ। ਉਸ ਤਰ੍ਹਾਂ ਦੇ ਵੀਡੀਓ ਦੇ ਨਾਲ ਨੌਜਵਾਨ ਪੀੜੀ ਨੂੰ ਗਲਤ ਸਿੱਧ ਮਿਲਦੀ ਹੈ ਅਤੇ ਇੱਕ ਸਿੱਖ ਹੋਣ ਦੇ ਨਾਤੇ ਸਿੱਖੀ ‘ਤੇ ਵੀ ਇਹ ਦਾਗ ਲੱਗ ਰਿਹਾ ਹੈ। ਇਸ ਲਈ ਨਿਹੰਗ ਸਿੰਘਾਂ ਨੇ ਕੁੱਲਹੜ ਪੀਜ਼ਾ ਜੋੜੇ ਨੂੰ ਚੇਤਾਵਨੀ ਦਿੱਤੀ ਸੀ ਕਿ ਜਾਂ ਤਾਂ ਉਹ ਇਸ ਤਰਹਾਂ ਦੇ ਵੀਡੀਓ ਬਣਾਉਣੀ ਆ ਬੰਦ ਕਰਦੇ ਜਾਂ ਤਾਂ ਉਹ ਦਸਤਾਰ ਉਹਨਾਂ ਨੂੰ ਸੌਂਪ ਦੇਵੇ ਅਤੇ ਬਿਨਾਂ ਦਸਤਾਰ ਤੋਂ ਇਸ ਤਰ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਕੁਛ ਵੀ ਕਰੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਰਹੇਗਾ।

ਉਨ੍ਹਾਂ ਕਿਹਾ ਸੀ ਕਿ ਦਸਤਾਰ ਦੇ ਨਾਲ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਨਹੀਂ ਹਟਦਾ ਤਾਂ ਉਸ ਨੂੰ ਸਖਤ ਸਜ਼ਾ ਦੇਣਗੇ। ਇਸ ਸਬੰਧੀ ਨਿਹੰਗ ਸਿੰਘ ਪਿਛਲੇ ਕੁਝ ਦਿਨ ਪਹਿਲਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਸਨ ਅਤੇ ਕਾਫੀ ਮਾਮਲਾ ਭਖਿਆ ਵੀ ਸੀ।ਇਸ ਸਾਰੇ ਮਾਮਲੇ ਤੋਂ ਬਾਅਦ ਕੁੱਲਹੜ ਪੀਜ਼ਾ ਕਪਲ ਨੇ ਹਾਈ ਕੋਰਟ ਦਾ ਰੁੱਖ ਕੀਤਾ ਸੀ ਅਤੇ ਆਪਣੀ ਜਾਨ ਨੂੰ ਖਤਾ ਦੱਸਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ ਕੁਲਹੜ ਪੀਜ਼ਾ ਕਪਲ ਦੀ ਪਟੀਸ਼ਨ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਲਈ ਲਈ ਸੁਰੱਖਿਆ ਮੁਹਈਆ ਕਰਵਾਉਣ ਦੇ ਆਦੇਸ਼ ਦੇ ਦਿੱਤੇ ਸਨ। ਕੁਲਹੜ ਪੀਜ਼ਾ ਕਪਲ ਨੂੰ ਮਿਲੀ ਸੁਰੱਖਿਆ ਤੋਂ ਬਾਅਦ ਅਕਾਲੀ ਨਿਹੰਗ ਸਿੰਘ ਫਿਰ ਤੋਂ ਭੜਕ ਗਏ ਨੇ ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਹੈ ਕਿ ਜੇਕਰ ਹਾਈਕੋਰਟ ਵੱਲੋਂ ਕੁਲਹੜ ਪੀਜ਼ਾ ਕਪਲ ਨੂੰ ਇਹ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਡਰ ਕੇ ਪਿੱਛੇ ਹਟ ਗਏ ਹਨ।

ਉਹਨਾਂ ਨੇ ਕਿਹਾ ਕਿ ਇਹ ਕਪਲ ਜੇਕਰ ਇਸ ਤਰ੍ਹਾਂ ਦੇ ਵੀਡੀਓ ਅਪਲੋਡ ਕਰਨ ਤੋਂ ਨਹੀਂ ਹਟਦਾ ਤਾਂ ਜਾਂ ਤਾਂ ਉਹ ਨਹੀਂ ਰਹਿਣਗੇ ਜਾਂ ਤਾਂ ਉਹ ਨਹੀਂ ਰਹਿਣਗੇ। ਉਹਨਾਂ ਨੇ ਕਿਹਾ ਕਿ ਇਹ ਸੁਰੱਖਿਆ ਮਿਲਣ ਤੋਂ ਉਹ ਡਰਨ ਵਾਲੇ ਨਹੀਂ ਹਨ ਉਹਨਾਂ ਨੇ ਕਪਲ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਵੀਡੀਓ ਬਣਾਉਣੀਆਂ ਬੰਦ ਕਰਨੀਆਂ ਪੈਣਗੀਆਂ ਜਾਂ ਫਿਰ ਦਸਤਾਰ ਸਜਾਉਣੀ ਬੰਦ ਕਰਨੀ ਪਵੇਗੀ।

error: Content is protected !!