ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ, ਹਾਈਵੇ ਖੋਲ੍ਹਕੇ ਸੜਕਾਂ ਦੇ ਕੰਢੇ ਸ਼ੁਰੂ ਕੀਤਾ ਧਰਨਾ
ਜਲੰਧਰ (ਵੀਓਪੀ ਬਿਊਰੋ) ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਐੱਸਕੇਐੱਮ ਗੈਰ ਸਿਆਸੀ ਦੀ ਅਗਵਾਈ ਵਿੱਚ ਚੱਲ ਰਿਹਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨ ਜਥੇਬੰਦੀਆਂ ਨੇ ਦੂਸਰੇ ਦਿਨ ਵੀ ਵੱਖ-ਵੱਖ ਜਗ੍ਹਾ ਜਾਮ ਕੀਤੇ ਅਤੇ ਇਸ ਦੌਰਾਨ ਹੀ ਜਲੰਧਰ ਅੰਬਾਲਾ ਕੌਮੀ ਮਾਰਗ ‘ਤੇ ਫਗਵਾੜਾ ਵਿਖੇ ਵੱਡਾ ਇਕੱਠ ਕਰਕੇ ਹਾਈਵੇ ਜਾਮ ਕਰਕੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਖਿਲਾਫ ਝੋਨੇ ਦੀ ਫਸਲ ਖਰੀਦੀ ਨਾ ਜਾਣ ਦੇ ਰੋਸ ਵਜੋਂ ਆਪਣਾ ਵਿਰੋਧ ਦਰਜ ਕਰਵਾਇਆ ਗਿਆ।
ਇਸ ਦੇ ਨਾਲ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਤੇ ਖੇਤੀਬਾੜੀ ਤੇ ਫੂਡ ਸਪਲਾਈ ਮੰਤਰੀ ਨਾਲ ਮੁਲਾਕਾਤ ਹੋਈ। ਇਸ ਮੀਟਿੰਗ ਦਾ ਇਹ ਅਧਿਕਾਰੀ ਅਤੇ ਗੁਰਮੀਤ ਸਿੰਘ ਖੁਡੀਆ ਅਤੇ ਲਾਲ ਚੰਦ ਕਟਾਰੂਚੱਕ ਵੀ ਪਹੁੰਚੇ। ਮੀਟਿੰਗ ਦੌਰਾਨ ਹਾਲਾਂਕਿ ਕਿਸਾਨਾਂ ਤੋਂ ਕਈ ਤਰ੍ਹਾਂ ਦੀਆਂ ਸਹਿਮਤੀਆਂ ਤੇ ਸਹਿਯੋਗ ਮੰਗਿਆ ਗਿਆ ਪਰ ਮੀਟਿੰਗ ਖਤਮ ਹੋਣ ਤੋਂ ਬਾਅਦ ਕਿੱਥੇ ਮੰਤਰੀ ਨੇ ਕਿਹਾ ਕਿ ਕਈ ਮੰਗਾਂ ਉੱਤੇ ਸਹਿਮਤੀ ਬਣ ਗਈ। ਉਥੇ ਹੀ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਅਜੇ ਤੱਕ ਸਹਿਮਤੀ ਨਹੀਂ ਬਣੀ ਪਰ ਇਸ ਤੋਂ ਨਾਲ ਹੀ ਸਰਵਨ ਸਿੰਘ ਭੰਦੇਰ ਨੇ ਐਲਾਨ ਕਰ ਦਿੱਤਾ ਕਿ ਕਿਸਾਨ ਹੁਣ ਹਾਈ ਵਿਦ ਧਰਨਾ ਚੁੱਕ ਕੇ ਸੜਕਾਂ ਦੇ ਕਿਨਾਰੇ ਤੇ ਧੰਨਾ ਜਾਰੀ ਰੱਖਣਗੇ ਤਾਂ ਜੋ ਆਮ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਸਾਮਣਾ ਨਾ ਕਰਨਾ ਪਵੇ ਫਿਲਹਾਲ ਧਰਨਾ ਜਾਰੀ ਹੈ।