CM ਮਾਨ ਦੇ ਓਐੱਸਡੀ ਖਿਲਾਫ਼ ਬੋਲਣਾ ਮਜੀਠੀਆ ਨੂੰ ਪਿਆ ਭਾਰੀ, ਅਗਲੇ ਨੇ ਹਾਈ ਕੋਰਟ ਤੋਂ ਲਗਵਾਈ ਝਾੜ

CM ਮਾਨ ਦੇ ਓਐੱਸਡੀ ਖਿਲਾਫ਼ ਬੋਲਣਾ ਮਜੀਠੀਆ ਨੂੰ ਪਿਆ ਭਾਰੀ, ਅਗਲੇ ਨੇ ਹਾਈ ਕੋਰਟ ਤੋਂ ਲਗਵਾਈ ਝਾੜ

ਵੀਓਪੀ ਬਿਊਰੋ – ਬੁੱਧਵਾਰ ਨੂੰ ਇੱਕ ਅਹਿਮ ਫੈਸਲੇ ਵਿੱਚ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਦੇ ਹੱਕ ਵਿੱਚ ਅੰਤਰਿਮ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਦੇ ਖਿਲਾਫ ਸਾਰੇ ‘ਪਬਲਿਕ ਪਲੇਟਫਾਰਮਾਂ’ ‘ਤੇ ਅਪਮਾਨਜਨਕ ਬਿਆਨ ਪ੍ਰਸਾਰਿਤ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਬਿਕਰਮ ਮਜੀਠੀਆ ਵੱਲੋਂ ਮੁੱਖ ਮੰਤਰੀ ਦੇ ਓ.ਐਸ.ਡੀ ਨੂੰ ਨਿਸ਼ਾਨਾ ਬਣਾ ਕੇ ਦਿੱਤੇ ਗਏ ਅਪਮਾਨਜਨਕ ਬਿਆਨਾਂ ‘ਤੇ ਸਟੇਅ ਜਾਰੀ ਕਰ ਦਿੱਤਾ ਹੈ।

ਅਦਾਲਤ ਦਾ ਫੈਸਲਾ ਰਾਜਬੀਰ ਸਿੰਘ ਦੁਆਰਾ ਦਾਇਰ ਸਿਵਲ ਮੁਕੱਦਮੇ ਦੇ ਜਵਾਬ ਵਿੱਚ ਆਇਆ ਹੈ, ਜੋ ਕਿ ਬਿਕਰਮ ਮਜੀਠੀਆ ਅਤੇ ਹੋਰਾਂ ਦੁਆਰਾ ਝੂਠੇ ਅਤੇ ਗੁੰਮਰਾਹਕੁੰਨ ਦਾਅਵਿਆਂ ਨੂੰ ਜਾਰੀ ਕਰਨ ਨਾਲ ਸਬੰਧਤ ਸੀ। ਓਐੱਸਡੀ ਰਾਜਬੀਰ ਸਿੰਘ ਅਨੁਸਾਰ ਇਨ੍ਹਾਂ ਬਿਆਨਾਂ ਨਾਲ ਉਨ੍ਹਾਂ ਦੀ ਸਾਖ ਨੂੰ ਕਾਫੀ ਠੇਸ ਪਹੁੰਚੀ ਹੈ। ਅਦਾਲਤ ਨੇ ਰਾਜਬੀਰ ਸਿੰਘ ਵੱਲੋਂ ਪੇਸ਼ ਕੀਤੇ ਗਏ ਮੁਕੱਦਮੇ ਨੂੰ ਮਾਨਤਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਬਿਆਨਾਂ ਦੇ ਲਗਾਤਾਰ ਪ੍ਰਕਾਸ਼ਿਤ ਹੋਣ ਨਾਲ ਕਾਨੂੰਨੀ ਕਾਰਵਾਈ ਦਾ ਮਕਸਦ ਕਮਜ਼ੋਰ ਹੋ ਜਾਵੇਗਾ। ਇਸ ਲਈ ਅਦਾਲਤ ਨੇ ਆਪਣੇ ਫੈਸਲੇ ਵਿੱਚ ਮਜੀਠੀਆ ਅਤੇ ਹੋਰਨਾਂ ਨੂੰ ਅਜਿਹੀਆਂ ਮਾਣਹਾਨੀ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਦੇ ਹੁਕਮ ਦਿੱਤੇ ਹਨ।

 

error: Content is protected !!