ਦੀਵਾਲੀ ਦਾ ਜਸ਼ਨ ਮਹਿੰਗਾਈ ਨੇ ਕੀਤਾ ਖਰਾਬ, ਵਧ ਗਏ ਸਿਲੰਡਰਾਂ ਦੇ ਭਾਅ

ਦੀਵਾਲੀ ਦਾ ਜਸ਼ਨ ਮਹਿੰਗਾਈ ਨੇ ਕੀਤਾ ਖਰਾਬ, ਵਧ ਗਏ ਸਿਲੰਡਰਾਂ ਦੇ ਭਾਅ

ਵੀਓਪੀ ਬਿਊਰੋ- ਦੀਵਾਲੀ ਦੀਆਂ ਖੁਸ਼ੀਆਂ ਅਜੇ ਖਤਮ ਨਹੀਂ ਹੋਈਆਂ ਸਨ ਕਿ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਗਈ ਹੈ। 1 ਨਵੰਬਰ ਤੋਂ ਵਪਾਰਕ ਰਸੋਈ ਗੈਸ ਸਿਲੰਡਰ 62 ਰੁਪਏ ਮਹਿੰਗਾ ਹੋ ਗਿਆ ਹੈ। ਇਸ ਵਾਧੇ ਨਾਲ ਨਾ ਸਿਰਫ਼ ਘਰਾਂ ਦੇ ਬਜਟ ‘ਤੇ ਅਸਰ ਪਵੇਗਾ ਸਗੋਂ ਬਾਜ਼ਾਰ ‘ਚ ਉਪਲਬਧ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।

ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਨਵੰਬਰ ਤੋਂ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 62 ਰੁਪਏ ਵਧਾ ਦਿੱਤੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ 14.2 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੈਅ ਹੁੰਦੀਆਂ ਹਨ। ਇਸ ਵਾਰ ਵੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਘਰਾਂ ਵਿੱਚ ਵਰਤੇ ਜਾਣ ਵਾਲੇ 14.2 ਕਿਲੋ ਘਰੇਲੂ ਗੈਸ ਸਿਲੰਡਰ ਦੀ ਕੀਮਤ ਅਗਸਤ 2023 ਤੋਂ ਸਥਿਰ ਹੈ। ਪਿਛਲੇ ਸਾਲ ਅਗਸਤ ਵਿੱਚ ਸਰਕਾਰ ਨੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕਰੀਬ 100 ਰੁਪਏ ਦੀ ਕਟੌਤੀ ਕੀਤੀ ਸੀ।

error: Content is protected !!