ਆਪਣੇ ਪੰਜ ਬੱਚੇ ਘਰ ਛੱਡ ਕੇ ਗੁਆਂਢੀਆਂ ਦੇ 2 ਬੱਚੇ ਅਗਵਾ ਕਰ ਕੇ ਲੈ ਗਿਆ ਸ਼ਖਸ

ਆਪਣੇ ਪੰਜ ਬੱਚੇ ਘਰ ਛੱਡ ਕੇ ਗੁਆਂਢੀਆਂ ਦੇ 2 ਬੱਚੇ ਅਗਵਾ ਕਰ ਕੇ ਲੈ ਗਿਆ ਸ਼ਖਸ

ਮਾਛੀਵਾੜਾ ਸਾਹਿਬ (ਵੀਓਪੀ ਬਿਊਰੋ) ਪਿੰਡ ਸ਼ਤਾਬਗੜ੍ਹ ਵਿਖੇ ਇੱਕ ਵਿਅਕਤੀ ਆਪਣੇ ਗੁਆਂਢੀ ਦੇ ਹੀ ਦੋ ਛੋਟੇ ਬੱਚੇ ਵਿਜੈ (8) ਤੇ ਅਜੈ (7) ਦੀਵਾਲੀ ਦੇ ਪਟਾਕੇ ਲੈ ਕੇ ਦੇਣ ਬਹਾਨੇ ਅਗਵਾ ਕਰਕੇ ਲੈ ਗਿਆ। ਸੰਜੂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਸ਼ਤਾਗਬੜ੍ਹ ਵਿਖੇ ਇੱਕ ਕਿਸਾਨ ਦੇ ਘਰ ’ਚ ਕਿਰਾਏ ’ਤੇ ਰਹਿੰਦਾ ਹੈ ਤੇ ਮਿਹਨਤ ਮਜ਼ਦੂਰੀ ਕਰਦਾ ਹੈ। ਉਸਦੇ ਗੁਆਂਢ ’ਚ ਹੀ ਇੱਕ ਹੋਰ ਕੁਆਰਟਰ ’ਚ ਅਰਜਨ ਉਰਫ਼ ਨੰਨੂ ਬਾਬੂ ਵਾਸੀ ਸਿਮਰੀ, ਵਾਰਡ ਨੰ. 5 ਖਹਿਲਾ ਮਿਸ਼ਰੀ, ਜ਼ਿਲਾ ਖਗੜੀਆ, ਬਿਹਾਰ ਵੀ ਆਪਣੇ ਬੱਚਿਆਂ ਸਮੇਤ ਰਹਿੰਦਾ ਸੀ।

ਮਾਛੀਵਾੜਾ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਅਗਵਾਕਾਰ ਅਰਜਨ ਦੀ ਪਤਨੀ ਤੇ ਉਸਦੇ ਪ੍ਰੇਮੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ ਤਾਂ ਜੋ ਬੱਚਿਆਂ ਦਾ ਕੁਝ ਪਤਾ ਲੱਗ ਸਕੇ।

ਗੁਆਂਢੀ ਦੇ 2 ਬੱਚਿਆਂ ਨੂੰ ਅਗਵਾ ਕਰਨ ਵਾਲੇ ਅਰਜਨ ਦੀ ਪਤਨੀ ਘਟਨਾ ਤੋਂ ਕਰੀਬ 15 ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ ਤੇ ਉਹ ਅਲੱਗ ਸਮਰਾਲਾ ਵਿਖੇ ਜਾ ਕੇ ਰਹਿਣ ਲੱਗ ਪਈ ਸੀ। ਅਰਜਨ ਦੇ 5 ਬੱਚੇ ਉਸ ਕੋਲ ਹੀ ਪਿੰਡ ’ਚ ਰਹਿੰਦੇ ਸਨ। ਅਗਵਾਕਾਰ ਅਰਜਨ ਗੁਆਂਢ ’ਚ ਰਹਿੰਦੇ 2 ਬੱਚਿਆਂ ਨੂੰ ਤਾਂ ਲੈ ਗਿਆ ਪਰ ਆਪਣੇ 5 ਬੱਚੇ ਪਿੰਡ ’ਚ ਕਿਉਂ ਛੱਡ ਗਿਆ ਇਹ ਵੱਡੀ ਬੁਝਾਰਤ ਬਣੀ ਹੋਈ ਹੈ।

error: Content is protected !!