Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
November
5
Viral Video… ਦੋਸਤਾਂ ਨਾਲ ਪਟਾਕੇ ‘ਤੇ ਬੈਠਣ ਦੀ ਲਾ ਲਈ ਸ਼ਰਤ, ਧਮਾਕੇ ਤੋਂ ਬਾਅਦ ਮੌ××ਤ
Accident
Ajab Gajab
Crime
Delhi
Latest News
National
Viral Video… ਦੋਸਤਾਂ ਨਾਲ ਪਟਾਕੇ ‘ਤੇ ਬੈਠਣ ਦੀ ਲਾ ਲਈ ਸ਼ਰਤ, ਧਮਾਕੇ ਤੋਂ ਬਾਅਦ ਮੌ××ਤ
November 5, 2024
Voice of Punjab
Viral Video… ਦੋਸਤਾਂ ਨਾਲ ਪਟਾਕੇ ‘ਤੇ ਬੈਠਣ ਦੀ ਲਾ ਲਈ ਸ਼ਰਤ, ਧਮਾਕੇ ਤੋਂ ਬਾਅਦ ਮੌ××ਤ
https://x.com/vishaltiwari89/status/1853397875566272831?t=_kS5bFqmwL2lTNpYNBvkgA&s=19
ਵੀਓਪੀ ਬਿਊਰੋ – ਬੈਂਗਲੁਰੂ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਟਾਕਿਆਂ ਦੇ ਡੱਬੇ ‘ਤੇ ਬੈਠਣ ਤੋਂ ਬਾਅਦ ਹੋਏ ਧਮਾਕੇ ‘ਚ 32 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਪੀੜਤ ਦੇ ਦੋਸਤਾਂ ਨੇ ਸ਼ਰਤ ਰੱਖੀ ਸੀ ਕਿ ਜੇਕਰ ਉਹ ਪਟਾਕਿਆਂ ਦੇ ਡੱਬਿਆਂ ਦੇ ਉੱਪਰ ਬੈਠਦਾ ਹੈ ਤਾਂ ਉਹ ਉਸ ਨੂੰ ਆਟੋਰਿਕਸ਼ਾ ਖਰੀਦ ਕੇ ਦੇਣਗੇ।
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ 32 ਸਾਲਾ ਸ਼ਬਰਿਸ਼ ਵਜੋਂ ਹੋਈ ਹੈ। 31 ਅਕਤੂਬਰ ਨੂੰ ਸ਼ਬਰਿਸ਼ ਅਤੇ ਉਸਦੇ ਦੋਸਤਾਂ ਨਾਲ ਦੀਵਾਲੀ ਮਨਾ ਰਿਹਾ ਸੀ ਅਤੇ ਕਥਿਤ ਤੌਰ ‘ਤੇ ਸ਼ਰਾਬ ਪੀ ਰਿਹਾ ਸੀ। ਸ਼ਬਰਿਸ਼ ਦੇ ਦੋਸਤਾਂ ਨੇ ਉਸ ਨੂੰ ਪਟਾਕਿਆਂ ਦੇ ਡੱਬੇ ‘ਤੇ ਬੈਠਣ ਦੀ ਚੁਣੌਤੀ ਦਿੱਤੀ। ਉਸ ਨੂੰ ਕਿਹਾ ਕਿ ਜੇਕਰ ਉਹ ਇਹ ਬਾਜ਼ੀ ਜਿੱਤ ਜਾਂਦਾ ਹੈ ਤਾਂ ਉਹ ਉਸ ਨੂੰ ਇਨਾਮ ਵਜੋਂ ਇੱਕ ਆਟੋਰਿਕਸ਼ਾ ਖਰੀਦ ਕੇ ਦੇਣਗੇ। ਬੇਰੁਜ਼ਗਾਰ ਸ਼ਬਰਿਸ਼ ਨੇ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ।
ਇਲਾਕੇ ਦੇ ਸੀਸੀਟੀਵੀ ਫੁਟੇਜ ਵਿੱਚ ਸ਼ਬਰਿਸ਼ ਦੇ ਦੋਸਤ ਪਟਾਕੇ ਦੇ ਡੱਬੇ ਨੂੰ ਅੱਗ ਲਾਉਣ ਤੋਂ ਬਾਅਦ ਉਥੋਂ ਭੱਜਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਡੱਬਾ ਫਟ ਗਿਆ ਅਤੇ ਸ਼ਬਰਿਸ਼ ਜ਼ਮੀਨ ‘ਤੇ ਡਿੱਗ ਕੇ ਬੇਹੋਸ਼ ਹੋ ਗਿਆ। ਇਸ ਦੌਰਾਨ ਉਸ ਦੇ ਦੋਸਤਾਂ ਨੇ ਉਸ ਨੂੰ ਘੇਰ ਲਿਆ। ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੇ ਦੋਸਤ ਉਸਨੂੰ ਹਸਪਤਾਲ ਲੈ ਗਏ। ਹਾਲਾਂਕਿ, ਸ਼ਬਰਿਸ਼ ਬਚ ਨਹੀਂ ਸਕਿਆ ਅਤੇ 2 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸ਼ਬਰਿਸ਼ ਦੀ ਮੌਤ ਦੇ ਸਬੰਧ ਵਿਚ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ‘ਤੇ ਕਤਲ ਦਾ ਦੋਸ਼ ਲਗਾਇਆ ਹੈ।
Post navigation
ਖੇਡਦੇ-ਖੇਡਦੇ ਕਾਰ ‘ਚ Lock ਹੋ ਗਏ ਬੱਚੇ, ਦਮ ਘੁਟਣ ਨਾਲ 4 ਮਾਸੂਮਾਂ ਦੀ ਮੌ××ਤ
ਦੋ ਦਿਨ ਪਹਿਲਾਂ ਕੰਮ ਤੋਂ ਪਰਤੇ ਪਤੀ ਨਾਲ ਝਗੜਾ, ਸਵੇਰੇ ਪੱਖੇ ਨਾਲ ਲਟਕਦੀ ਮਿਲੀ ਘਰਵਾਲੀ ਦੀ ਲ×ਾ×ਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us