ਡੋਨਾਲਡ ਟਰੰਪ ਬਣੇ ਅਮਰੀਕਾ ਦੇ ਨਵੇਂ Boss… PM ਮੋਦੀ ਨੇ ਵੀ ਦਿੱਤੀ ਵਧਾਈ
ਵੀਓਪੀ ਇੰਟਰਨੈਸ਼ਨਲ ਡੈਸਕ – US Presidential Election Results 2024: ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਟਰੰਪ ਨੂੰ ਇਸ ਦੌਰਾਨ 277 ਅਤੇ ਵਿਰੋਧੀ ਕਮਲਾ ਹੈਰਿਸ ਨੂੰ 226 ਵੋਟਾਂ ਹਾਸਿਲ ਹੋਈਆਂ। ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਡੈਮੋਕ੍ਰੇਟਿਕ ਪਾਰਟੀ ਦੀ ਵਿਰੋਧੀ ਕਮਲਾ ਹੈਰਿਸ ਵਿਚਾਲੇ ਰਾਸ਼ਟਰਪਤੀ ਦੀ ਦੌੜ ਲਈ ਮੁਕਾਬਲਾ ਸੀ। ਵੋਟਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ ਦੌਰਾਨ ਜਾਰੀ ਕੀਤੇ ਗਏ ਅਨੁਮਾਨ ‘ਚ ਡੋਨਾਲਡ ਟਰੰਪ ਨੇ ਜਿੱਤ ਲਈ ਜ਼ਰੂਰੀ 270 ਵੋਟਾਂ ਦਾ ਅੰਕੜਾ ਪਾਰ ਕਰ ਲਿਆ ਹੈ। ਅਮਰੀਕੀ ਚੋਣਾਂ ‘ਚ ਸਵਿੰਗ ਰਾਜਾਂ ਨੇ ਅਹਿਮ ਭੂਮਿਕਾ ਨਿਭਾਈ ਸੀ, ਜਿਸ ‘ਚ ਟਰੰਪ ਨੇ ਤਿੰਨ ਅਹਿਮ ਸੂਬਿਆਂ ‘ਚ ਜਿੱਤ ਦਰਜ ਕਰਕੇ ਮੁਕਾਬਲਾ ਜਿੱਤਿਆ ਸੀ।
ਇਲੈਕਟੋਰਲ ਕਾਲਜ ਦੀਆਂ ਵੋਟਾਂ ਆਬਾਦੀ ਦੇ ਆਧਾਰ ‘ਤੇ ਰਾਜਾਂ ਨੂੰ ਦਿੱਤੀਆਂ ਜਾਂਦੀਆਂ ਹਨ। ਕੁੱਲ 538 ਇਲੈਕਟੋਰਲ ਕਾਲਜ ਦੀਆਂ ਵੋਟਾਂ ਲਈ ਵੋਟਿੰਗ ਹੁੰਦੀ ਹੈ। 270 ਜਾਂ ਇਸ ਤੋਂ ਵੱਧ ਇਲੈਕਟੋਰਲ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਚੋਣ ਦਾ ਜੇਤੂ ਐਲਾਨਿਆ ਜਾਂਦਾ ਹੈ। ਅਮਰੀਕਾ ਵਿੱਚ 50 ਰਾਜ ਹਨ ਅਤੇ ਉਨ੍ਹਾਂ ਵਿੱਚੋਂ ਬਹੁਤੇ ‘ਸਵਿੰਗ’ ਰਾਜਾਂ ਨੂੰ ਛੱਡ ਕੇ ਹਰ ਚੋਣ ਵਿੱਚ ਇੱਕੋ ਪਾਰਟੀ ਨੂੰ ਵੋਟ ਦਿੰਦੇ ਰਹੇ ਹਨ।
ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੇ ਡੋਨਾਲ ਟਰੰਪ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ ਇਹ ਪਿਆਰੇ ਦੋਸਤ ਡੋਨਾਲ ਟਰਮ ਤੁਹਾਡੀ ਇਤਿਹਾਸਿਕ ਜਿੱਤ ਤੋਂ ਸਾਨੂੰ ਬੈਚ ਖੁਸ਼ੀ ਹੋਈ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਜਿੱਤ ਤੋਂ ਬਾਅਦ ਅਮਰੀਕਾ ਅਤੇ ਭਾਰਤ ਵਪਾਰ ਅਤੇ ਹੋਰ ਵਸੀਲਿਆਂ ਵਿੱਚ ਮਿਲ ਕੇ ਅੱਗੇ ਵਧਣਗੇ ਅਤੇ ਲੋਕਾਂ ਲਈ ਮਿਲ ਕੇ ਕੰਮ ਕਰਨਗੇ।