ਪਤੀ ਦੇ ਜਨਮ ਦਿਨ ਮੌਕੇ ਦਾਨ ਕਰਨ ਨਿਕਲੀ ਔਰਤ ਨੂੰ ਕਾਰ ਨੇ ਕੁਚਲਿਆ, ਮੌ×××ਤ

ਪਤੀ ਦੇ ਜਨਮ ਦਿਨ ਮੌਕੇ ਦਾਨ ਕਰਨ ਨਿਕਲੀ ਔਰਤ ਨੂੰ ਕਾਰ ਨੇ ਕੁਚਲਿਆ, ਮੌ×××ਤ

ਵੀਓਪੀ ਬਿਊਰੋ – ਜਲੰਧਰ ‘ਚ ਸ਼੍ਰੀ ਦੇਵੀ ਤਾਲਾਬ ਮੰਦਿਰ ਦੇ ਸਾਹਮਣੇ ਸੜਕ ਪਾਰ ਕਰ ਰਹੀ ਔਰਤ ਨੂੰ ਆਪਣੇ ਐੱਨਆਰਆਈ ਪਤੀ ਦੇ ਜਨਮ ਦਿਨ ਮੌਕੇ ਮੱਥਾ ਟੇਕਣ ਆਈ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲ ਦਿੱਤਾ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਸਮੇਂ ਔਰਤ ਦਾ ਬੱਚਾ ਵੀ ਉਸ ਦੇ ਨਾਲ ਸੀ। ਉਸ ਦੀ ਜਾਨ ਬਚ ਗਈ। ਮੰਗਲਵਾਰ ਦੇਰ ਰਾਤ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਣੀ ਸ਼ੁਰੂ ਹੋ ਗਈ।

ਮ੍ਰਿਤਕ ਔਰਤ ਦੀ ਪਛਾਣ ਨੀਲਾਮਹਿਲ ਦੀ ਰਹਿਣ ਵਾਲੀ ਰੀਆ ਵਜੋਂ ਹੋਈ ਹੈ। ਫਿਲਹਾਲ ਔਰਤ ਗੋਪਾਲ ਨਗਰ ਨੇੜੇ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ। ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਕਾਰ ਚਾਲਕ ਔਰਤ ਨੂੰ ਕੁਚਲਦਾ ਨਜ਼ਰ ਆ ਰਿਹਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਕਰੀਬ 12.40 ਮਿੰਟ ‘ਤੇ ਵਾਪਰਿਆ।

ਘਟਨਾ ਦੇ ਸਮੇਂ ਮੰਦਰ ਬੰਦ ਸੀ, ਇਸ ਲਈ ਉਹ ਬਾਹਰੋਂ ਮੰਦਰ ‘ਚ ਮੱਥਾ ਟੇਕ ਕੇ ਸੜਕ ਕਿਨਾਰੇ ਸੌਂ ਰਹੇ ਭਿਖਾਰੀ ਨੂੰ ਦਾਨ ਦੇਣ ਲਈ ਸੜਕ ਪਾਰ ਕਰ ਗਈ। ਇਸੇ ਦੌਰਾਨ ਦੋਆਬਾ ਚੌਕ ਵੱਲੋਂ ਆ ਰਹੀ ਇੱਕ ਐਕਸਯੂਵੀ ਗੱਡੀ ਨੇ ਔਰਤ ਨੂੰ ਕੁਚਲ ਦਿੱਤਾ। ਦੋਸ਼ੀ XUV ਡਰਾਈਵਰ ਨੇ ਔਰਤ ਦੇ ਉੱਪਰ ਗੱਡੀ ਚੜਾ ਦਿੱਤੀ। ਜੋ ਕਿ ਸੀਸੀਟੀਵੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਥਾਣਾ-8 ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੇਵੀ ਤਾਲਾਬ ਮੰਦਰ ਦੇ ਬਾਹਰ ਇਕ ਤੇਜ਼ ਰਫਤਾਰ ਕਾਰ ਨੇ ਇਕ ਔਰਤ ਨੂੰ ਕੁਚਲ ਦਿੱਤਾ ਹੈ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ‘ਤੇ ਨਹੀਂ ਰੁਕਿਆ ਸਗੋਂ ਉਥੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਰਿਆ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਰੀਆ ਦੇ ਨਾਲ ਉਸਦਾ ਬੇਟਾ, ਭਰਾ ਅਤੇ ਪਰਿਵਾਰਕ ਦੋਸਤ ਵੀ ਸਨ। ਜੋ ਸੜਕ ਦੇ ਉਸ ਪਾਸੇ ਖੜ੍ਹੇ ਸਨ

error: Content is protected !!