ਭੂਤ ਉਤਾਰਨ ਗਈ ਬੀਬੀ ਨਾਲ ਬਾਬੇ ਨੇ ਕੀਤਾ ਬ+ਲਾਤ+ਕਾਰ, ਕਹਿੰਦਾ- ਰੋਲਾ ਨਾ ਪਾਈ ਨਹੀਂ ਤਾਂ ਭੂਤ ਫਿਰ ਆ ਜਾਊ
ਮੁਜ਼ੱਫਰਨਗਰ (ਵੀਓਪੀ ਬਿਊਰੋ): ਉੱਤਰ ਪ੍ਰਦੇਸ਼ ਵਿੱਚ ਇੱਕ ਬਾਬੇ ਨੇ ਜਿੰਨ (ਭੂਤ) ਦਾ ਪਰਛਾਵਾਂ ਉਤਾਰਨ ਦੇ ਬਹਾਨੇ ਇੱਕ ਔਰਤ ਨਾਲ ਬਲਾਤਕਾਰ ਦੀ ਘਟਨਾ ਅੰਜਾਮ ਦਿੱਤਾ ਹੈ। ਇਸ ਦੌਰਾਨ ਜਦ ਔਰਤ ਨੇ ਵਿਰੋਧ ਕੀਤਾ ਤਾਂ ਬਾਬੇ ਨੇ ਕਿਹਾ ਕਿ ਵਿਰੋਧ ਕਰਨ ‘ਤੇ ਉਸ ਦਾ ਭੂਤ ਫਿਰ ਵਾਪਿਸ ਆ ਜਾਵੇਗਾ। ਬਲਾਤਕਾਰ ਤੋਂ ਬਾਅਦ ਦੋਸ਼ੀ ਬਾਬੇ ਨੇ ਉਸ ਨੂੰ ਜ਼ਬਰਦਸਤੀ ਬੱਸ ‘ਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਦੋਸ਼ੀ ਖਿਲਾਫ ਬਲਾਤਕਾਰ ਅਤੇ ਬੰਧਕ ਬਣਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਦਿੱਲੀ ਦੀ ਇੱਕ ਕਲੋਨੀ ਦੀ ਰਹਿਣ ਵਾਲੀ ਇੱਕ ਔਰਤ ਆਪਣੀਆਂ ਪੰਜ ਭੈਣਾਂ ਸਮੇਤ ਮੁਜ਼ੱਫਰਨਗਰ ਦੇ ਰਹਿਣ ਵਾਲੇ ਇਰਸ਼ਾਦ ਕੋਲ ਆਈ ਸੀ। ਦੋਸ਼ੀ ਨੇ ਉਸ ਦੀਆਂ ਭੈਣਾਂ ਦੇ ਸਾਹਮਣੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਉਸ ਦਾ ਮੋਬਾਈਲ ਨੰਬਰ ਦੇ ਕੇ ਉਸ ਨੂੰ ਇਕੱਲੇ ਆਉਣ ਲਈ ਕਹਿ ਕੇ ਭੇਜ ਦਿੱਤਾ ਗਿਆ। ਪੀੜਤਾ ਬੀਤੇ ਮੰਗਲਵਾਰ ਨੂੰ ਇਕੱਲੀ ਹੀ ਮੁਜ਼ੱਫਰਨਗਰ ਆਈ ਸੀ। ਦੋਸ਼ੀ ਉਸ ਨੂੰ ਸਹਾਰਨਪੁਰ ਬੱਸ ਸਟੈਂਡ ਤੋਂ ਆਪਣੇ ਨਾਲ ਘਰ ਲੈ ਗਿਆ।
ਇਲਜ਼ਾਮ ਹੈ ਕਿ ਉਸ ਨੂੰ ਇੱਕ ਜਿੰਨ ਦੇ ਵੱਸ ਵਿੱਚ ਹੋਣ ਦਾ ਦਾਅਵਾ ਕਰਦੇ ਹੋਏ ਪਾਣੀ ਵਿੱਚ ਮਿਲਾ ਕੇ ਨਸ਼ੀਲੀ ਚੀਜ਼ ਪਿਲਾਈ ਗਈ ਅਤੇ ਉਸ ਨਾਲ ਬਲਾਤਕਾਰ ਕੀਤਾ ਗਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਸ਼ੀ ਮੌਲਵੀ ਨੇ ਉਸ ਨੂੰ ਡਰਾ ਧਮਕਾ ਕੇ ਬੱਸ ਵਿਚ ਬੈਠਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਯੂਪੀ-112 ‘ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਮੁਲਜ਼ਮ ਹਾਲੇ ਗਿ੍ਫ਼ਤਾਰ ਤੋਂ ਬਾਹਰ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Baba rape with lady, uttar pardesh, UP, muzaffarnagar, crime news, rape, latest news