ਪਾਕਿਸਤਾਨ ‘ਚ ਰੇਲਵੇ ਸਟੇਸ਼ਨ ‘ਤੇ ਜ਼ਬਰਦਸਤ Blast, 25 ਦੇ ਕਰੀਬ ਲੋਕਾਂ ਦੀ ਮੌ**ਤ

ਪਾਕਿਸਤਾਨ ‘ਚ ਰੇਲਵੇ ਸਟੇਸ਼ਨ ‘ਤੇ ਜ਼ਬਰਦਸਤ Blast, 25 ਦੇ ਕਰੀਬ ਲੋਕਾਂ ਦੀ ਮੌ**ਤ

ਕਰਾਚੀ (ਵੀਓਪੀ ਬਿਊਰੋ) ਪਾਕਿਸਤਾਨ ਦੇ ਬਲੋਚਿਸਤਾਨ ‘ਚ ਕਵੇਟਾ ਰੇਲਵੇ ਸਟੇਸ਼ਨ ‘ਤੇ ਵੱਡਾ ਬੰਬ ਧਮਾਕਾ ਹੋਇਆ ਹੈ। ਇਸ ‘ਚ 25 ਦੇ ਕਰੀਬ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਧਮਾਕੇ ‘ਚ 30 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਸ ਸਮੇਂ ਇਹ ਧਮਕੀ ਦਿੱਤੀ ਗਈ ਉਸ ਸਮੇਂ ਸਟੇਸ਼ਨ ‘ਤੇ ਭਾਰੀ ਭੀੜ ਸੀ। ਇੱਕ ਟਰੇਨ ਪੇਸ਼ਾਵਰ ਲਈ ਰਵਾਨਾ ਹੋਣ ਵਾਲੀ ਸੀ। ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਯਾਤਰੀ ਦੂਜੀ ਯਾਤਰੀ ਟਰੇਨ ਦਾ ਇੰਤਜ਼ਾਰ ਕਰ ਰਹੇ ਸਨ। ਧਮਾਕੇ ਤੋਂ ਬਾਅਦ ਕਵੇਟਾ ਰੇਲਵੇ ਸਟੇਸ਼ਨ ‘ਤੇ ਸਨਸਨੀ ਫੈਲ ਗਈ। ਲੋਕ ਇਧਰ-ਉਧਰ ਭੱਜਣ ਲੱਗੇ। ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ।

ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਟੀਮ ਘਟਨਾ ਵਾਲੀ ਥਾਂ ‘ਤੇ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ। ਮੌਕੇ ਦੀ ਜਾਂਚ ਲਈ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ। ਪੂਰੇ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਵੇਟਾ ਵਿੱਚ ਇੱਕ ਤੋਂ ਬਾਅਦ ਇੱਕ ਦੋ ਬੰਬ ਧਮਾਕੇ ਹੋਏ। ਪਹਿਲੇ ਧਮਾਕੇ ‘ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਦੂਜੇ ‘ਚ ਕਰੀਬ 15 ਤੋਂ 26 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਧਮਾਕਿਆਂ ‘ਚ ਇਸ ਤੋਂ ਵੀ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਕਿਸੇ ਵੀ ਜਥੇਬੰਦੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਧਮਾਕਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫਤਰ ‘ਚ ਟਰੇਨ ਦੇ ਪਲੇਟਫਾਰਮ ‘ਤੇ ਪਹੁੰਚਣ ਤੋਂ ਠੀਕ ਪਹਿਲਾਂ ਹੋਇਆ। ਰੇਲਵੇ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਫਰ ਐਕਸਪ੍ਰੈਸ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣੀ ਸੀ। ਧਮਾਕੇ ਦੇ ਸਮੇਂ ਟਰੇਨ ਅਜੇ ਪਲੇਟਫਾਰਮ ‘ਤੇ ਨਹੀਂ ਪਹੁੰਚੀ ਸੀ। ਸਟੇਸ਼ਨ ‘ਤੇ ਆਮ ਭੀੜ ਨੂੰ ਦੇਖਦੇ ਹੋਏ ਵੱਡੀ ਗਿਣਤੀ ‘ਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ।

Pakistan railway station blast, 25 dead, crime, Pakistan news, railway station blast, sad news, international news

error: Content is protected !!