ਭਾਰਤ ਦੇ ਉਹ ਮੰਦਰ ਜਿੱਥੇ ਭਗਵਾਨ ਨਹੀਂ ‘ਖਲਨਾਇਕਾਂ’ ਦੀ ਪੂਜਾ ਹੁੰਦੀ ਹੈ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

ਭਾਰਤ ਦੇ ਉਹ ਮੰਦਰ ਜਿੱਥੇ ਭਗਵਾਨ ਨਹੀਂ ‘ਖਲਨਾਇਕਾਂ’ ਦੀ ਪੂਜਾ ਹੁੰਦੀ ਹੈ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

ਜਲੰਧਰ (ਵੀਓਪੀ ਡੈਸਕ) ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਨੂੰ ਅਨੇਕਤਾ ਵਿੱਚ ਏਕਤਾ ਦਾ ਨਾਂ ਦੇ ਕੇ ਵੀ ਪੁਕਾਰਿਆ ਜਾਂਦਾ ਹੈ। ਭਾਵ ਇਹ ਹੈ ਕਿ ਇੱਥੇ ਹਰ ਧਰਮ, ਹਰ ਜਾਤੀ, ਹਰ ਭਾਸ਼ਾ, ਹਰ ਰੰਗ, ਹਰ ਰੂਪ ਦੇ ਲੋਕ ਰਹਿੰਦੇ ਹਨ। ਜਿੱਥੇ ਕੁਝ ਕੋਹ ‘ਤੇ ਹੀ ਬੋਲੀ ਬਦਲ ਜਾਂਦੀ ਹੈ, ਉੱਥੇ ਹੀ ਕੁਝ ਕੋਹਾਂ ‘ਤੇ ਰੀਤੀ ਰਿਵਾਜ ਅਤੇ ਧਰਮ ਬਦਲ ਜਾਂਦੇ ਹਨ। ਇਕ ਮੁਹੱਲੇ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਨੇ ਸਾਰੇ ਮਿਲ ਜੁਲ ਕੇ ਰਹਿੰਦੇ ਨੇ ਅਤੇ ਹਰ ਇੱਕ ਦਾ ਤਿਉਹਾਰ ਅਤੇ ਧਰਮ ਦੀ ਇੱਜਤ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਭਾਰਤ ਦੇ ਅਜਿਹੇ ਮੰਦਿਰਾਂ ਬਾਰੇ ਜਿਹਨਾਂ ਵਿੱਚ ਭਗਵਾਨ ਦੀ ਨਹੀਂ ਸਗੋਂ ਖਲਨਾਇਕ ਦੀ ਪੂਜਾ ਹੁੰਦੀ ਹੈ। ਉਂਝ ਤਾਂ ਭਾਰਤ ਵਿੱਚ ਕਈ ਪ੍ਰਸਿੱਧ ਮੰਦਰ ਹਨ ਜਿਥੇ ਦੇਵੀ ਦੇਵਤਿਆਂ ਤੇ ਭਗਵਾਨ ਦੀ ਪੂਜਾ ਹੁੰਦੀ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਉੱਥੇ ਨਤਮਸਤਕ ਹੋਣ ਆਉਂਦੇ ਹਨ ਪਰ ਇਸ ਤਰਾਂ ਦੇ ਵੀ ਕਈ ਮੰਦਿਰ ਹਨ ਜਿਨਾਂ ਵਿੱਚ ਭਗਵਾਨ ਦੀ ਨਹੀਂ ਸਗੋਂ ਕੀ ਖਲਨਾਇਕਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇੱਥੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਭਾਰੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਆਓ ਜਾਣਦੇ ਹਾਂ ਇਹਨਾਂ ਬਾਰੇ।

 


ਸ਼ਕੁਨੀ ਮੰਦਰ

ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਹਾਭਾਰਤ ਦੇ ਸ਼ਕੁਨੀ ਚਾਚੇ ਦੀ ਉਦਾਹਰਣ ਦਿੰਦੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਉਸਦੇ ਮੰਦਰ ਬਾਰੇ ਜਾਣਦੇ ਹੋ? ਸ਼ਕੁਨੀ ਮਾਮਾ ਦਾ ਮੰਦਰ ਕੇਰਲ ਦੇ ਕੋਲਮ ਵਿੱਚ ਹੈ। ਸ਼ਕੁਨੀ, ਜੋ ਦੁਸ਼ਟ ਅਤੇ ਗੁਮਰਾਹ ਸੀ, ਪਾਂਡਵਾਂ ਅਤੇ ਕੌਰਵਾਂ ਵਿਚਕਾਰ ਕੁਰੂਕਸ਼ੇਤਰ ਯੁੱਧ ਨੂੰ ਭੜਕਾਉਣ ਲਈ ਜ਼ਿੰਮੇਵਾਰ ਸੀ। ਉਸ ਨੂੰ ਆਮ ਤੌਰ ‘ਤੇ ਖਲਨਾਇਕ ਮੰਨਿਆ ਜਾਂਦਾ ਹੈ, ਪਰ ਕੇਰਲ ਦਾ ਇੱਕ ਭਾਈਚਾਰਾ ਉਸ ਨੂੰ ਧਰਮੀ ਮੰਨਦਾ ਹੈ। ਇਸ ਭਾਈਚਾਰੇ ਨੇ ਪਵਿੱਤਰੇਸ਼ਵਰਮ ਵਿਖੇ ਉਨ੍ਹਾਂ ਦੇ ਸਨਮਾਨ ਲਈ ਇੱਕ ਮੰਦਰ ਬਣਾਇਆ। ਇਸ ਮੰਦਰ ਦੀ ਸਾਂਭ-ਸੰਭਾਲ ਕੁਰਵਾ ਭਾਈਚਾਰੇ ਵੱਲੋਂ ਕੀਤੀ ਜਾਂਦੀ ਹੈ।

ਗੰਧਾਰੀ ਮੰਦਰ

ਕੌਰਵਾਂ ਦੀ ਮਾਂ ਗੰਧਾਰੀ ਨੂੰ ਇੱਕ ਨਕਾਰਾਤਮਕ ਪਾਤਰ ਵਜੋਂ ਦੇਖਿਆ ਜਾਂਦਾ ਹੈ ਕਿਉਂਕਿ ਉਹ ਪਾਂਡਵਾਂ ਦੇ ਵਿਰੁੱਧ ਸੀ। ਵਿਆਹ ਤੋਂ ਬਾਅਦ ਸਾਰੀ ਉਮਰ ਅੰਨ੍ਹੇ ਰਹਿਣ ਦੇ ਉਸਦੇ ਫੈਸਲੇ ਨੂੰ ਵਫ਼ਾਦਾਰੀ ਦੇ ਕੰਮ ਵਜੋਂ ਦੇਖਿਆ ਜਾਂਦਾ ਹੈ। ਮੈਸੂਰ ਵਿੱਚ 2008 ਵਿੱਚ ਕਰੀਬ 2.5 ਕਰੋੜ ਰੁਪਏ ਦੀ ਲਾਗਤ ਨਾਲ ਗੰਧਾਰੀ ਮੰਦਰ ਬਣਾਇਆ ਗਿਆ ਸੀ।

ਦੁਰਯੋਧਨ ਮੰਦਰ

ਪੋਰੂਵਜ਼ੀ, ਕੋਲਮ, ਕੇਰਲ ਵਿੱਚ ਪੇਰੂਵਤੀ ਮਲਾਨਾਦਾ ਮੰਦਰ ਦੁਰਯੋਧਨ ਨੂੰ ਸਮਰਪਿਤ ਹੈ। ਇਹ ਸ਼ਕੁਨੀ ਮੰਦਰ ਦੇ ਨੇੜੇ ਮੌਜੂਦ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੰਦਿਰ ਵਿੱਚ ਕੋਈ ਮੂਰਤੀ ਨਹੀਂ ਹੈ, ਸਗੋਂ ਇੱਕ ਚਬੂਤਰਾ ਹੈ। ਦੇਵਤਾ ਨੂੰ ਤਾੜੀ ਤੋਂ ਇਲਾਵਾ ਸੁਪਾਰੀ, ਕੁੱਕੜ ਅਤੇ ਲਾਲ ਕੱਪੜਾ ਚੜ੍ਹਾਇਆ ਜਾਂਦਾ ਹੈ।

 

error: Content is protected !!