ਪੰਜਾਬ ਸਰਕਾਰ ਨੂੰ 35 ਕਰੋੜ ਦਾ ਚੂਨਾ ਲਾ ਕੇ ਜਾ ਬੈਠਾ ਰਾਜਸਥਾਨ, ਵਿਜੀਲੈਂਸ ਨੇ ਦਬੋਚਿਆ

ਪੰਜਾਬ ਸਰਕਾਰ ਨੂੰ 35 ਕਰੋੜ ਦਾ ਚੂਨਾ ਲਾ ਕੇ ਜਾ ਬੈਠਾ ਰਾਜਸਥਾਨ, ਵਿਜੀਲੈਂਸ ਨੇ ਦਬੋਚਿਆ

35 crore fraud with Punjab government, Punjab, Firozpur. un legal mining, vigilance arrested From Rajasthan, congress, aap

ਫਿਰੋਜ਼ਪੁਰ (ਵੀਓਪੀ ਬਿਊਰੋ) ਪੰਜਾਬ ਵਿੱਚ ਰੇਤ ਦੀ ਨਜਾਇਜ਼ ਮਾਈਨਿੰਗ ਦਾ ਮਾਮਲਾ ਪਿਛਲੇ ਕਾਫੀ ਸਾਲਾਂ ਤੋਂ ਕਾਫੀ ਸੁਰਖੀਆਂ ਵਿੱਚ ਰਿਹਾ ਸੀ। ਇਸ ਦੌਰਾਨ ਕਾਫੀ ਵੱਡੇ ਨਾਂ ਸਾਹਮਣੇ ਆਏ ਹਨ ਅਤੇ ਵੱਡੀਆਂ ਧੋਖਾ ਧੜੀਆਂ ਵੀ ਸਾਹਮਣੇ ਆਈਆਂ ਸਨ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹੀ ਮੁੱਦਾ ਉਠਾਇਆ ਸੀ ਕਿ ਉਹ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੇ ਹੀ ਰੇਤ ਸਸਤਾ ਕਰੇਗੀ ਅਤੇ ਨਜਾਇਜ਼ ਮਾਈਨਿੰਗ ਉੱਤੇ ਰੋਕ ਲਾਵੇਗੀ ਪਰ ਫਿਲਹਾਲ ਇਸ ਬਾਰੇ ਹਾਲੇ ਕਹਿਣਾ ਮੁਸ਼ਕਿਲ ਹੀ ਹੈ ਕਿ ਰੇਤ ਸਸਤੀ ਹੋਈ ਹੈ ਪਰ ਅੱਜ ਦੀ ਜੋ ਖਬਰ ਹੈ ਉਸ ਵਿੱਚ ਰੇਤ ਮਾਫੀਆ ਨਾਲ ਜੁੜੇ ਇੱਕ ਵੱਡੇ ਮੁਲਜ਼ਮ ਨੂੰ ਪੰਜਾਬ ਵਿਜੀਲੈਂਸ ਨੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਰਹਿਨੁਮਾਈ ਹੇਠ ਕਾਬੂ ਕਰ ਲਿਆ ਹੈ। ਇਸ ਸ਼ਖਸ ‘ਤੇ ਕਰੀਬ ਕਰੀਬ 35 ਕਰੋੜ ਦਾ ਪੰਜਾਬ ਸਰਕਾਰ ਨੂੰ ਚੂਨਾ ਲਾਉਣ ਦਾ ਇਲਜ਼ਾਮ ਹੈ। ਆਓ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ।

ਸਾਲ 2018-2019 ‘ਚ ਕਾਂਗਰਸ ਸਰਕਾਰ ਦੌਰਾਨ ਫਿਰੋਜ਼ਪੁਰ ਵਿਚ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਾ ਵਿਜੀਲੈਂਸ ਨੇ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਪ੍ਰਾਈਮ ਵਿਜ਼ਨ ਨਾਂਅ ਦੀ ਕੰਪਨੀ ਦੇ ਉਕਤ ਠੇਕੇਦਾਰ ਮਹਾਂਵੀਰ ਸਿੰਘ ’ਤੇ ਦੋਸ਼ੀ ਹੈ ਕਿ ਜ਼ਿਲ੍ਹਾ ਫਿਰੋਜਪੁਰ ਦੇ ਪਿੰਡਾਂ ਵਿੱਚ ਸਾਲ 2018-2019 ਵਿੱਚ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਨਾਜਾਇਜ਼ ਮਾਈਨਿੰਗ ਕਰ ਕੇ ਸਰਕਾਰ ਨਾਲ ਕਰੀਬ 35 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਸਬੰਧ ਵਿੱਚ ਮਾਈਨਿੰਗ ਮਹਿਕਮੇ ਦੇ ਤਤਕਾਲੀ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਵੀ ਸਾਜ਼ਿਸ਼ ਰਚਣ ਅਤੇ ਭ੍ਰਿਸ਼ਟਾਚਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।

ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਅਧੀਨ ਪੈਂਦੇ ਪਿੰਡ ਟਿੰਡਵਾਂ, ਪਿੰਡ ਰੋਸ਼ਨਸ਼ਾਹ ਵਾਲਾ ਅਤੇ ਪਿੰਡ ਬਹਿਕ ਗੁੱਜਰਾਂ ਦੇ 217 ਕਨਾਲ 01 ਮਰਲਾ ਰਕਬੇ ਵਿੱਚ ਉਕਤ ਠੇਕੇਦਾਰ ਮਹਾਂਵੀਰ ਸਿੰਘ ਵੱਲੋਂ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਜ਼ਮੀਨ ਮਾਲਕਾਂ ਨੂੰ ਪੰਜਾਬ ਸਰਕਾਰ ਪਾਸੋਂ ਫਰਮ ਨੂੰ ਮਾਈਨਿੰਗ ਕਰਨ ਦਾ ਠੇਕਾ ਮਿਲਿਆ ਹੋਣ ਦਾ ਦੱਸ ਕੇ ਇਨ੍ਹਾਂ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਗਈ, ਜਿਸ ਨਾਲ ਸਰਕਾਰ ਨੂੰ ਕਰੀਬ 4,05,60,785 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਅਤੇ ਜ਼ਮੀਨ ਮਾਲਕਾਂ ਨੂੰ ਉਨ੍ਹਾਂ ਦੀ ਬਣਦੀ ਰਾਇਲਟੀ ਵੀ ਨਹੀਂ ਦਿੱਤੀ ਗਈ। ਵਿਭਾਗੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਠੇਕੇਦਾਰ ਨੇ ਸਰਕਾਰੀ ਖ਼ਜ਼ਾਨੇ ਨੂੰ ਕੁੱਲ 35,54,24,779 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ।

ਵਿਭਾਗੀ ਸੂਤਰਾਂ ਅਨੁਸਾਰ, ਸਾਲ 2007 ਤੋਂ 2022 ਦੌਰਾਨ ਇਲਾਕੇ ਦੇ ਪਿੰਡਾਂ ਗਿੱਲਾਂਵਾਲਾ, ਆਸਲ, ਖਾਨੇ ਕੇ ਅਹਿਲ, ਖੁ਼ਸ਼ਹਾਲ ਸਿੰਘ ਵਾਲਾ, ਬਹਾਦੁਰ ਵਾਲਾ ਅਤੇ ਆਸ ਪਾਸ ਦੇ ਲੋਕਾਂ ਤੋਂ ਵੀ ਉਸ ਵੇਲੇ ਹੁੰਦੀ ਨਾਜਾਇਜ਼ ਮਾਈਨਿੰਗ ਸਬੰਧੀ ਪੁੱਛਗਿੱਛ ਹੋ ਸਕਦੀ ਹੈ।

error: Content is protected !!