ਕਾਰੋਬਾਰੀ ਪ੍ਰਿੰਕਲ ‘ਤੇ ਫਾਇਰਿੰਗ ਕਰਨ ਵਾਲੇ ਗ੍ਰਿਫ਼ਤਾਰ, ਹਨੀ ਸੇਠੀ ਹੋਇਆ live, ਕਹਿੰਦਾ- ਮੇਰੇ ਬੱਚੇ ਆ ਮੈਨੂੰ ਨਾ ਫਸਾਓ

ਕਾਰੋਬਾਰੀ ਪ੍ਰਿੰਕਲ ‘ਤੇ ਫਾਇਰਿੰਗ ਕਰਨ ਵਾਲੇ ਗ੍ਰਿਫ਼ਤਾਰ, ਹਨੀ ਸੇਠੀ ਹੋਇਆ live, ਕਹਿੰਦਾ- ਮੇਰੇ ਬੱਚੇ ਆ ਮੈਨੂੰ ਨਾ ਫਸਾਓ


ਵੀਓਪੀ ਬਿਊਰੋ – ਪਿਛਲੇ ਦਿਨੀਂ ਲੁਧਿਆਣਾ ਵਿੱਚ ਜੁੱਤਾ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਅਤੇ ਉਸ ਦੀ ਮਹਿਲਾ ਸਾਥੀ ਨਵਦੀਪ ਕੌਰ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਪ੍ਰਿੰਕਲ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਡੀ.ਐਮ.ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬੀਤੀ ਸ਼ਾਮ ਮੁਲਜ਼ਮ ਰਿਸ਼ਭ ਬੈਨੀਵਾਲ, ਸੁਸ਼ੀਲ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਪ੍ਰਿੰਕਲ ਅਤੇ ਨਵਦੀਪ ’ਤੇ ਗੋਲੀਆਂ ਚਲਾ ਦਿੱਤੀਆਂ ਸਨ।


ਉਨ੍ਹਾਂ ਦੱਸਿਆ ਕਿ ਪ੍ਰਿੰਕਲ ਅਤੇ ਔਰਤ ਫਿਲਹਾਲ ਖਤਰੇ ਤੋਂ ਬਾਹਰ ਹਨ। ਇਸ ਦੇ ਨਾਲ ਹੀ ਹਮਲੇ ਤੋਂ ਬਾਅਦ ਫਰਾਰ ਹੋਏ ਦੋਸ਼ੀਆਂ ‘ਚੋਂ ਰਿਸ਼ਭ ਬੈਨੀਵਾਲ ਅਤੇ ਸੁਸ਼ੀਲ ਕੁਮਾਰ ਨੂੰ ਪੁਲਿਸ ਨੇ ਜਗਰਾਓਂ ਪੁਲ ਨੇੜਿਓਂ ਕਾਬੂ ਕਰ ਲਿਆ ਅਤੇ ਬਾਅਦ ‘ਚ ਹਸਪਤਾਲ ‘ਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਮਨਜ਼ੂਰੀ ਤੋਂ ਬਾਅਦ ਉਹ ਪੁੱਛਗਿੱਛ ਕਰਨਗੇ। ਘਟਨਾ ਨੂੰ ਛੇ ਤੋਂ ਸੱਤ ਲੋਕਾਂ ਨੇ ਅੰਜਾਮ ਦਿੱਤਾ।

ਫਿਲਹਾਲ ਪੁਲਿਸ ਨੇ ਪ੍ਰਿੰਕਲ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਜਾਂਚ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੱਕ ਪਿਸਤੌਲ ਅਤੇ ਕੁਝ ਕਾਰਤੂਸ ਦੇ ਖੋਲ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਮੁਲਜ਼ਮ ਸਕੂਟਰ ਲੈ ਕੇ ਵੀ ਫਰਾਰ ਹੋ ਗਿਆ ਸੀ, ਜਿਸ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।


ਉੱਥੇ ਹੀ ਲੁਧਿਆਣਾ ‘ਚ ਜੁੱਤਾ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਦੋਰਾਹਾ ਦੇ ਜੁੱਤੀ ਕਾਰੋਬਾਰੀ ਅਤੇ ਸੋਸ਼ਲ ਮੀਡੀਆ ਐਕਟੀਵਿਸਟ ਹਨੀ ਸੇਠੀ ਦਾ ਨਾਂ ਵੀ ਸਾਹਮਣੇ ਆਉਣ ‘ਤੇ ਹਨੀ ਨੇ ਫੇਸਬੁੱਕ ‘ਤੇ ਇਕ ਵੀਡੀਓ ਪੋਸਟ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ, ਸੋਸ਼ਲ ਮੀਡੀਆ ਤੇ ਮਸ਼ਹੂਰ ਹਨੀ ਸੇਠੀ ਨੇ ਕਿਹਾ ਹੈ ਕਿ ਉਸ ਦਾ ਪ੍ਰਿੰਕਲ ਦੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਮੱਤਭੇਦ ਨਹੀਂ ਹੈ ਕਿ ਉਸ ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰੇ। ਉਸਨੇ ਕਿਹਾ ਸੀ ਕਿ ਪਿਛਲੇ ਦਿਨੀ ਵੀ ਪ੍ਰਿੰਕਲ ਨੇ ਉਸ ਉੱਤੇ ਝੂਠਾ ਮਾਮਲਾ ਦਰਜ ਕਰਵਾ ਕੇ ਉਸਨੂੰ 10 ਦਿਨ ਲਈ ਜੇਲ ਭਿਜਵਾ ਦਿੱਤਾ ਸੀ ਬਾਅਦ ਵਿੱਚ ਹਾਲਾਂਕਿ ਕੁਝ ਲੋਕਾਂ ਦੇ ਸਮਝੌਤੇ ਤੋਂ ਬਾਅਦ ਉਹਨਾਂ ਨੇ ਆਪਣਾ ਕੇਸ ਵਾਪਸ ਲੈ ਲਿਆ ਤੇ ਮੈਨੂੰ ਜਮਾਨਤ ਮਿਲ ਗਈ ਪਰ ਹੁਣ ਉਹਨਾਂ ਦੀ ਕਿਸੇ ਨਾਲ ਨਿੱਜੀ ਰੰਜਿਸ਼ ਕਰਕੇ ਉਹਨਾਂ ਤੇ ਹਮਲਾ ਹੋਇਆ ਹੈ ਪਰ ਇਸ ਵਿੱਚ ਮੇਰਾ ਨਾਂ ਸਾਹਮਣੇ ਆ ਰਿਹਾ ਹੈ ਜਿਸ ਤੋਂ ਮੈਂ ਬਹੁਤ ਦੁਖੀ ਹਾਂ। ਹਨੀ ਸੇਠੀ ਨੇ ਹੱਥ ਜੋੜਦੇ ਹੋਏ ਕਿਹਾ ਕਿ ਮੇਰੇ ਤਾਂ ਛੋਟੇ ਛੋਟੇ ਬੱਚੇ ਹਨ ਜੇ ਮੈਨੂੰ ਕੁਝ ਹੋ ਗਿਆ ਤਾਂ ਉਹਨਾਂ ਦਾ ਕੀ ਹੋਵੇਗਾ, ਇਸ ਲਈ ਉਸਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਕੇਸ ਵਿੱਚ ਨਾ ਫਸਾਇਆ ਜਾਵੇ ਮੈਂ ਬਹੁਤ ਸ਼ਰੀਫ ਬੰਦਾ ਹਾਂ।Punjab news, ludhiana crime news, honey sethi, prinkal firing, latest news, live

error: Content is protected !!