ਖਾ+ਲਿ+ਸਤਾ+ਨੀ ਪੰਨੂ ਦੀ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- ਜੜ੍ਹਾਂ ਹਿਲਾ ਦੇਵਾਂਗੇ

ਖਾ+ਲਿ+ਸਤਾ+ਨੀ ਪੰਨੂ ਦੀ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- ਜੜ੍ਹਾਂ ਹਿਲਾ ਦੇਵਾਂਗੇ

ਵੀਓਪੀ ਬਿਊਰੋ – ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਫਿਰ ਭਾਰਤ ਖਿਲਾਫ਼ ਟਿੱਪਣੀ ਕੀਤੀ ਹੈ। ਪੰਨੂ ਨੇ ਇੱਕ ਨਵਾਂ ਵੀਡੀਓ ਜਾਰੀ ਕਰਕੇ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਨਾਲ ਹਿੰਦੂ ਭਾਈਚਾਰੇ ਵਿੱਚ ਗੁੱਸਾ ਫੈਲ ਗਿਆ ਹੈ।

ਪੰਨੂ ਨੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਹਿੰਦੂ ਸੰਸਦ ਮੈਂਬਰ ਚੰਦਰ ਆਰੀਆ ਨੂੰ ਵੀ ਧਮਕੀ ਦਿੱਤੀ ਹੈ। ਪੰਨੂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ 16 ਅਤੇ 17 ਨਵੰਬਰ ਨੂੰ ਅਯੁੱਧਿਆ ਦੇ ਰਾਮ ਮੰਦਰ ‘ਚ ਹਿੰਸਾ ਹੋਵੇਗੀ। ਅੱਤਵਾਦੀ ਪੰਨੂ ਪਹਿਲਾਂ ਵੀ ਹਵਾਈ ਅੱਡੇ ਅਤੇ ਉਡਾਣਾਂ ਨੂੰ ਉਡਾਉਣ ਦੀ ਧਮਕੀ ਦੇ ਚੁੱਕਾ ਹੈ।

ਅੱਤਵਾਦੀ ਪੰਨੂ ਨੇ ਕਿਹਾ ਕਿ ਅਸੀਂ ਹਿੰਦੂਤਵ ਵਿਚਾਰਧਾਰਾ ਦੀ ਜਨਮ ਭੂਮੀ ਅਯੁੱਧਿਆ ਦੀ ਨੀਂਹ ਹਿਲਾ ਦਿਆਂਗੇ। ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਹਿੰਦੂ ਅੱਤਵਾਦ ਦਾ ਚਿਹਰਾ ਹੈ। ਤੁਸੀਂ ਜਾਂ ਤਾਂ ਕੈਨੇਡਾ ਲਈ ਸੱਚੇ ਰਹੋ ਜਾਂ ਕੈਨੇਡਾ ਦੀ ਧਰਤੀ ਨੂੰ ਛੱਡ ਦਿਓ।

ਹਿੰਦੂ ਆਗੂ ਮਨੋਜ ਨੰਨ੍ਹਾ ਨੇ ਕਿਹਾ ਕਿ ਅੱਤਵਾਦੀ ਪੰਨੂੰ ਪਾਗਲ ਹੋ ਗਿਆ ਹੈ। ਉਸਨੂੰ ਇਲਾਜ ਦੀ ਲੋੜ ਹੈ। ਵਿਦੇਸ਼ਾਂ ਦੀ ਧਰਤੀ ‘ਤੇ ਬੈਠ ਕੇ ਉਹ ਅੱਗ ਉਗਲ ਰਿਹਾ ਹੈ। ਹਿੰਮਤ ਹੈ ਤਾਂ ਭਾਰਤ ਦੀ ਧਰਤੀ ‘ਤੇ ਆ ਕੇ ਗੱਲ ਕਰੋ। ਉਹ ਨੌਜਵਾਨਾਂ ਨੂੰ ਲੁਭਾਉਂਦਾ ਹੈ ਅਤੇ ਉਨ੍ਹਾਂ ਨੂੰ ਅੱਤਵਾਦ ਵੱਲ ਧੱਕ ਰਿਹਾ ਹੈ।

error: Content is protected !!