ਕਿਹੜਾ ਧਰਮ ਕਹਿੰਦਾ ਹੈ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਓ?, ਸਾਰਾ ਸਾਲ ਪਟਾਕੇ ਬੈਨ ਕਿਓ ਨਹੀਂ ਹੁੰਦੇ: SC

ਕਿਹੜਾ ਧਰਮ ਕਹਿੰਦਾ ਹੈ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਓ?, ਸਾਰਾ ਸਾਲ ਪਟਾਕੇ ਬੈਨ ਕਿਓ ਨਹੀਂ ਹੁੰਦੇ: SC

 


ਦਿੱਲੀ (ਵੀਓਪੀ ਬਿਊਰੋ) ਦੇਸ਼ ਵਿਚ ਪ੍ਰਦੂਸ਼ਣ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਇਸ ਦੌਰਾਨ ਕਈ ਸ਼ਹਿਰਾਂ ਵਿੱਚ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਇਸੇ ਤਹਿਤ ਸੁਪਰੀਮ ਕੋਰਟ ਨੇ ਅੱਜ ਸਵਾਲ ਕੀਤਾ ਹੈ ਕਿ ਪਟਾਕਿਆਂ ‘ਤੇ ਸਥਾਈ, ਦੇਸ਼ ਵਿਆਪੀ ਪਾਬੰਦੀ ਕਿਉਂ ਨਹੀਂ ਲਾਈ ਗਈ ਅਤੇ ਦਿੱਲੀ ‘ਚ ਕੁਝ ਮਹੀਨਿਆਂ ਦੌਰਾਨ ਹੀ ਪਾਬੰਦੀ ਕਿਉਂ ਲਾਈ ਗਈ ਜਦੋਂ ਰਾਜਧਾਨੀ ‘ਚ ਹਵਾ ਪ੍ਰਦੂਸ਼ਣ ਸਾਲ ਭਰ ਦਾ ਮੁੱਦਾ ਬਣਿਆ ਹੋਇਆ ਹੈ। ਇਕ ਅਹਿਮ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਕੋਈ ਵੀ ਧਰਮ ਕਿਸੇ ਵੀ ਅਜਿਹੀ ਗਤੀਵਿਧੀ ਨੂੰ ਉਤਸ਼ਾਹਿਤ ਨਹੀਂ ਕਰਦਾ ਜੋ ਪ੍ਰਦੂਸ਼ਣ ਵਧਾਉਂਦਾ ਹੋਵੇ ਜਾਂ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ।

ਜਸਟਿਸ ਅਭੈ ਐਸ ਓਕ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ‘ਤੇ ਆਧਾਰਿਤ ਬੈਂਚ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਪਟਾਕੇ ਚਲਾਏ ਜਾਂਦੇ ਰਹੇ ਤਾਂ ਇਸ ਨਾਲ ਨਾਗਰਿਕਾਂ ਦੇ ਸਿਹਤ ਦੇ ਬੁਨਿਆਦੀ ਅਧਿਕਾਰ ‘ਤੇ ਅਸਰ ਪਵੇਗਾ। ਅਦਾਲਤ ਨੇ ਕਿਹਾ, ”ਸਿਰਫ ਕੁਝ ਮਹੀਨੇ ਹੀ ਕਿਉਂ? ਹਵਾ ਪ੍ਰਦੂਸ਼ਣ ਸਾਲ ਭਰ ਵਧਦਾ ਰਹਿੰਦਾ ਹੈ!” ਐਡੀਸ਼ਨਲ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਕਿਹਾ ਕਿ ਮੌਜੂਦਾ ਹੁਕਮ ਤਿਉਹਾਰਾਂ ਦੇ ਸੀਜ਼ਨ ਦੌਰਾਨ ਹਵਾ ਪ੍ਰਦੂਸ਼ਣ ‘ਤੇ ਕੇਂਦਰਿਤ ਹੈ ਅਤੇ ਉਨ੍ਹਾਂ ਮਹੀਨਿਆਂ ‘ਚ ਜਦੋਂ ਹਵਾ ਦਿੱਲੀ ‘ਚ ਪ੍ਰਦੂਸ਼ਣ ਵਧਾਉਂਦੀ ਹੈ। ਹਾਲਾਂਕਿ, ਬੈਂਚ ਸਹਿਮਤ ਨਹੀਂ ਹੋਇਆ ਅਤੇ ਸੁਝਾਅ ਦਿੱਤਾ ਕਿ ਸਥਾਈ ਪਾਬੰਦੀ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਦੱਸ ਦਈਏ ਕਿ ਫਿਲਹਾਲ ਦਿੱਲੀ ‘ਚ ਅਕਤੂਬਰ ਤੋਂ ਨਵੇਂ ਸਾਲ ਤੱਕ ਪਟਾਕਿਆਂ ‘ਤੇ ਪਾਬੰਦੀ ਹੈ। ਇਸ ਤੋਂ ਬਾਅਦ ਕੋਈ ਪਾਬੰਦੀ ਨਹੀਂ ਹੋਵੇਗੀ ਪਰ ਹੁਣ ਵੀ ‘ਆਪ’ ਸਰਕਾਰ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ‘ਚ ਨਾਕਾਮ ਸਾਬਤ ਹੋ ਰਹੀ ਹੈ। ਹੁਣ ਇਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ 25 ਨਵੰਬਰ ਤੋਂ ਪਹਿਲਾਂ ਦਿੱਲੀ ‘ਚ ਸਾਲ ਭਰ ਚੱਲਣ ਵਾਲੀ ਪਟਾਕਿਆਂ ‘ਤੇ ਪਾਬੰਦੀ ‘ਤੇ ਫੈਸਲਾ ਲੈਣ।Supreme Court on creaker, delhi, Punjab, pollution, latest Supreme Court on creaker, delhi, Punjab, pollution, latest, haryana, Himachal

error: Content is protected !!