ਮੌਸਮ ‘ਚ ਤਬਦੀਲੀ, ਮੌਸਮ ਵਿਭਾਗ ਨੇ ਦੱਸਿਆ ਕਦੋਂ ਪਏਗਾ ਪੰਜਾਬ ‘ਚ ਮੀਂਹ

ਮੌਸਮ ਤਬਦੀਲੀ, ਮੌਸਮ ਵਿਭਾਗ ਨੇ ਦੱਸਿਆ ਕਦੋਂ ਪਏਗਾ ਪੰਜਾਬ ਮੀਂਹ

 

 ਵੀਓਪੀ ਬਿਊਰੋ : ਪੰਜਾਬ ਵਿੱਚ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਹੈ ਅਤੇ ਲੋਕਾਂ ਨੇ ਕੜਾਕੇ ਦੀ ਠੰਢ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਵੱਖਵੱਖ ਇਲਾਕਿਆਂ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਪੰਜਾਬ ਪਹਾੜਾਂ ਤੇ ਬਰਫਬਾਰੀ ਕਾਰਨ ਠੰਡ ਵਧ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਜਿੱਥੇ 15 ਨਵੰਬਰ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ, ਉੱਥੇ ਹੀ ਅਗਲੇ 4 ਦਿਨਾਂ ਵਿੱਚ ਸੂਬੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ।

 ਪੰਜਾਬ ਮੌਸਮ ਤੇਜ਼ੀ ਨਾਲ ਆਪਣਾ ਮਿਜ਼ਾਜ਼ ਬਦਲ ਰਿਹਾ ਹੈ, ਪੰਜਾਬ ਅਚਾਨਕ ਠੰਡ ਵਧਣ ਲੱਗੀ ਹੈ। ਸੂਬੇ ਸਵੇਰ ਅਤੇ ਸ਼ਾਮ ਨੂੰ ਕਾਫੀ ਠੰਡ ਪੈ ਰਹੀ ਹੈ। ਪੰਜਾਬ ਵਿੱਚ ਲੋਕ ਹੁਣ ਸਰਦੀਆਂ ਦੇ ਕੱਪੜੇ ਪਾਉਣ ਲੱਗ ਪਏ ਹਨ। ਮੌਸਮ ਵਿਭਾਗ ਮੁਤਾਬਕ 12 ਨਵੰਬਰ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਠੰਡ ਹੋਰ ਵਧ ਜਾਵੇਗੀ। ਮੌਸਮ ਵਿਭਾਗ ਨੇ ਪੰਜਾਬ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਕਈ ਥਾਵਾਂ ਤੇ ਮੀਂਹ ਵੀ ਪੈ ਸਕਦਾ ਹੈ। ਵਿਭਾਗ ਨੇ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਨਵੰਬਰ ਦੇ ਆਖਰੀ ਹਫਤੇ ਤੋਂ ਠੰਡ ਆਪਣਾ ਰੰਗ ਦਿਖਾਏਗੀ। ਫਿਲਹਾਲ ਦਿਨ ਦਾ ਤਾਪਮਾਨ 29 ਡਿਗਰੀ ਅਤੇ ਰਾਤ ਦਾ ਤਾਪਮਾਨ 15.5 ਡਿਗਰੀ ਦੇ ਆਸਪਾਸ ਰਹੇਗਾ। ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਪੰਜਾਬ ਦੀ ਹਵਾ ਦਾ AQI ਖ਼ਰਾਬ ਹੋ ਗਿਆ ਹੈ। ਇਸ ਸਮੇਂ ਜਲੰਧਰ ਦਾ AQI 174 ਹੈ। ਵਿਭਾਗ ਨੇ ਕਿਹਾ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਉੱਤਰੀ ਭਾਰਤ ਦੇ ਕੁਝ ਰਾਜਾਂ ਵਿੱਚ ਸਵੇਰ ਵੇਲੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 12 ਘੰਟਿਆਂ ਦੱਖਣੀ ਬੰਗਾਲ ਦੀ ਖਾੜੀ ਚੱਕਰਵਾਤ ਬਣ ਰਿਹਾ ਹੈ। ਇਸ ਕਾਰਨ ਸੋਮਵਾਰ ਤੋਂ ਅਗਲੇ 4 ਦਿਨਾਂ ਤੱਕ ਤਾਮਿਲਨਾਡੂ, ਕੇਰਲ ਅਤੇ ਦੱਖਣੀ ਆਂਧਰਾ ਪ੍ਰਦੇਸ਼ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਤਾਮਿਲਨਾਡੂ, ਕੇਰਲ ਅਤੇ ਦੱਖਣੀ ਤੱਟੀ ਆਂਧਰਾ ਪ੍ਰਦੇਸ਼ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

 

error: Content is protected !!