ਚੰਨੀ ਤੇ ਬਿੱਟੂ ਨੂੰ ਨੀਟੂ ਸ਼ਟਰਾਂ ਵਾਲੇ ਦਾ ਠੋਕਵਾਂ ਜਵਾਬ, ਕਿਹਾ-ਮੈਨੂੰ ਇਸਤੇਮਾਲ ਨਾ ਕਰੋ, ਮੈਂ CM ਨਹੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਂਗਾ

ਚੰਨੀ ਤੇ ਬਿੱਟੂ ਨੂੰ ਨੀਟੂ ਸ਼ਟਰਾਂ ਵਾਲੇ ਦਾ ਠੋਕਵਾਂ ਜਵਾਬ, ਕਿਹਾ-ਮੈਨੂੰ ਇਸਤੇਮਾਲ ਨਾ ਕਰੋ, ਮੈਂ CM ਨਹੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਂਗਾ

ਜਲੰਧਰ (ਵੀਓਪੀ ਬਿਊਰੋ) ਇਸ ਸਮੇਂ ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ਸੀਟਾਂ ‘ਤੇ ਕਾਂਗਰਸ, ਆਪ ਅਤੇ ਭਾਜਪਾ ਵਿੱਚ ਕਾਂਟੇ ਦੀ ਟੱਕਰ ਚੱਲ ਰਹੀ ਹੈ।20 ਨਵੰਬਰ ਨੂੰ ਹੋਣ ਜਾ ਰਹੀ ਹੈ ਜਿਮਨੀ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚੀਆਂ ਹੋਈਆਂ ਹਨ, ਉੱਥੇ ਹੀ ਇੱਕ ਦੂਜੇ ਉੱਤੇ ਇਲਜ਼ਾਮ ਅਤੇ ਤੰਜ ਕੱਸਣ ਵਾਲੇ ਬਿਆਨ ਵੀ ਸਾਹਮਣੇ ਆ ਰਹੇ ਹਨ।

ਕੁਝ ਦਿਨ ਪਹਿਲਾਂ ਹੀ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ‘ਤੇ ਤੰਜ ਅਤੇ ਵਿਅੰਗ ਭਰਿਆ ਬਿਆਨ ਦਿੱਤਾ ਸੀ। ਚਰਨਜੀਤ ਸਿੰਘ ਚੰਨੀ ਨੇ ਗਿੱਦੜਵਾਹਾ ਵਿੱਚ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਤੰਜ ਕਸਦੇ ਹੋਏ ਕਿਹਾ ਕਿ ਰਵਨੀਤ ਸਿੰਘ ਬਿੱਟੂ ਤਾਂ ਖੁਦ ਲੋਕ ਸਭਾ ਦੀ ਚੋਣ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਤੋਂ ਹਾਰ ਚੁੱਕਿਆ, ਉਸ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਪੰਜਾਬ ਦਾ ਭਲਾ ਕਰੇਗਾ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਰਵਨੀਤ ਸਿੰਘ ਬਿੱਟੂ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ ਤਾਂ ਇਹ ਬੇਫਜੂਲ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇੱਕ ਵਾਰ ਨੀਟੂ ਸ਼ਟਰਾਂ ਵਾਲਾ ਤਾਂ ਮੁੱਖ ਮੰਤਰੀ ਪੰਜਾਬ ਦਾ ਬਣ ਸਕਦਾ ਹੈ ਪਰ ਰਵਨੀਤ ਬਿੱਟੂ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ।

ਇਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਵੀ ਚਰਨਜੀਤ ਸਿੰਘ ਚੰਨੀ ਨੂੰ ਠੋਕਵਾਂ ਜਵਾਬ ਦਿੱਤਾ ਸੀ। ਚਰਨਜੀਤ ਸਿੰਘ ਚੰਨੀ ਨੂੰ ਜਵਾਬ ਦਿੰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਜੋ ਬੰਦਾ ਖੁਦ ਮੁੱਖ ਮੰਤਰੀ ਹੁੰਦੇ ਹੋਏ ਦੋ ਵਿਧਾਨ ਸਭਾ ਸੀਟਾਂ ਤੋਂ ਹਾਰ ਚੁੱਕਿਆ ਹੋਵੇ ਉਸਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ। ਉਸਨੇ ਕਿਹਾ ਕਿ ਉਹ ਕੀ ਕਰ ਰਿਹਾ ਹੈ ਅਤੇ ਲੋਕਾਂ ਵਿੱਚ ਉਸਦਾ ਕੀ ਆਧਾਰ ਹੈ ਉਹ ਜਾਣਦਾ ਹੈ ਅਤੇ ਉਸਨੂੰ ਚਾਹੁਣ ਵਾਲੇ ਲੋਕ ਵੀ ਉਸ ਬਾਰੇ ਜਾਣਦੇ ਹਨ। ਚਰਨਜੀਤ ਸਿੰਘ ਚੰਨੀ ਦਾ ਕੋਈ ਆਧਾਰ ਨਹੀਂ ਹੈ ਜੋ ਕਿ ਚਮਕੌਰ ਸਾਹਿਬ ਤੋਂ ਹੋ ਕੇ ਜਲੰਧਰ ਤੋਂ ਇਲੈਕਸ਼ਨ ਲੜਿਆ ਹੈ ਅਤੇ ਧੱਕੇ ਨਾਲ ਜਿੱਤ ਪ੍ਰਾਪਤ ਕਰਕੇ ਸੰਸਦ ਮੈਂਬਰ ਬਣਿਆ ਹੈ। ਇਸ ਤੋਂ ਬਾਅਦ ਇਹਨਾਂ ਦੋਵਾਂ ਦੀ ਸ਼ਬਦੀ ਵਾਰ ਵਿੱਚ ਨੀਟੂ ਸ਼ਟਰਾਂ ਵਾਲੇ ਨੇ ਵੀ ਐਂਟਰੀ ਮਾਰ ਲਈ ਹੈ।

ਨੀਟੂ ਸ਼ਟਰਾਂ ਵਾਲੇ ਦਾ ਕਹਿਣਾ ਹੈ ਕਿ ਇਹ ਸਿਆਸਤਦਾਨ ਆਪਣੇ ਫਾਇਦੇ ਲਈ ਮੈਨੂੰ ਇਸਤੇਮਾਲ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਮੈਨੂੰ ਇਹ ਕਹਿ ਰਹੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਜਾਂ ਨਹੀਂ ਬਣੇਗਾ ਤਾਂ ਇਸ ਬਾਰੇ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੀ ਨਹੀਂ ਚਾਹੁੰਦਾ। ਉਸਨੇ ਕਿਹਾ ਕਿ ਉਸਦਾ ਟੀਚਾ ਇਸ ਤੋਂ ਵੀ ਵੱਡਾ ਹੈ। ਨੀਟੂ ਸ਼ਟਰਾਂ ਵਾਲਿਆਂ ਨੇ ਕਿਹਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਕਦੇ ਵੀ ਨਹੀਂ ਬਣਨਾ ਚਾਹੁੰਦਾ ਹੈ। ਟੀਟੂ ਸ਼ਟਰਾਂ ਵਾਲੇ ਦਾ ਕਹਿਣਾ ਹੈ ਕਿ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਅਤੇ ਇੱਕ ਦਿਨ ਇਲੈਕਸ਼ਨ ਜਿੱਤ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਕੇ ਸਾਰਿਆਂ ਦਾ ਭਲਾ ਕਰੇਗਾ।

error: Content is protected !!