ਸਰਕਾਰ ਵੱਲੋਂ ਭੇਜੇ ਨੋਟਿਸ ‘ਤੇ ਦਿਲਜੀਤ ਦੋਸਾਂਝ ਨੇ ਚਲਦੇ ਸ਼ੋਅ ‘ਚ ਦਿੱਤਾ ਕਰਾਰਾ ਜਵਾਬ, ਕਿਹਾ- ਪੰਜਾਬੀ ਨਹੀਂ ਦੱਬਦਾ ਕਿਸੇ ਤੋਂ

ਸਰਕਾਰ ਵੱਲੋਂ ਭੇਜੇ ਨੋਟਿਸ ‘ਤੇ ਦਿਲਜੀਤ ਦੋਸਾਂਝ ਨੇ ਚਲਦੇ ਸ਼ੋਅ ‘ਚ ਦਿੱਤਾ ਕਰਾਰਾ ਜਵਾਬ, ਕਿਹਾ- ਪੰਜਾਬੀ ਨਹੀਂ ਦੱਬਦਾ ਕਿਸੇ ਤੋਂ

ਦਿੱਲੀ (ਵੀਓਪੀ ਬਿਊਰੋ) ਦਿਲਜੀਤ ਦੋਸਾਂਝ ਇਨੀ ਦਿਨੀਂ ਆਪਣੇ ਦਿਲ-ਲੁਮਨਾਟੀ ਇੰਡੀਆ ਟੂਰ ‘ਤੇ ਹੈ। ਇਸ ਦੌਰਾਨ ਜਿਥੇ ਉਹਨਾਂ ਨੇ ਪਹਿਲਾ ਦੋ ਦਿਨ ਦਿੱਲੀ ਵਿਖੇ ਆਪਣੇ ਸ਼ੋਅ ਨਾਲ ਲੋਕਾਂ ਦਾ ਮਨੋਰੰਜਨ ਕੀਤ। ਉੱਥੇ ਹੀ ਉਸ ਤੋਂ ਬਾਅਦ ਉਹਨਾਂ ਨੇ ਰਾਜਸਥਾਨ ਦੀ ਪਿੰਕ ਸਿਟੀ ਜੈਪੁਰ ਵਿਖੇ ਵੀ ਲੋਕਾਂ ਦਾ ਮਨੋਰੰਜਨ ਕਰਕੇ ਖੂਬ ਦਿਲ ਜਿੱਤਿਆ। ਇਸ ਤੋਂ ਬਾਅਦ ਉਹ ਆਬੂਧਾਬੀ ਸ਼ੋਅ ਕਰਨ ਲਈ ਗਏ ਅਤੇ ਬੀਤੇ ਦਿਨੀ ਉਹਨਾਂ ਨੇ ਹੈਦਰਾਬਾਦ ਵਿਖੇ ਵਿਸ਼ਾਲ ਸ਼ੋਅ ਕਰਕੇ ਲੋਕਾਂ ਦਾ ਦਿਲ ਜਿੱਤਿਆ।

ਇਸ ਦੌਰਾਨ ਸ਼ੋਅ ਤੋਂ ਪਹਿਲਾਂ ਹੈਦਰਾਬਾਦ ਵਿਖੇ ਤੇਲੰਗਾਨਾ ਸਰਕਾਰ ਇਹਨਾਂ ਨੂੰ ਇੱਕ ਨੋਟਿਸ ਭੇਜਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਆਪਣੇ ਗਾਣਿਆਂ ਵਿੱਚ ਹਥਿਆਰ ਅਤੇ ਅਲਕੋਹਲ ਦਾ ਜ਼ਿਕਰ ਨਹੀਂ ਕਰਨਗੇ। ਇਸ ਨੋਟਿਸ ਤੋਂ ਬਾਅਦ ਹੁਣ ਦਿਲਜੀਤ ਨੇ ਆਪਣੇ ਚਲਦੇ ਸ਼ੋਅ ਵਿੱਚ ਤੇਲੰਗਾਨਾ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਆਪਣੇ ਚਲਦੇ ਸ਼ੋਅ ਦਿਲਜੀਤ ਨੇ ਕਿਹਾ ਹੈ ਕਿ ਕੋਈ ਬਾਹਰੀ ਕਲਾਕਾਰ ਆ ਕੇ ਇਥੇ ਜੋ ਵੀ ਗਾ ਦਵੇ, ਜੋ ਵੀ ਕਰੇ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਪਰ ਜਦੋਂ ਆਪਣਾ ਹੀ ਬੰਦਾ ਇੰਨੀ ਤਰੱਕੀ ਕਰਕੇ ਤੁਹਾਡੇ ਸ਼ਹਿਰ ਆ ਕੇ ਇੰਨਾ ਵੱਡਾ ਸ਼ੋਅ ਲਾ ਰਿਹਾ ਹੋਵੇਗਾ ਤਾਂ ਉਹਦੇ ਸ਼ੋ ਵਿੱਚ ਟੰਗ ਅੜਾਉਣੀ ਉਸਦੇ ਕੰਮ ਵੀ ਟੰਗ ਅੜਾਉਣੀ ਅਤੇ ਤੰਗ ਪਰੇਸ਼ਾਨ ਕਰਨਾ ਇਹਨਾਂ ਦਾ ਸੁਭਾਅ ਬਣ ਜਾਂਦਾ ਹੈ ਜੋ ਕਿ ਬਹੁਤ ਗਲਤ ਗੱਲ ਹੈ।

ਇਸ ਦੌਰਾਨ ਦਿਲਜੀਤ ਨੇ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਵੀ ਦੋਸਾਂਝਾ ਵਾਲਾ ਹੈ ਇਸ ਲਈ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਉਹ ਡਰਨ ਵਾਲਾ ਨਹੀਂ ਹੈ ਉਸਨੇ ਕਿਹਾ ਕਿ ਉਹ ਲੋਕਾਂ ਦਾ ਮਨੋਰੰਜਨ ਕਰਦਾ ਹੈ ਤੇ ਕੋਈ ਗਲਤ ਕੰਮ ਨਹੀਂ ਕਰਦਾ ਹੈ। ਉਹ ਲੋਕਾਂ ਦੇ ਸਾਥ ਅਤੇ ਲੋਕਾਂ ਦੇ ਵਿਕਾਸ ਲਈ ਹਮੇਸ਼ਾ ਅੱਗੇ ਆਉਂਦਾ ਰਹੇਗਾ। ਉਸ ਨੇ ਕਿਹਾ ਕਿ ਲੋਕ ਉਸਨੂੰ ਇੰਨਾ ਪਿਆਰ ਕਰਦੇ ਨੇ ਇਹ ਦੇਖ ਕੇ ਉਹ ਗਦਗਦ ਹੋਇਆ ਹੈ। Diljit dosanjh, dill luminati india tour, notice, reply, show, music, Punjab, punjabi aa gy oye

error: Content is protected !!