ਦਿਲਜੀਤ ਦੋਸਾਂਝ ਦਾ ਸਰਕਾਰਾਂ ਨੂੰ ਠੋਕਵਾਂ ਜਵਾਬ, ਕਿਹਾ- ਮੇਰੇ ਗਾਣੇ ਨਹੀਂ ਸ਼ਰਾਬ ਦੇ ਠੇਕੇ ਬੰਦ ਕਰਵਾਓ

ਦਿਲਜੀਤ ਦੋਸਾਂਝ ਦਾ ਸਰਕਾਰਾਂ ਨੂੰ ਠੋਕਵਾਂ ਜਵਾਬ, ਕਿਹਾ- ਮੇਰੇ ਗਾਣੇ ਨਹੀਂ ਸ਼ਰਾਬ ਦੇ ਠੇਕੇ ਬੰਦ ਕਰਵਾਓ
ਵੀਓਪੀ ਬਿਊਰੋ – ਪੰਜਾਬੀ ਗਾਇਕ ਸੁਪਰ ਸਟਾਰ ਦੇਸ਼ ਵਿਦੇਸ਼ਾਂ ਵਿੱਚ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨ ਵਾਲੇ ਦਿਲਜੀਤ ਦੁਸਾਂਝ ਇਸ ਸਮੇਂ ਆਪਣੇ ਦਿਲ-ਲੁਮਿਨਾਟੀ ਇੰਡੀਆ ਟੂਰ ਨੂੰ ਲੈਕੇ ਜਿੱਥੇ ਲੈ ਕੇ ਸੁਰਖੀਆਂ ਵਿੱਚ ਹਨ। ਉੱਥੇ ਹੀ ਦੂਜੇ ਪਾਸੇ ਹੁਣ ਉਹ ਇੱਕ ਨਵਾਂ ਹੀ ਵਿਵਾਦ ਛੇੜ ਬੈਠੇ ਹਨ। ਪਿਛਲੇ ਦਿਨੀ ਹੈਦਰਾਬਾਦ ਸ਼ੋਅ ਦੌਰਾਨ ਤੇਲੰਗਾਨਾ ਸਰਕਾਰ ਨੇ ਦਿਲਜੀਤ ਦੋਸਾਂਝ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਹਥਿਆਰਾਂ ਅਤੇ ਦਾਰੂ ਵਾਲੇ ਗਾਣੇ ਨਾ ਗਾਉਣ, ਇਸ ਨਾਲ ਯੂਥ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਇਸੇ ਨੂੰ ਲੈ ਕੇ ਕੱਲ ਦਿਲਜੀਤ ਦੋਸਾਂਝ ਦਾ ਗੁਜਰਾਤ ਵਿੱਚ ਸ਼ੋਅ ਸੀ ਅਤੇ ਇਸ ਦੌਰਾਨ ਦਿਲਜੀਤ ਦੋਸਾਂਝ ਨੇ ਸਰਕਾਰਾਂ ਦੇ ਇਸ ਨੋਟਿਸ ਅਤੇ ਵੱਡੇ ਵੱਡੇ ਨਿਊਜ਼ ਚੈਨਲਾਂ ਉੱਤੇ ਹੋ ਰਹੀ ਦਿਲਜੀਤ ਦੇ ਕੰਸਰਟ ਵਿੱਚ ਦਾਰੂ ਵਾਲੇ ਗਾਣਿਆਂ ‘ਤੇ ਡਿਬੇਟ ਤੇ ਇੱਕ ਵੱਡਾ ਅਤੇ ਠੋਕਵਾਂ ਜਵਾਬ ਦਿੱਤਾ ਹੈ। ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਉਹ ਆਪਣਾ ਕੰਮ ਆਰਾਮ ਨਾਲ ਕਰਦਾ ਹੈ ਅਤੇ ਚਲਾ ਜਾਂਦਾ ਹੈ। ਪਰ ਫਿਰ ਵੀ ਉਸਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹ ਚੰਗੀ ਗੱਲ ਨਹੀਂ ਹੈ। ਦਿਲਜੀਤ ਦੋਸਾਂਝ ਨੇ ਕਿਹਾ ਕਿ ਸਰਕਾਰਾਂ ਉਸਨੂੰ ਨੋਟਿਸ ਭੇਜ ਕੇ ਇੰਨੀ ਗੱਲ ਤਾਂ ਕਹਿ ਰਹੀਆਂ ਨੇ ਕਿ ਉਹ ਦਾਰੂ ਵਾਲਾ ਗਾਣਾ ਨਾ ਗਾਵੇ ਜਦ ਕਿ ਉਸਨੇ ਸਿਰਫ ਇੱਕ ਜਾਂ ਦੋ ਗਾਣੇ ਹੀ ਦਾਰੂ ਵਾਲੇ ਗਾਏ ਹੋਏ ਹਨ। ਪਰ ਇਹ ਸਰਕਾਰਾਂ ਖੁਦ ਆਪਣੇ ਸੂਬੇ ਵਿੱਚ ਡਰਾਈ ਸਟੇਟ ਘੋਸ਼ਿਤ ਕਿਉਂ ਨਹੀਂ ਕਰਦੀਆਂ ਕਿਉਂ ਨਹੀਂ ਸ਼ਰਾਬ ਦੇ ਠੇਕੇ ਬੰਦ ਕਰ ਦਿੰਦੀਆਂ। ਉਸਨੇ ਕਿਹਾ ਕਿ ਉਹ ਇੱਕ ਦੋ ਗਾਣੇ ਨਹੀਂ ਸ਼ਰਾਬ ਦੇ ਗਾਵੇਗਾ ਤਾਂ ਉਸਨੂੰ ਕੀ ਫਰਕ ਨਹੀਂ ਪਵੇਗਾ। ਉਸ ਕੋਲ ਹੋਰ ਵੀ ਕਾਫੀ ਜਿਆਦਾ ਗਾਣੇ ਹਨ। ਉਸਨੇ ਦਰਜਨ ਤੋਂ ਵੀ ਜਿਆਦਾ ਧਾਰਮਿਕ ਗਾਣੇ ਗਾਏ ਹੋਏ ਨੇ ਪਰ ਕੋਈ ਵੀ ਉਹਨਾਂ ਬਾਰੇ ਗੱਲ ਨਹੀਂ ਕਰਦਾ। ਕੁਝ ਲੋਕ ਟੀਵੀ ਤੇ ਬੈਠ ਕੇ ਅਤੇ ਸਰਕਾਰਾਂ ਉਸ ਨੂੰ ਨੋਟਿਸ ਭੇਜ ਕੇ ਉਸਦੇ ਇੱਕ ਦੋ ਗਾਣਿਆਂ ਲਈ ਇਸਨੂੰ ਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਦਿਲਜੀਤ ਦੋਸਾਂਝ ਨੇ ਕਿਹਾ ਕਿ ਜੇਕਰ ਸਰਕਾਰਾਂ ਇੰਨੀਆਂ ਹੀ ਚੰਗੀਆਂ ਨੇ ਤਾਂ ਯੂਥ ਨੂੰ ਨਸ਼ੇ ਤੋਂ ਬਚਾਉਣ ਲਈ ਨਸ਼ਾ ਰੋਕੇ ਅਤੇ ਥਾਂ ਥਾਂ ਖੁੱਲੇ ਸ਼ਰਾਬ ਦੇ ਠੇਕੇ ਬੰਦ ਕਰੇ ਤਾਂ ਅਸੀਂ ਮੰਨੀਏ ਕਿ ਸਰਕਾਰਾਂ ਨੌਜਵਾਨ ਪੀੜੀ ਲਈ ਕੁਝ ਕਰ ਰਹੀਆਂ ਨੇ।

ਦਿਲਜੀਤ ਦੋਸਾਂਝ ਨੇ ਕਿਹਾ ਕਿ ਜੇਕਰ ਗੁਜਰਾਤ ਵਿੱਚ ਡਰਾਈ ਸਟੇਟ ਐਲਾਨਿਆ ਹੋਇਆ ਹੈ ਤਾਂ ਉਹ ਗੁਜਰਾਤ ਸਰਕਾਰ ਦਾ ਫੈਨ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਧਾਰਮਿਕ ਸਿਟੀ ਅੰਮ੍ਰਿਤਸਰ ਵਿਖੇ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਵਾ ਦਿੱਤੇ ਜਾਣ, ਜੋ ਕਿ ਉਹਨਾਂ ਦੀ ਸ਼ਰਧਾਂ ਨਾਲ ਜੁੜਿਆ ਹੋਇਆ ਹੈ। ਦਿਲਜੀਤ ਸੁਸਾਇਜ ਨੇ ਕਿਹਾ ਕਿ ਕਿਸੇ ਨੂੰ ਬੇਵਜਾ ਤੰਗ ਕਰਨਾ ਚੰਗੀ ਗੱਲ ਨਹੀਂ ਹੈ।

 

Diljit dosanjh, Punjab, music, latest news, gujrat, Telangana, show

error: Content is protected !!