ਕਰਾਰੀ ਹਾਰ ‘ਚ ਜ਼ਮਾਨਤ ਵੀ ਨਹੀਂ ਬਚਾਅ ਸਕੇ ਮਨਪ੍ਰੀਤ ਬਾਦਲ, ਕਹਿੰਦੇ- ਮੈਨੂੰ ਸਮਾਂ ਘੱਟ ਮਿਲਿਆ, ਤਾਂ ਹਾਰ ਗਿਆ

ਕਰਾਰੀ ਹਾਰ ‘ਚ ਜ਼ਮਾਨਤ ਵੀ ਨਹੀਂ ਬਚਾਅ ਸਕੇ ਮਨਪ੍ਰੀਤ ਬਾਦਲ, ਕਹਿੰਦੇ- ਮੈਨੂੰ ਸਮਾਂ ਘੱਟ ਮਿਲਿਆ, ਤਾਂ ਹਾਰ ਗਿਆ

 

Punjab news, political news, manpreet badal, BJP, gidarbaha news, latest news

ਸ੍ਰੀ ਮੁਕਤਸਰ ਸਾਹਿਬ (ਵੀਓਪੀ ਬਿਊਰੋ) ਪੰਜਾਬ ਵਿੱਚ AAP ਦੀ ਹਨੇਰੀ ਅੱਗੇ ਸਿਰਫ ਕਾਂਗਰਸ ਹੀ ਇੱਕ ਸੀਟ ਬਚਾ ਸਕੀ ਹੈ, ਇਸ ਤੋਂ ਇਲਾਵਾ ਭਾਜਪਾ ਦੀਆਂ ਤਿੰਨ ਸੀਟਾਂ ਤੋਂ ਜ਼ਮਾਨਤ ਹੀ ਜ਼ਬਤ ਹੋ ਗਈ ਹੈ। ਪੰਜਾਬ ਦੇ ਵੱਡੇ ਆਗੂ ਮਨਪ੍ਰੀਤ ਬਾਦਲ ਤੱਕ ਜੋ ਕਿ ਭਾਜਪਾ ਵੱਲੋਂ ਗਿੱਦੜਬਾਹਾ ਸੀਟ ਤੋਂ ਉਮੀਦਵਾਰ ਸਨ ਵੀ ਆਪਣੀ ਜ਼ਮਾਨਤ ਨਹੀਂ ਬਚਾ ਸਕੇ।

ਗਿੱਦੜਬਾਹਾ ਜ਼ਿਮਨੀ ਚੋਣ ‘ਚ ਹਾਰ ਤੋਂ ਬਾਅਦ ਭਾਜਪਾ ਆਗੂ ਮਨਪ੍ਰੀਤ ਬਾਦਲ ਨੇ ਐਤਵਾਰ ਸਵੇਰੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਮੈਂ ਕਈ ਸਾਲਾਂ ਬਾਅਦ ਗਿੱਦੜਬਾਹਾ ਤੋਂ ਚੋਣ ਲੜ ਰਿਹਾ ਹਾਂ। ਪੁਰਾਣੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਦੋ ਮਹੀਨੇ ਬਹੁਤ ਘੱਟ ਸਮਾਂ ਸੀ। ਇਸ ਲਈ ਮੈਂ ਜਿੱਤ ਨਹੀਂ ਸਕਿਆ।ਪਰ ਹੁਣ ਮੈਂ ਜੀਵਨ ਦੇ ਅੰਤ ਤੱਕ ਗਿੱਦੜਬਾਹਾ ਦੇ ਲੋਕਾਂ ਵਿੱਚ ਰਹਾਂਗਾ।

error: Content is protected !!