ਆਖਿਰਕਾਰ ਵਿਰਾਟ ਕੋਹਲੀ ਨੇ 491 ਦਿਨਾਂ ਬਾਅਦ ਠੋਕਿਆ ਸੈਂਕੜਾ, ਲੋਕ ਬੋਲੇ- ਸ਼ੇਰ ਜਾਗ ਗਿਆ

ਆਖਿਰਕਾਰ ਵਿਰਾਟ ਕੋਹਲੀ ਨੇ 491 ਦਿਨਾਂ ਬਾਅਦ ਠੋਕਿਆ ਸੈਂਕੜਾ, ਲੋਕ ਬੋਲੇ- ਸ਼ੇਰ ਜਾਗ ਗਿਆ

 


ਦਿੱਲੀ (ਵੀਓਪੀ ਬਿਊਰੋ) ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੈਸਟ ‘ਚ ਇਤਿਹਾਸ ਰਚ ਦਿੱਤਾ ਹੈ। ਉਸ ਨੇ ਆਸਟ੍ਰੇਲੀਆ ਖਿਲਾਫ ਪਰਥ ਟੈਸਟ ‘ਚ ਸੈਂਕੜਾ ਲਗਾ ਕੇ ਸਰ ਡਾਨ ਬੈਡਮੈਨ ਦਾ ਰਿਕਾਰਡ ਤੋੜ ਦਿੱਤਾ। ਕੋਹਲੀ ਨੇ ਪਰਥ ਟੈਸਟ ਦੇ ਤੀਜੇ ਦਿਨ (24 ਨਵੰਬਰ) ਇਹ ਉਪਲਬਧੀ ਹਾਸਲ ਕੀਤੀ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ 491 ਦਿਨਾਂ ਬਾਅਦ ਟੈਸਟ ਫਾਰਮੈਟ ‘ਚ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੁਲਾਈ 2023 ‘ਚ ਵੈਸਟਇੰਡੀਜ਼ ਖਿਲਾਫ ਸੈਂਕੜਾ ਲਗਾਇਆ ਸੀ।

ਦਰਅਸਲ, ਕੋਹਲੀ ਨੇ ਪਰਥ ਟੈਸਟ ‘ਚ ਆਪਣੇ ਕਰੀਅਰ ਦਾ 30ਵਾਂ ਟੈਸਟ ਸੈਂਕੜਾ ਲਗਾਇਆ। ਇਸ ਮਾਮਲੇ ‘ਚ ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ ਸਰ ਡਾਨ ਬੈਡਮੈਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ 29 ਸੈਂਕੜੇ ਲਗਾਏ ਸਨ। ਕੋਹਲੀ ਨੇ ਇਹ ਸੈਂਕੜਾ ਆਪਣੇ ਕਰੀਅਰ ਦੀ 202ਵੀਂ ਪਾਰੀ ਵਿੱਚ ਲਗਾਇਆ ਹੈ। ਨਾਲ ਹੀ ਆਪਣੇ ਕਰੀਅਰ ਦਾ 30ਵਾਂ ਟੈਸਟ ਸੈਂਕੜਾ ਲਗਾਉਣ ਤੋਂ ਬਾਅਦ ਕੋਹਲੀ ਇਸ ਮਾਮਲੇ ‘ਚ ਮੈਥਿਊ ਹੇਡਨ ਅਤੇ ਸ਼ਿਵਨਾਰਾਇਣ ਚੰਦਰਪਾਲ ਦੇ ਬਰਾਬਰ ਆ ਗਏ ਹਨ।

ਸਾਬਕਾ ਦਿੱਗਜ ਆਲਰਾਊਂਡਰ ਕਪਿਲ ਦੇਵ ਨੇ ਕਿਹਾ ਕਿ ਵਿਰਾਟ ਕੋਹਲੀ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ ਅਤੇ ਭਾਰਤੀ ਕ੍ਰਿਕਟ ‘ਚ ਉਨ੍ਹਾਂ ਦਾ ਯੋਗਦਾਨ ‘ਬੇਮਿਸਾਲ’ ਹੈ। ਕੋਹਲੀ ਨੇ ਐਤਵਾਰ ਨੂੰ ਪਰਥ ‘ਚ ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਦੀ ਦੂਜੀ ਪਾਰੀ ‘ਚ ਆਪਣਾ 30ਵਾਂ ਟੈਸਟ ਸੈਂਕੜਾ ਲਗਾਇਆ। ਕੋਹਲੀ (ਅਜੇਤੂ 100) ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (161) ਦੀ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਇਸ ਮੈਚ ਵਿਚ ਆਪਣੀ ਪਕੜ ਮਜ਼ਬੂਤ ​​ਕਰ ਲਈ। ਇਹ ਕੋਹਲੀ ਦਾ ਆਸਟਰੇਲੀਆ ਵਿੱਚ ਸੱਤਵਾਂ ਸੈਂਕੜਾ ਹੈ। ਇਸ ਨਾਲ ਉਹ ਮਹਾਨ ਸਚਿਨ ਤੇਂਦੁਲਕਰ (ਛੇ ਸੈਂਕੜੇ) ਦੇ ਰਿਕਾਰਡ ਨੂੰ ਪਛਾੜ ਕੇ ਇਸ ਦੇਸ਼ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਭਾਰਤੀ ਬਣ ਗਿਆ।

ਇਸ ਦੇ ਨਾਲ ਹੀ ਜਿੱਥੇ ਡਿੱਗ ਜਾ ਖਿਡਾਰੀਆਂ ਨੇ ਵਿਰਾਟ ਕੋਹਲੀ ਦੀ ਜੰਮ ਕੇ ਤਾਰੀਫ ਕੀਤੀ ਹੈ ਉੱਥੇ ਹੀ ਆਮ ਲੋਕਾਂ ਨੇ ਵੀ ਸੋਸ਼ਲ ਮੀਡੀਆ ਤੇ ਵਿਰਾਟ ਕੋਹਲੀ ਦੀ ਜਮ ਕੇ ਤਾਰੀਫ ਕੀਤੀ ਹੈ। ਲੋਕਾਂ ਨੇ ਕਿਹਾ ਹੈ ਕਿ ਸੁੱਤਾ ਹੋਇਆ ਸ਼ੇਰ ਹੁਣ ਜਾਗ ਗਿਆ ਹੈ। ਕਾਫੀ ਸਮੇਂ ਬਾਅਦ ਟੈਸਟ ਵਿਰਾਟ ਕੋਲੀ ਦੇ ਬੱਲੇ ਤੋਂ ਸੈਂਕੜਾ ਨਿਕਲਿਆ ਹੈ। ਇਸ ਨਾਲ ਉਸਦੀ ਪਾਰੀ ਹੋਣ ਤੇਜ ਰਫਤਾਰ ਨਾਲ ਹੋਰ ਅੱਗੇ ਵਧੇਗੀ।

error: Content is protected !!