ਅੰਮ੍ਰਿਤਧਾਰੀ ਸਿੱਖ ਨੇ DC ਦਫਤਰ ਦੇ ਸਾਹਮਣੇ ਖੁਦ ਨੂੰ ਲਾਈ ਅੱਗ, ਤਮਾਸ਼ਾ ਦੇਖਦੇ ਰਹੇ ਪੁਲਿਸ ਮੁਲਾਜ਼ਮ

ਅੰਮ੍ਰਿਤਧਾਰੀ ਸਿੱਖ ਨੇ DC ਦਫਤਰ ਦੇ ਸਾਹਮਣੇ ਖੁਦ ਨੂੰ ਲਾਈ ਅੱਗ, ਤਮਾਸ਼ਾ ਦੇਖਦੇ ਰਹੇ ਪੁਲਿਸ ਮੁਲਾਜ਼ਮ

ਤਰਨਤਾਰਨ (ਵੀਓਪੀ ਬਿਊਰੋ) ਅੱਜ ਸੋਮਵਾਰ ਦੇ ਦਿਨ ਤਰਨਤਾਰਨ ਵਿੱਚ ਡਿਪਟੀ ਕਮਿਸ਼ਨਰ ਆਫਿਸ ਦੇ ਸਾਹਮਣੇ ਅਜਿਹੀ ਘਟਨਾ ਵਾਪਰੀ ਜਿਸ ਨੂੰ ਸੁਣ ਕੇ ਰੂਹ ਹੀ ਕੰਬ ਜਾਵੇਗੀ। ਆਪਣੇ ਕਿਸੇ ਕੰਮ ਲਈ ਡੀਸੀ ਦਫਤਰ ਪਹੁੰਚੇ 60 ਸਾਲਾ ਅੰਮ੍ਰਿਤਧਾਰੀ ਨੇ ਖ਼ੁਦ ਨੂੰ ਅੱਗ ਲਗਾ ਲਈ। ਇਸ ਦੌਰਾਨ ਨੇੜੇ ਖੜ੍ਹੇ ਪੁਲਿਸ ਮੁਲਾਜ਼ਮ ਤਮਾਸ਼ਾ ਦੇਖਦੇ ਰਹੇ। 60 ਫੀਸਦ ਝੁਲਸ ਜਾਣ ਕਾਰਨ ਬਜ਼ੁਰਗ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ।

ਡੀਸੀ ਦਫ਼ਤਰ ਸਾਹਮਣੇ ਕੰਮ ਕਰਦੇ ਨਾਨਕ ਸਿੰਘ ਨੇ ਦੱਸਿਆ ਕਿ ਡੀਸੀ ਦਫ਼ਤਰ ਦੇ ਬਾਹਰ ਆ ਕੇ ਇਕ ਬਜ਼ੁਰਗ ਵਿਅਕਤੀ ਨੇ ਆਪਣੇ ਉੱਤੇ ਪੈਟਰੋਲ ਪਾ ਕੇ ਅੱਗ ਲਗਾ ਲਈ। ਡੀਸੀ ਦਫ਼ਤਰ ਦੇ ਗੇਟ ’ਤੇ ਚਾਰ ਪੁਲਿਸ ਮੁਲਾਜ਼ਮ ਤਾਇਨਾਤ ਸਨ। ਲੋਕਾਂ ਨੇ ਉਕਤ ਪੁਲਿਸ ਮੁਲਾਜ਼ਮਾਂ ਤੋਂ ਮਦਦ ਮੰਗੀ ਪਰ ਉਹ ਮੂਕ ਦਰਸ਼ਕ ਬਣੇ ਰਹੇ।

ਲੋਕਾਂ ਦੀ ਭੀੜ ਤੁਰੰਤ ਡੀਸੀ ਦਫ਼ਤਰ ਕੰਪਲੈਕਸ ਦੇ ਬਾਹਰ ਦੌੜੀ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਨਾਨਕ ਸਿੰਘ ਨੇ ਦੌੜ ਕੇ ਡੀਸੀ ਦਫ਼ਤਰ ‘ਚੋਂ ਅੱਗ ਬੁਝਾਊ ਯੰਤਰ ਲਿਆ ਕੇ ਅੱਗ ’ਤੇ ਕਾਬੂ ਪਾਉਣ ‘ਚ ਭੂਮਿਕਾ ਨਿਭਾਈ।

error: Content is protected !!