Skip to content
Saturday, December 28, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
November
26
ਗੁਰਦਾਸਪੁਰ ‘ਚ ਔਰਤ ਨੇ ਸੜਕ ‘ਤੇ ਹੀ ਦਿੱਤਾ ਬੱਚੇ ਨੂੰ ਜਨਮ
Ajab Gajab
Latest News
National
Punjab
ਗੁਰਦਾਸਪੁਰ ‘ਚ ਔਰਤ ਨੇ ਸੜਕ ‘ਤੇ ਹੀ ਦਿੱਤਾ ਬੱਚੇ ਨੂੰ ਜਨਮ
November 26, 2024
Voice of Punjab
ਗੁਰਦਾਸਪੁਰ ‘ਚ ਔਰਤ ਨੇ ਸੜਕ ‘ਤੇ ਹੀ ਦਿੱਤਾ ਬੱਚੇ ਨੂੰ ਜਨਮ
ਵੀਓਪੀ ਬਿਊਰੋ – ਗੁਰਦਾਸਪੁਰ ਦੇ ਕਸਬਾ ਦੀਨਾਨਗਰ ‘ਚ ਇਕ ਔਰਤ ਵਲੋਂ ਸੜਕ ‘ਤੇ ਹੀ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉੱਥੋਂ ਲੰਘ ਰਹੀ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਮਾਂ ਅਤੇ ਬੱਚੇ ਨੂੰ ਹਸਪਤਾਲ ਲੈ ਗਏ। ਨਵਜੰਮੇ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਔਰਤ ਦੇ ਪਤੀ ਕੰਨੀ ਵਾਸੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਹ ਪਿੰਡ-ਪਿੰਡ ਜਾ ਕੇ ਚਾਦਰਾਂ ਵੇਚਦਾ ਹੈ। ਉਹ ਦੀਨਾਨਗਰ ਦਾ ਰਹਿਣ ਵਾਲਾ ਹੈ, ਅੱਜ ਜਦੋਂ ਉਹ ਆਪਣੀ ਪਤਨੀ ਨਾਲ ਪਿੰਡ ‘ਚ ਚਾਦਰਾਂ ਵੇਚ ਰਿਹਾ ਸੀ ਤਾਂ ਉਸ ਦੀ ਪਤਨੀ ਦੇ ਪੇਟ ‘ਚ ਦਰਦ ਹੋਣ ਲੱਗਾ।
ਜਦੋਂ ਉਹ ਆਪਣੀ ਪਤਨੀ ਨੂੰ ਮੋਟਰਸਾਈਕਲ ’ਤੇ ਹਸਪਤਾਲ ਲੈ ਕੇ ਜਾ ਰਿਹਾ ਸੀ। ਰਸਤੇ ‘ਚ ਉਸ ਦੀ ਪਤਨੀ ਸੜਕ ‘ਤੇ ਡਿੱਗ ਪਈ ਅਤੇ ਦਰਦ ਨਾਲ ਕਰੂੰਬਲਣ ਲੱਗੀ। ਉਸ ਨੇ ਰਸਤੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਦੌਰਾਨ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਉਥੇ ਪੁੱਜੇ। ਉਸ ਨੂੰ ਆਪਣੀ ਕਾਰ ਵਿੱਚ ਗੁਰਦਾਸਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਬਚਿੱਤਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਸਾਥੀ ਦਿਲਪ੍ਰੀਤ ਸਿੰਘ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਜਦੋਂ ਉਹ ਦੀਨਾਨਗਰ ਦੇ ਸਵਾਮੀ ਵਿਵੇਕਾਨੰਦ ਸਕੂਲ ਨੇੜੇ ਪਹੁੰਚਿਆ ਤਾਂ ਕੁਝ ਲੋਕ ਇਕ ਔਰਤ ਦੇ ਕੋਲ ਖੜ੍ਹੇ ਸਨ, ਜਦੋਂ ਉਨ੍ਹਾਂ ਦੇਖਿਆ ਕਿ ਔਰਤ ਬੱਚੇ ਨੂੰ ਜਨਮ ਦੇ ਰਹੀ ਹੈ। ਉਸ ਦੇ ਚਾਰੇ ਪਾਸੇ ਖੂਨ ਹੀ ਖੂਨ ਸੀ, ਫਿਰ ਉਹ ਔਰਤ ਨੂੰ ਚੁੱਕ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਲੈ ਆਏ।
Post navigation
ਬੰਗਲਾਦੇਸ਼ ‘ਚ ਹਿੰਦੂ ਧਾਰਮਿਕ ਆਗੂ ਨੂੰ ਕੀਤਾ ਗਿਆ ਗ੍ਰਿਫ਼ਤਾਰ, ਦੇਸ਼ਧ੍ਰੋਹ ਦਾ ਚੱਲਿਆ ਮੁਕੱਦਮਾ
2 ਦਸੰਬਰ ਨੂੰ ਸੁਣਾਈ ਜਾਵੇਗੀ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us