ਕੁਲਦੀਪ ਮਾਣਕ ਦੇ ਦੋਹਤੇ ਨੇ ਕਰਵਾਇਆ ਦੂਜਾ ਵਿਆਹ, ਪੁਲਿਸ ਕਰ ਰਹੀ ਜਾਂਚ

ਦੋਹਤੇ ਹਸਨ ਮਾਣਕ ਨੇ ਕਿਹਾ ਉਸਨੇ ਨਹੀਂ ਕਰਵਾਇਆ ਦੂਜਾ ਵਿਆਹ

ਬੰਗਾ (ਸ਼ੈਲੇਸ਼ ਕੁਮਾਰ) ਕੁਲਦੀਪ ਮਾਣਕ ਦੇ ਦੋਹਤੇ ਗਾਇਕ ਹਸਨ ਮਾਣਕ ਨੇ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਬੰਗਾ ਦੇ ਇੱਕ ਪੈਲੇਸ ਵਿੱਚ ਦੂਜਾ ਵਿਆਹ ਕਰਵਾ ਲਿਆ| ਇਸ ਸਬੰਧੀ ਗਾਇਕ ਦੀ ਪਤਨੀ ਮਨਦੀਪ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ| ਦੂਜੇ ਪਾਸੇ ਹਸਨ ਮਾਣਕ ਨੇ ਦੂਜੇ ਵਿਆਹ ਤੋਂ ਇਨਕਾਰ ਕੀਤਾ ਹੈ|

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮਨਦੀਪ ਕੌਰ ਪੁੱਤਰੀ ਮੱਖਣ ਸਿੰਘ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕੀ ਉਸਦਾ ਵਿਆਹ 2022 ਵਿੱਚ ਹਸਨ ਮਾਣਕ ਪੁੱਤਰ ਭੋਲਾ ਖਾਨ ਵਾਸੀ ਪਿੰਡ ਸੈਦੋ, ਜਿਲਾ ਮੋਗਾ ਨਾਲ ਹੋਇਆ ਸੀ। ਹਸਨ ਮਾਣਕ ਨੇ 23 ਨਵੰਬਰ 2024 ਨੂੰ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਉਸ ਦਿਨ ਹੀ ਹਸਨ ਨੇ ਵਿਦੇਸ਼ ਰਹਿੰਦੀ ਇੱਕ ਕੁੜੀ ਨਾਲ ਬੰਗਾ ਦੇ ਇੱਕ ਗੁਰੂਦੁਆਰਾ ਸਾਹਿਬ ‘ਚ ਵਿਆਹ ਕਰਵਾ ਲਿਆ| ਜਿਸ ਤੋਂ ਬਾਅਦ ਉਸਨੇ ਬੰਗਾ ਪੁਲਿਸ ਨੂੰ ਸ਼ਿਕਾਇਤ ਦਰਜ ਕਾਰਵਾਈ ਸੀ ਤੇ ਅੱਜ ਉਹਨਾਂ ਨੂੰ ਇੱਥੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ|

ਇਸ ਬਾਰੇ ਜਦੋਂ ਹਸਨ ਮਾਣਕ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੂਜੇ ਵਿਆਹ ਤੋਂ ਇਨਕਾਰ ਕੀਤਾ ਅਤੇ ਕਿਹਾ ਕੀ ਮੇਰਾ ਮਨਦੀਪ ਕੌਰ ਨਾਲ ਘਰੇਲੂ ਵਿਵਾਦ ਜਰੂਰ ਚੱਲ ਰਿਹਾ ਹੈ ਪਰ ਉਸਨੇ ਦੂਜਾ ਵਿਆਹ ਨਹੀਂ ਕਰਵਾਇਆ|

ਪਰ ਜਦੋਂ ਬੰਗਾ ਦੇ ਗੁਰੂਦੁਆਰਾ ਪੰਥ ਮਾਤਾ ਸਾਹਿਬ ਕੌਰ ਦੇ ਗ੍ਰੰਥੀ ਗੁਰਮੇਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕੀ 23 ਤਰੀਕ ਨੂੰ ਹਸਨ ਮਾਣਕ ਦਾ ਵਿਆਹ ਜਸਪ੍ਰੀਤ ਕੌਰ ਨਾਲ ਅਨਮੋਲ ਪੈਲੇਸ ਵਿਖੇ ਹੋਇਆ ਸੀ| ਜਦਕਿ ਆਨੰਦ ਕਾਰਜ ਇਸੇ ਗੁਰਦੁਆਰੇ ਵਿੱਚ ਹੋਏ ਸੀ। ਗੁਰੂਦੁਆਰਾ ਸਾਹਿਬ ਵਿੱਚ ਉਨ੍ਹਾਂ ਦੇ ਨਾਲ 20-25 ਦੇ ਕਰੀਬ ਵਿਅਕਤੀ ਹਾਜ਼ਰ ਸਨ, ਉਪਰੰਤ ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤਾ ਗਿਆ।

ਇਸ ਪੂਰੇ ਮਾਮਲੇ ਤੇ ਬੰਗਾ ਦੇ ਡੀ.ਐਸ.ਪੀ ਹਰਜੀਤ ਸਿੰਘ ਨੇ ਦੱਸਿਆ ਕਿ ਪਤਨੀ ਨੇ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਾਰਵਾਈ ਗਈ ਸੀ| ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

error: Content is protected !!