ਪੰਜਾਬ ‘ਚ ਵੱਡੇ ਹਮਲੇ ਦੀ ਸਾਜਿਸ਼ ਨਕਾਮ, ਰੇਲਵੇ ਸਟੇਸ਼ਨ ਨੇੜੇ ਮਿਲੇ ਰਾਕੇਟ ਲਾਂਚਰ

ਵੀਓਪੀ ਬਿਊਰੋ- ਗੁਰਦਾਸਪੁਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਗੁਰਦਾਸਪੁਰ ਰੇਲਵੇ ਸਟੇਸ਼ਨ ਨੇੜੇ ਤੋਂ 10 ਰਾਕੇਟ ਲਾਂਚਰ ਬਰਾਮਦ ਹੋਏ। ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਬੰਬ ਨਿਰੋਧਕ ਦਸਤੇ ਨੇ ਸਾਰੇ ਰਾਕੇਟ ਲਾਂਚਰਾਂ ਨੂੰ ਨਕਾਰਾ ਕਰ ਦਿੱਤਾ।

ਸੂਚਨਾ ਮਿਲਦੇ ਹੀ ਥਾਣਾ ਸਿਟੀ ਗੁਰਦਾਸਪੁਰ ਦੇ ਡੀਐੱਸਪੀ ਮੋਹਨ ਸਿੰਘ ਅਤੇ ਜੀਆਰਪੀ ਦੇ ਡੀਐੱਸਪੀ ਬਿਕਰਮਜੀਤ ਸਿੰਘ ਮੌਕੇ ’ਤੇ ਪੁੱਜੇ। ਮੌਕੇ ‘ਤੇ ਅੰਮ੍ਰਿਤਸਰ ਤੋਂ ਬੰਬ ਨਿਰੋਧਕ ਟੀਮ ਵੀ ਬੁਲਾਈ ਗਈ। ਕੁਝ ਸਮੇਂ ਬਾਅਦ ਰੇਲਵੇ ਪੁਲਿਸ ਨੇ ਬੰਬ ਨਿਰੋਧਕ ਟੀਮ ਦੀ ਮਦਦ ਨਾਲ ਰਾਕੇਟ ਲਾਂਚਰ ਬੰਬ ਨੂੰ ਨਕਾਰਾ ਕਰ ਦਿੱਤਾ।

ਜੀਆਰਪੀ ਦੇ ਡੀਐੱਸਪੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸਾਰੇ ਬੰਬ ਖ਼ਰਾਬ ਹਾਲਤ ਵਿੱਚ ਮਿਲੇ ਹਨ। ਹਰ ਰਾਕੇਟ ਪੂਰੀ ਤਰ੍ਹਾਂ ਚਿੱਕੜ ਨਾਲ ਢੱਕਿਆ ਹੋਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਕਾਫੀ ਪੁਰਾਣਾ ਹੈ। ਅੰਮ੍ਰਿਤਸਰ ਤੋਂ ਬੰਬ ਨਿਰੋਧਕ ਟੀਮ ਅਤੇ ਬੱਸ ਸਕੁਐਡ ਟੀਮਾਂ ਨੇ ਸਾਰੇ ਬੰਬਾਂ ਨੂੰ ਨਕਾਰਾ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਰੇਲਵੇ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਜਦੋਂ ਪੰਛੀ ਕਲੋਨੀ ਵਿੱਚ ਪੈਂਦੀ ਰੇਲਵੇ ਜ਼ਮੀਨ ’ਤੇ ਜੇਸੀਬੀ ਦੀ ਮਦਦ ਨਾਲ ਖੁਦਾਈ ਕੀਤੀ ਜਾ ਰਹੀ ਸੀ ਤਾਂ ਇਹ ਬੰਬ ਜ਼ਮੀਨ ਵਿੱਚ ਦੱਬਿਆ ਹੋਇਆ ਦੇਖਿਆ ਗਿਆ।

error: Content is protected !!