ਕੈਨੇਡਾ ਸਟੱਡੀ ਵੀਜ਼ੇ ‘ਤੇ ਗਏ ਪੰਜਾਬੀ ਨੌਜਵਾਨ ਨੇ ਤਿੰਨ ਔਰਤਾਂ ਨਾਲ ਕੀਤਾ ਬ+ਲਾ+ਤਕਾ+ਰ, ਗ੍ਰਿਫ਼ਤਾਰ

ਵੀਓਪੀ ਬਿਊਰੋ – ਕੈਨੇਡਾ ਦੀ ਪੀਲ ਪੁਲਿਸ ਨੇ ਜਬਰ ਜਨਾਹ ਦੇ ਦੋਸ਼ ਵਿੱਚ ਅਰਸ਼ਦੀਪ ਸਿੰਘ (22) ਨਾਂ ਦੇ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ ‘ਤੇ ਤਿੰਨ ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਉਥੋਂ ਦੀ ਪੁਲਿਸ ਮੁਤਾਬਕ ਦੋਸ਼ੀ ਔਰਤਾਂ ਨੂੰ ਰਾਈਡਸ਼ੇਅਰ ਆਪ੍ਰੇਟਰ ਦੱਸ ਕੇ ਆਪਣੇ ਨਾਲ ਫਸਾਉਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਇਕੱਲਿਆਂ ਥਾਵਾਂ ‘ਤੇ ਲੈ ਜਾਂਦੇ ਸਨ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਦੇ ਸਨ।

ਜਾਣਕਾਰੀ ਮੁਤਾਬਕ ਮੁਲਜ਼ਮ ਸਟੱਡੀ ਵੀਜ਼ੇ ’ਤੇ ਓਨਟਾਰੀਓ ਇਲਾਕੇ ਵਿੱਚ ਰਹਿ ਰਿਹਾ ਸੀ। ਉਹ ਦਸੰਬਰ 2022 ਵਿਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਪੰਜਾਬ ਦੇ ਕਿਸ ਜ਼ਿਲ੍ਹੇ ਨਾਲ ਸਬੰਧਤ ਹੈ।

ਅਰਸ਼ਦੀਪ ਦੀ ਗ੍ਰਿਫਤਾਰੀ ਪੀਲ ਅਤੇ ਯਾਰਕ ਪੁਲਿਸ ਦੇ ਸਾਂਝੇ ਆਪਰੇਸ਼ਨ ਤੋਂ ਬਾਅਦ ਹੋਈ ਹੈ। ਪੀੜਤ ਔਰਤਾਂ ਨੇ ਦੱਸਿਆ ਕਿ ਉਕਤ ਨੌਜਵਾਨ ਸਮੇਂ-ਸਮੇਂ ‘ਤੇ ਪੰਜਾਬੀ ‘ਚ ਗੱਲ ਕਰਦਾ ਸੀ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਨੇ 8 ਨਵੰਬਰ ਨੂੰ ਸਵੇਰੇ 7 ਵਜੇ (ਕੈਨੇਡੀਅਨ ਸਮੇਂ ਅਨੁਸਾਰ) ਬੱਸ ਸਟਾਪ (ਕੰਟਰੀਸਾਈਡ ਡਰਾਈਵ ਅਤੇ ਬਰੂਮਲੀ ਰੋਡ, ਬਰੈਂਪਟਨ) ‘ਤੇ ਖੜ੍ਹੀ ਇੱਕ ਔਰਤ ਨਾਲ ਆਪਣੀ ਪਛਾਣ ਰਾਈਡਸ਼ੇਅਰ ਆਪਰੇਟਰ ਵਜੋਂ ਕਰਵਾਈ। ਉਹ ਔਰਤ ਨੂੰ ਵਾਨ ਸ਼ਹਿਰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

ਉਸੇ ਦਿਨ ਸਵੇਰੇ 7.45 ਵਜੇ, ਇੱਕ ਹੋਰ ਔਰਤ ਗੋਰਿਜ਼ ਕ੍ਰੇਸੈਂਟ ਅਤੇ ਵਾਇਆ ਰੋਮਾਨੋ ਵੇ (ਬਰੈਂਪਟਨ) ਦੇ ਬੱਸ ਸਟਾਪ ‘ਤੇ ਖੜ੍ਹੀ ਸੀ। ਦੋਸ਼ੀ ਉਸ ਨੂੰ ਹਾਈਵੇਅ 50 ‘ਤੇ ਲੈ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

16 ਨਵੰਬਰ ਨੂੰ ਸਵੇਰੇ 6:45 ਵਜੇ ਦੇ ਕਰੀਬ ਕਾਊਂਟਰਰਾਈਡ ਡਰਾਈਵ ‘ਤੇ ਇਕ ਔਰਤ ਨਾਲ ਬਲਾਤਕਾਰ ਕੀਤਾ ਗਿਆ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!