ਇੰਨੋਸੈਂਟ ਹਾਰਟਸ ਵਿਖੇ ‘ਪ੍ਰੀ-ਪ੍ਰਾਇਮਰੀ ਕਲਾਸਾਂ’ ਲਈ ਰਜਿਸਟ੍ਰੇਸ਼ਨ ਦੀ ਮਿਤੀ 2 ਦਸੰਬਰ: ਫਾਰਮ ਸਿਰਫ ਆਨਲਾਈਨ ਹੀ ਭਰੇ ਜਾਣਗੇ

ਜਲੰਧਰ (ਵੀਓਪੀ ਬਿਊਰੋ) ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ- ਜੰਡਿਆਲਾ ਰੋਡ, ਕਪੂਰਥਲਾ ਰੋਡ, ਅਤੇ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ (ਸੈਂਟਰਲ ਟਾਊਨ)) ਵਿਖੇ ਪ੍ਰੀ-ਪ੍ਰਾਇਮਰੀ ਕਲਾਸਾਂ ਲਈ ਰਜਿਸਟ੍ਰੇਸ਼ਨ ਮਿਤੀ 2 ਦਸੰਬਰ ਹੈ।  ਫਾਰਮ ਹਰੇਕ ਸਕੂਲ ਵਿੱਚ ਸੀਟ ਦੀ ਉਪਲਬਧਤਾ ਦੇ ਆਧਾਰ ‘ਤੇ ਦਿੱਤੇ  ਜਾਣਗੇ।

ਗ੍ਰੀਨ ਮਾਡਲ ਟਾਊਨ ਅਤੇ ਕਪੂਰਥਲਾ ਰੋਡ ਬ੍ਰਾਂਚਾਂ ਲਈ ਪ੍ਰੀ-ਨਰਸਰੀ ਅਤੇ ਨਰਸਰੀ ਕਲਾਸਾਂ ਲਈ ਫਾਰਮ ਉਪਲਬਧ ਹੋਣਗੇ।ਲੋਹਾਰਾਂ,ਕੈਂਟ-ਜੰਡਿਆਲਾ ਰੋਡ, ਅਤੇ ਨੂਰਪੁਰ ਰੋਡ ਬ੍ਰਾਂਚਾਂ ਵਿਖੇ ਪ੍ਰੀ-ਨਰਸਰੀ ਤੋਂ ਯੂ ਕੇ ਜੀ ਤੱਕ ਦੀਆਂ ਕਲਾਸਾਂ ਲਈ ਫਾਰਮ ਉਪਲਬਧ ਹੋਣਗੇ।  ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ (ਸੈਂਟਰਲ ਟਾਊਨ) ਪ੍ਰੀ-ਸਕੂਲ ਤੋਂ ਕੇਜੀ.2 ਕਲਾਸਾਂ ਲਈ ਫਾਰਮ ਦਿੱਤੇ ਜਾਣਗੇ।

ਸਾਰੀਆਂ ਬ੍ਰਾਂਚਾਂ-ਗਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ- ਜੰਡਿਆਲਾ ਰੋਡ, ਕਪੂਰਥਲਾ ਰੋਡ, ਅਤੇ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ (ਸੈਂਟਰਲ ਟਾਊਨ)- ਲਈ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਆਨਲਾਈਨ ਹੈ। ਮਾਪਿਆਂ ਦੀ ਸਹੂਲਤ ਲਈ ਇੰਨੋਸੈਂਟ ਹਾਰਟਸ ਦੇ ਹਰ ਸਕੂਲ ਵਿੱਚ ਇੱਕ ਹੈਲਪ ਡੈਸਕ ਉਪਲਬਧ ਹੋਵੇਗਾ।  ਇੰਨੋਸੈਂਟ ਹਾਰਟਸ ਪਰਿਵਾਰ ਦਾ ਮੈਂਬਰ ਬਣਨ ਲਈ, ਨਿਸ਼ਚਤ ਮਿਤੀ ਤੱਕ ਰਜਿਸਟਰੇਸ਼ਨ ਨੂੰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।

error: Content is protected !!