ਘਰ ‘ਚ ਇਕੱਲੀ ਰਹਿੰਦੀ 80 ਸਾਲਾਂ ਮਾਸੀ ਨੂੰ ਲੁੱਟਣ ਪਹੁੰਚਿਆ ਭਾਣਜਾ, ਗ੍ਰਿਫ਼ਤਾਰ

ਘਰ ‘ਚ ਇਕੱਲੀ ਰਹਿੰਦੀ 80 ਸਾਲਾਂ ਮਾਸੀ ਨੂੰ ਲੁੱਟਣ ਪਹੁੰਚਿਆ ਭਾਣਜਾ, ਗ੍ਰਿਫ਼ਤਾਰ

 

ਵੀਓਪੀ ਬਿਊਰੋ – ਚੰਡੀਗੜ੍ਹ ‘ਚ 80 ਸਾਲਾ ਬਜ਼ੁਰਗ ਔਰਤ ਦੀ ਲੁੱਟ-ਖੋਹ ਦੇ ਮਾਮਲੇ ‘ਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਚ ਬਜ਼ੁਰਗ ਔਰਤ ਦੇ ਭਾਣਜੇ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਹਾਲਾਂਕਿ ਇਕ ਦੋਸ਼ੀ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।

ਜਾਣਕਾਰੀ ਮੁਤਾਬਕ ਭਾਣਜਾ ਲੁਧਿਆਣਾ ਤੋਂ ਕੋਈ ਕੰਮ ਕਰਵਾਉਣ ਲਈ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਪਹੁੰਚਿਆ ਸੀ, ਜਿਸ ਸਬੰਧੀ ਉਸ ਨੂੰ ਪਤਾ ਸੀ ਕਿ ਉਸ ਦੀ ਮਾਸੀ ਘਰ ਵਿੱਚ ਇਕੱਲੀ ਰਹਿੰਦੀ ਹੈ ਅਤੇ ਉਹ ਲੁਟੇਰੇ ਦੋ ਬਾਈਕ ’ਤੇ ਸਵਾਰ ਹੋ ਕੇ ਚੰਡੀਗੜ੍ਹ ਪੁੱਜੇ ਸਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

error: Content is protected !!