Skip to content
Wednesday, December 4, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
December
2
ਜੇਲ੍ਹ ‘ਚ ਬੰਦ ਕੈਦੀ ਹੁਣ ਬਣਨਗੇ ਹੇਅਰ ਡ੍ਰੈਸਰ, ਸ਼ੈੱਫ ਤੇ ਆਪਰੇਟਰ, ਪੰਜਾਬ ਸਰਕਾਰ ਨੇ ਮਾੜਿਆ ਨੂੰ ਚੰਗਾ ਬਣਾਉਣ ਦੀ ਠਾਣੀ
Latest News
National
Politics
Punjab
ਜੇਲ੍ਹ ‘ਚ ਬੰਦ ਕੈਦੀ ਹੁਣ ਬਣਨਗੇ ਹੇਅਰ ਡ੍ਰੈਸਰ, ਸ਼ੈੱਫ ਤੇ ਆਪਰੇਟਰ, ਪੰਜਾਬ ਸਰਕਾਰ ਨੇ ਮਾੜਿਆ ਨੂੰ ਚੰਗਾ ਬਣਾਉਣ ਦੀ ਠਾਣੀ
December 2, 2024
Voice of Punjab 1
ਜੇਲ੍ਹ ‘ਚ ਬੰਦ ਕੈਦੀ ਹੁਣ ਬਣਨਗੇ ਹੇਅਰ ਡ੍ਰੈਸਰ, ਸ਼ੈੱਫ ਤੇ ਆਪਰੇਟਰ, ਪੰਜਾਬ ਸਰਕਾਰ ਨੇ ਮਾੜਿਆ ਨੂੰ ਚੰਗਾ ਬਣਾਉਣ ਦੀ ਠਾਣੀ
ਵੀਓਪੀ ਬਿਊਰੋ – ਪੰਜਾਬ ਸਰਕਾਰ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਰਿਹਾਈ ਤੋਂ ਬਾਅਦ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਅਹਿਮ ਫੈਸਲਾ ਲਿਆ ਹੈ। ਸਰਕਾਰ ਸੱਤ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਵਿਸ਼ੇਸ਼ ਕੋਰਸ ਕਰਵਾਏਗੀ, ਤਾਂ ਜੋ ਉਹ ਮੁੜ ਅਪਰਾਧ ਦੀ ਦਲਦਲ ਵਿੱਚ ਨਾ ਜਾਣ।
ਇਹ ਕੰਮ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐੱਸ.ਡੀ.ਐੱਮ.) ਨੂੰ ਸੌਂਪਿਆ ਗਿਆ ਹੈ, ਜਿਸ ਨੇ ਕੈਦੀਆਂ ਨੂੰ ਕੋਰਸ ਕਰਵਾਉਣ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਵਿੱਚ, ਮਿਸ਼ਨ ਇੱਕ ਹਜ਼ਾਰ ਕੈਦੀਆਂ ਨੂੰ ਇਹ ਕੋਰਸ ਮੁਹੱਈਆ ਕਰਵਾਏਗਾ, ਜਿਸ ਵਿੱਚ ਡਾਟਾ ਐਂਟਰੀ ਆਪਰੇਟਰ, ਸ਼ੈੱਫ, ਹੇਅਰ ਸਟਾਈਲਿਸਟ ਅਤੇ ਫੀਲਡ ਟੈਕਨੀਸ਼ੀਅਨ ਆਦਿ ਸ਼ਾਮਲ ਹਨ।
ਪੀਐਸਡੀਐਮ ਨੇ ਇਸ ਕੰਮ ਲਈ ਏਜੰਸੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਹੀਨੇ ਤੋਂ ਹੀ ਸਾਰੀਆਂ ਜੇਲ੍ਹਾਂ ਵਿੱਚ ਇਹ ਕੋਰਸ ਸ਼ੁਰੂ ਕਰ ਦਿੱਤੇ ਜਾਣਗੇ। ਇਹ ਤਿੰਨ ਮਹੀਨੇ ਦੇ ਕੋਰਸ 15 ਮਾਰਚ, 2025 ਤੱਕ ਪੂਰੇ ਕੀਤੇ ਜਾਣੇ ਹਨ। ਇਸ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਵਜੋਂ ਮਿਸ਼ਨ ਵੱਲੋਂ 500 ਕੈਦੀਆਂ ਨੂੰ ਸਿਖਲਾਈ ਦਿੱਤੀ ਗਈ ਸੀ, ਜਿਸ ਲਈ ਵਿਭਾਗ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਸ ਕਰਕੇ ਵਿਭਾਗ ਨੇ ਹੁਣ ਪਹਿਲੇ ਪੜਾਅ ਵਿੱਚ ਇੱਕ ਹਜ਼ਾਰ ਕੈਦੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਹੈ। ਦੂਜੇ ਅਤੇ ਤੀਜੇ ਪੜਾਅ ਵਿੱਚ ਹੋਰ ਕੈਦੀਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਮਹਿਲਾ ਕੈਦੀਆਂ ਦੇ ਹੁਨਰ ਨੂੰ ਨਿਖਾਰਨ ਲਈ ਉਨ੍ਹਾਂ ਨੂੰ ਵਿਸ਼ੇਸ਼ ਕੋਰਸ ਕਰਵਾਉਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪਟਿਆਲਾ ਜ਼ਿਲ੍ਹਾ ਜੇਲ੍ਹ ਦੇ ਵੱਧ ਤੋਂ ਵੱਧ 300 ਕੈਦੀਆਂ ਨੂੰ ਕੋਰਸ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਦੇ 160 ਕੈਦੀਆਂ ਨੂੰ ਕੋਰਸ ਵਿੱਚ ਸ਼ਾਮਲ ਕੀਤਾ ਜਾਵੇਗਾ। ਲੁਧਿਆਣਾ ਜ਼ਿਲ੍ਹੇ ਵਿੱਚੋਂ 250 ਕੈਦੀਆਂ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਮੋਗਾ ਤੋਂ 90, ਬਠਿੰਡਾ ਦੇ 65 ਅਤੇ ਮਾਨਸਾ ਦੇ 30 ਕੈਦੀਆਂ ਦੀ ਚੋਣ ਕੀਤੀ ਗਈ ਹੈ।
ਇਸ ਪ੍ਰੋਗਰਾਮ ਤਹਿਤ ਕੋਰਸ ਪੂਰਾ ਕਰਨ ਵਾਲੇ ਸਾਰੇ ਕੈਦੀਆਂ ਨੂੰ ਲੋੜ ਅਨੁਸਾਰ ਜੇਲ੍ਹ ਦੇ ਅੰਦਰ ਕੰਮ ਸੌਂਪਿਆ ਜਾਵੇਗਾ। ਉਨ੍ਹਾਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਲੱਭਣ ਵਿੱਚ ਵੀ ਮਦਦ ਕੀਤੀ ਜਾ ਸਕਦੀ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਵੱਖ-ਵੱਖ ਏਜੰਸੀਆਂ ਵੀ ਇਸ ਕੰਮ ਵਿਚ ਮਿਸ਼ਨ ਦੀ ਮਦਦ ਕਰਨਗੀਆਂ, ਜਿਸ ਲਈ ਸਰਕਾਰ ਇਕ ਵੱਖਰੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਜੇਕਰ ਏਜੰਸੀ ਵਿਭਾਗ ਵੱਲੋਂ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਨੂੰ ਪੂਰਾ ਨਹੀਂ ਕਰਦੀ ਹੈ ਤਾਂ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ ਤਹਿਤ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
Post navigation
‘ਤਾਜ ਮਹਿਲ, ਲਾਲ ਕਿਲਾ ਤੇ ਕੁਤੁਬ ਮਿਨਾਰ ਵੀ ਢਾਹ ਦਿਓ, ਇਹ ਵੀ ਮੁਸਲਮਾਨਾਂ ਨੇ ਬਣਾਏ ਨੇ’
ਜ਼ਮੀਨ ਦੀ ਬੋਲੀ ਲਈ ਪਹੁੰਚੇ ਸਰਪੰਚ ‘ਤੇ ਚਲਾਈਆਂ ਗੋ+ਲੀ+ਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us