ਹਥਿਆਰਾਂ ਦਾ ਡਰ ਦਿਖਾ ਕੇ ਵਿਧਵਾ ਔਰਤ ਦੀ ਵਾਹੀ ਪੰਜ ਏਕੜ ਫ਼ਸਲ

ਹਥਿਆਰਾਂ ਦਾ ਡਰ ਦਿਖਾ ਕੇ ਵਿਧਵਾ ਔਰਤ ਦੀ ਵਾਹੀ ਪੰਜ ਏਕੜ ਫ਼ਸਲ

ਖਡੂਰ ਸਾਹਿਬ (ਵੀਓਪੀ ਬਿਊਰੋ) ਜ਼ਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਜਵੰਦਾ ਦੀ ਵਸਨੀਕ ਵਿਧਵਾ ਔਰਤ ਅਮਨਦੀਪ ਕੌਰ ਨੇ ਕਿਹਾ ਕਿ ਉਸਦੇ ਪਤੀ ਗੁਰਬੀਰ ਸਿੰਘ ਫੌਜੀ ਅਤੇ ਸਹੁਰਾ ਪਰਗਟ ਸਿੰਘ ਦੀ ਮੌਤ ਹੋ ਚੁੱਕੀ ਹੈ। ਅਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਸਹੁਰੇ ਨੇ ਪਿਛਲੇ ਸਮੇਂ ਕੋਈ ਜ਼ਮੀਨ ਦਾ ਬਿਆਨਾਂ ਗੁਰਮੁਖ ਸਿੰਘ ਦੇ ਨਾਲ ਕੀਤਾ ਸੀ ਪਰੰਤੂ ਕਿਸੇ ਕਾਰਨ ਰਜਿਸਟਰੀ ਨਹੀਂ ਸੀ ਹੋਈ, ਜਿਸ ਤੋਂ ਬਾਅਦ ਉਸਦੇ ਸਹੁਰੇ ਦੀ ਮੌਤ ਹੋ ਗਈ ਅਤੇ ਬਿਆਨਾਂ ਕਰਵਾਉਣ ਵਾਲੇ ਗੁਰਮੁਖ ਸਿੰਘ ਦੀ ਵੀ ਮੌਤ ਹੋ ਗਈ ਸੀ। ਬਿਆਨਾਂ ਕਰਵਾਉਣ ਵਾਲੇ ਵਿਅਕਤੀ ਦੇ ਲੜਕੇ ਬਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਨਾਲ ਮਾਨਯੋਗ ਅਦਾਲਤ ਵਿੱਚ ਉਨ੍ਹਾਂ ਦਾ ਕੇਸ ਚਲਦਾ ਸੀ, ਜਿਸ ਵਿੱਚ ਉਨ੍ਹਾਂ ਨੂੰ ਔਰਤ ਨੂੰ ਸਟੇਅ ਮਿਲਿਆ ਹੋਇਆ ਹੈ। ਬੀਤੀ ਰਾਤ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਦੀ ਕਣਕ ਕਣਕ ਦੀ ਪੰਜ ਏਕੜ ਫ਼ਸਲ ਦਾ ਨੁਕਸਾਨ ਕੀਤਾ ਹੈ ਅਤੇ ਨਾਲੇ ਗੋਲੀਆਂ ਚਲਾਈਆਂ ਹਨ। ਉਨ੍ਹਾਂ ਦੋਸ਼ ਲਗਾਏ ਕਿ ਇਹ ਸਾਰੀ ਘਟਨਾ ਨੂੰ ਗੁਰਮੁਖ ਸਿੰਘ ਦੇ ਲੜਕਿਆਂ ਨੇ ਦਿੱਤਾ ਹੈ।

ਉਧਰ ਜਦੋਂ ਮੀਡੀਆ ਨੇ ਦੂਸਰੀ ਧਿਰ ਗੁਰਮੁਖ ਸਿੰਘ ਦੇ ਲੜਕੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਹੋਏ ਦੋਸਾ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਕਣਕ ਦੀ ਫ਼ਸਲ ਦਾ ਨੁਕਸਾਨ ਪਹੁੰਚਾਉਣ ਵਿੱਚ ਸਾਡਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਇਸ ਸਬੰਧੀ ਵਿਧਵਾ ਔਰਤ ਅਮਨਦੀਪ ਕੌਰ ਨੇ ਪੁਲਿਸ ਚੌਕੀ ਨੌਸ਼ਹਿਰਾ ਪੰਨੂੰਆਂ ਵਿਖੇ ਲਿਖਤੀ ਦਰਖਾਸਤ ਦੇ ਕਿ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਚੌਂਕੀ ਨੌਸ਼ਹਿਰਾ ਪਨੂੰਆਂ ਦੀ ਪੁਲਿਸ ਵੱਲੋਂ ਮੌਕਾ ਤਾਂ ਦੇਖਿਆ ਗਿਆ ਹੈ ਪ੍ਰੰਤੂ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਹੈ।

error: Content is protected !!