ਸੁਖਬੀਰ ਬਾਦਲ ਦੇ ਲਈ ਇਹ ਦਿਨ ਅਹਿਮ,ਜਾਣੋਂ ਕਿਸ ਮਾਮਲੇ ਚ ਹੋਈ ਪੇਸ਼ੀ

(ਵੀਓਪੀ ਬਿਓਰੋ)ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ 5 ਸਿੰਘ ਸਹਿਬਾਨਾਂ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਜਿਸ ਤੋਂ ਪਹਿਲਾਂ ਸਿੰਘ ਸਾਹਿਬ ਨੇ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਸਾਰੇ ਲੀਡਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਸਿੰਘ ਸਾਹਿਬਾਨ ਅੱਜ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਤੇ ਵੀ ਕੋਈ ਫੈਸਲਾ ਲੈ ਸਕਦੇ ਹਨ। ਕਿਉਂਕਿ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤੇ ਹੋਇਆ ਕਰੀਬ 3 ਮਹੀਨੇ ਦਾ ਸਮਾਂ ਹੋ ਗਿਆ ਹੈ।

ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਬੇਨਤੀ ਪੱਤਰ ਭੇਜਿਆ ਗਿਆ ਸੀ। ਜਿਸ ਵਿੱਚ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿਜਦਾ ਕਰਨਾ ਚਾਹੁੰਦੇ ਹਨ। ਜਿਸ ਕਰਕੇ ਉਹਨਾਂ ਨੇ ਤਨਖਾਹ ਤੇ ਜਲਦੀ ਕੋਈ ਫੈਸਲਾ ਲਿਆ ਜਾਵੇ।

ਕੌਣ ਕੌਣ ਸਨ ਵਜ਼ੀਰ ?

ਬਿਕਰਮ ਸਿੰਘ ਮਜੀਠੀਆ- ਮਾਲ, ਸੂਚਨਾ ਤੇ ਪ੍ਰਸ਼ਾਰਣ ਅਤੇ ਆਪਦਾ ਪ੍ਰਬੰਧਨ ਮੰਤਰੀ

ਦਲਜੀਤ ਸਿੰਘ ਚੀਮਾ- ਸਿੱਖਿਆ ਮੰਤਰੀ

ਮਨਪ੍ਰੀਤ ਸਿੰਘ ਬਾਦਲ- ਖ਼ਜਾਨਾ ਮੰਤਰੀ

ਪਰਮਿੰਦਰ ਸਿੰਘ ਢੀਂਡਸਾ- ਖ਼ਜਾਨਾ ਮੰਤਰੀ

ਸਿਕੰਦਰ ਸਿੰਘ ਮਾਲੂਕਾ- ਪੰਚਾਇਤ ਮੰਤਰੀ

ਜਗੀਰ ਕੌਰ- ਸਮਾਜਿਕ ਸੁਰੱਖਿਆ ਅਤੇ ਮਹਿਲਾ ਵਿਕਾਸ ਮੰਤਰੀ

ਗੁਲਜ਼ਾਰ ਸਿੰਘ ਰਣੀਕੇ- ਖੇਡ ਮੰਤਰੀ

ਸ਼ਰਨਜੀਤ ਸਿੰਘ ਢਿੱਲੋਂ- ਸਿੰਚਾਈ ਮੰਤਰੀ

ਆਦੇਸ਼ ਪ੍ਰਤਾਪ ਸਿੰਘ ਕੈਰੋਂ- ਆਬਕਾਰੀ ਵਿਭਾਗ

ਸਰਵਣ ਸਿੰਘ ਫਿਲੌਰ- ਜੇਲ੍ਹ ਅਤੇ ਸ਼ੈਰ ਸਪਾਟਾ ਮੰਤਰੀ

ਸੁਰਜੀਤ ਸਿੰਘ ਰੱਖੜਾ- ਉੱਚ ਸਿੱਖਿਆ ਅਤੇ ਵਾਟਰ ਸਪਲਾਈ ਮੰਤਰੀ

ਜਨਮੇਜਾ ਸਿੰਘ ਸੇਖੋਂ- PWD ਮੰਤਰੀ

ਸੁੱਚਾ ਸਿੰਘ ਲੰਗਾਹ- ਖੇਤੀ ਬਾੜੀ ਮੰਤਰੀ

ਸੋਹਨ ਸਿੰਘ ਠੰਡਲ- ਜੇਲ੍ਹ ਮੰਤਰੀ

ਰਾਮ ਰਹੀਮ ਨੂੰ ਮਾਫੀ ਦੇਣ ਵਾਲੇ ਜੱਥੇਦਾਰਾਂ ਤੋਂ ਮੰਗਿਆ ਜਵਾਬ

ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਵਾਲੇ ਸਾਬਕਾ 3 ਜੱਥੇਦਾਰਾਂ ਤੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਹੈ। ਸਾਬਕਾ ਜੱਥੇਦਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਾਲ 2015 ਚ ਕੰਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਲੀਡਰਾਂ ਨੂੰ ਵੀ ਤਲਬ ਕੀਤਾ ਹੈ।

ਇਹ ਉਹ ਸਾਲ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਅਤੇ ਸੰਗਤ ਉੱਪਰ ਗੋਲੀ ਚਲਾਈ ਜਾਂਦੀ ਹੈ।

SGPC ਪ੍ਰਧਾਨ ਵੀ ਤਲਬ

ਕੀ ਸੁਖਬੀਰ ਬਾਦਲ ਨੂੰ ਲੱਗੇਗੀ ਧਾਰਮਿਕ ਸਜ਼ਾ, ਅੱਜ ਹੋ ਸਕਦਾ ਹੈ ਫੈਸਲਾ

ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਤਲਬ ਕੀਤਾ ਹੈ।

ਸਿੰਘ ਸਹਿਬਾਨ ਉਹਨਾਂ ਤੋਂ ਵੀ ਸਵਾਲ ਜਵਾਬ ਕਰ ਸਕਦੇ ਹਨ।

error: Content is protected !!