ਖੁਦ ਨੂੰ ਸਰਕਾਰੀ ਅਫਸਰ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਸ਼ਖਸ, ਪੰਜਾਬ ਦੀ ਇਸ ਜਗ੍ਹਾ ਤੋਂ ਸਾਹਮਣੇ ਆਇਆ ਮਾਮਲਾ

ਖੁਦ ਨੂੰ ਸਰਕਾਰੀ ਅਫਸਰ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਸ਼ਖਸ, ਮਲੇਰਕੋਟਲਾ ਤੋਂ ਸਾਹਮਣੇ ਆਇਆ ਮਾਮਲਾ

ਮਲੇਰਕੋਟਲਾ ਵਿੱਚ ਇੱਕ ਸ਼ਾਤਿਰ ਠੱਗ ਕਾਫੀ ਸਰਗਰਮ ਹੋਇਆ ਹੈ। ਇਸ ਸ਼ਾਤਿਰ ਦਿਮਾਗ ਠੱਗ ਨੇ ਆਪਣੇ-ਆਪ ਨੂੰ ਐੱਸ.ਟੀ.ਐੱਫ. ਮੋਹਾਲੀ ਦਾ ਮੁਲਾਜ਼ਮ ਦੱਸ ਕੇ ਕਈ ਦੁਕਾਨਦਾਰ ਅਤੇ ਘਰਾਂ ਵਿੱਚ ਲੱਖਾਂ ਦੀ ਠੱਗੀ ਮਾਰੀ ਹੈ।

ਜਾਣਕਾਰੀ ਮੁਤਾਬਕ ਇੱਕ ਇਲੈਕਟਰੋਨਿਕ ਦੀ ਦੁਕਾਨ ‘ਤੇ ਆ ਕੇ ਉਸ ਠੱਗ ਨੇ ਉਨਾਂ ਨੂੰ ਕਿਹਾ ਕਿ ਤੁਸੀਂ ਕਿਸੇ ਕੇਸ ਵਿੱਚ ਫਸ ਗਏ ਹੋ ਅਤੇ ਮੈਂ ਤੁਹਾਡੀ ਐਨਕਿਓਰੀ ਕਰਨ ਲਈ ਆਇਆ ਹਾਂ। ਉਸ ਨੇ ਮਲੇਰਕੋਟਲਾ ਪੁਲਿਸ ਬਾਰੇ ਵੀ ਕਾਫੀ ਮੰਦਾ ਬੋਲਿਆ ਕਿ ਮਲੇਰਕੋਟਲਾ ਪੁਲਿਸ ਕੰਮ ਨਹੀਂ ਕਰਦੀ ਤਾਂ ਕਰਕੇ ਸਾਡੀ ਡਿਊਟੀ ਮੋਹਾਲੀ ਤੋਂ ਇੱਥੇ ਲੱਗੀ ਹੈ। ਦੁਕਾਨਦਾਰਾਂ ਦੀ ਜੇਬ ਅਤੇ ਗੱਲੇ ਵਿੱਚ ਜਿੰਨੇ ਵੀ ਪੈਸੇ ਸਨ ਉਹ ਉਸ ਨੂੰ ਦੇ ਦਿੱਤੇ ਇਸ ਤੋਂ ਬਾਅਦ ਠੱਗ ਮੌਕੇ ਤੋਂ ਫਰਾਰ ਹੋ ਗਿਆ।

ਉੱਥੇ ਹੀ ਇਸ ਮਾਮਲੇ ਵਿੱਚ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਸ਼ਾਤਿਰ ਠੱਗ ਨੂੰ ਸਮਾਜ ‘ਚ ਡਰ ਦਾ ਮਾਹੌਲ ਪੈਦਾ ਨਹੀਂ ਕਰਨ ਦਿੱਤਾ ਜਾਵੇਗਾ।

error: Content is protected !!