ਜਲੰਧਰ: ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦਾ ਵਿਸਤਾਰ, ਪ੍ਰਧਾਨ ਸੰਦੀਪ ਸਾਹੀ ਦੀ ਅਗਵਾਈ ਹੇਠ 23 ਸੀਨੀਅਰ ਪੱਤਰਕਾਰ ਹੋਏ ਸ਼ਾਮਲ 

 

ਜਲੰਧਰ, (ਪੱਤਰ ਪ੍ਰੇਰਕ): ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਵਿਸਥਾਰ ਕੀਤਾ। ਪ੍ਰਧਾਨ ਸੰਦੀਪ ਸਾਹੀ ਦੀ ਅਗਵਾਈ ਹੇਠ ਅੱਜ 23 ਸੀਨੀਅਰ ਪੱਤਰਕਾਰ  ਰਾਕੇਸ਼ ਬਹਿਲ, ਭੁਪਿੰਦਰ ਰੱਤਾ, ਮਦਨ ਭਾਰਦਵਾਜ, ਵੀਨਾ ਜੋਸ਼ੀ, ਜਗਦੀਸ਼ ਕੁਮਾਰ, ਵਾਰਿਸ ਮਲਿਕ, ਰਾਜੇਸ਼ ਸ਼ਰਮਾ, ਵਰੁਣ ਸ਼ਰਮਾ, ਜਸਪ੍ਰੀਤ ਸਿੰਘ, ਸੁਨੀਲ ਮਹਾਜਨ, ਵਿਨੀਤ ਜੋਸ਼ੀ, ਸ਼ੀਤਲ ਜੋਸ਼ੀ, ਗੁਲਸ਼ਨ ਅਰੋੜਾ, ਸੰਦੀਪ ਕੁਮਾਰ, ਕੁਸ਼ ਚਾਵਲਾ, ਸ਼ਾਮ ਸਹਿਗਲ, ਕਮਲ ਕਿਸ਼ੋਰ, ਹਨੇਸ਼ ਮਹਿਤਾ, ਜਤਿਨ ਮਰਵਾਹਾ, ਰਾਜੂ ਗੁਪਤਾ, ਪ੍ਰਦੀਪ ਸ਼ਰਮਾ ਨੋਨੂ, ਪ੍ਰਵੀਨ ਕੁਮਾਰ ਅਤੇ ਰਾਹੁਲ ਗਿੱਲ ਸ਼ਾਮਲ ਹਨ।

ਇਹ ਸਾਰੇ ਪੱਤਰਕਾਰ ਐਸੋਸੀਏਸ਼ਨ ਦੀ ਸਰਕਟ ਹਾਊਸ ਵਿਖੇ ਹੋਈ ਮੀਟਿੰਗ ਦੌਰਾਨ ਸ਼ਾਮਲ ਹੋਏ। ਮੀਟਿੰਗ ਦਾ ਸੰਚਾਲਨ ਏਮਾ ਦੇ ਚੀਫ਼ ਪੈਟਰਨ ਪਰਮਜੀਤ ਸਿੰਘ ਰੰਗਪੁਰੀ ਨੇ ਕੀਤਾ | ਇਸ ਦੌਰਾਨ ਰਾਕੇਸ਼ ਬਹਿਲ ਨੂੰ ਐਸੋਸੀਏਸ਼ਨ ਦਾ ਪੈਟਰਨ ਬਣਾਇਆ ਗਿਆ। ਭੁਪਿੰਦਰ ਰੱਤਾ, ਮਦਨ ਭਾਰਦਵਾਜ, ਜਗਦੀਸ਼ ਕੁਮਾਰ, ਵਾਰਿਸ ਮਲਿਕ ਅਤੇ ਰਾਜੇਸ਼ ਸ਼ਰਮਾ ਨੂੰ ਮੀਤ ਪ੍ਰਧਾਨ ਅਤੇ ਸ਼ਾਮ ਸਹਿਗਲ ਅਤੇ ਕਮਲ ਕਿਸ਼ੋਰ ਨੂੰ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਵਰੁਣ ਸ਼ਰਮਾ, ਜਸਪ੍ਰੀਤ ਸਿੰਘ, ਸੰਦੀਪ ਕੁਮਾਰ, ਕੁਸ਼ ਚਾਵਲਾ ਅਤੇ ਹਨੇਸ਼ ਮਹਿਤਾ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ।

ਦੂਜੇ ਪਾਸੇ ਵੀਨਾ ਜੋਸ਼ੀ ਨੂੰ ਮਹਿਲਾ ਵਿੰਗ ਦੀ ਕੋਆਰਡੀਨੇਟਰ ਬਣਾਇਆ ਗਿਆ ਹੈ। ਸੁਨੀਲ ਮਹਾਜਨ ਨੂੰ ਸੋਸ਼ਲ ਮੀਡੀਆ ਇੰਚਾਰਜ ਅਤੇ ਰਾਜੂ ਗੁਪਤਾ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਤਿਨ ਮਰਵਾਹਾ ਅਤੇ ਨੋਨੂ ਸ਼ਰਮਾ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ। ਇੰਨਾ ਹੀ ਨਹੀਂ ਵਿਨੀਤ ਜੋਸ਼ੀ ਅਤੇ ਸ਼ੀਤਲ ਜੋਸ਼ੀ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ। ਇਸ ਮੌਕੇ ਏਮਾ ਦੇ ਚੇਅਰਮੈਨ ਨਰਿੰਦਰ ਨੰਦਨ ਨੇ ਸੰਸਥਾ ਨਾਲ ਜੁੜੇ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ|

ਇਸ ਮੌਕੇ ਚੇਅਰਮੈਨ ਨਰਿੰਦਰ ਨੰਦਨ, ਚੀਫ ਪੈਟਰਨ ਪਰਮਜੀਤ ਸਿੰਘ ਰੰਗਪੁਰੀ, ਮੁੱਖ ਸਲਾਹਕਾਰ ਅਸ਼ਵਨੀ ਮਲਹੋਤਰਾ, ਜਨਰਲ ਸਕੱਤਰ ਪਵਨ ਧੂਪਰ, ਸੀਨੀਅਰ ਮੀਤ ਪ੍ਰਧਾਨ ਨਰੇਸ਼ ਭਾਰਦਵਾਜ, ਵਿਨੈਪਾਲ ਜੈਦ, ਮੀਤ ਪ੍ਰਧਾਨ ਸੁਧੀਰ ਪੁਰੀ, ਕੈਸ਼ੀਅਰ ਮੁਨੀਸ਼ ਸ਼ਰਮਾ, ਮੋਨੂੰ ਸੱਭਰਵਾਲ, ਅਤੁਲ ਸ਼ਰਮਾ, ਪੰਕਜ ਸੋਨੀ , ਜਤਿੰਦਰ ਸ਼ਰਮਾ, ਸੁਨੀਲ ਮਹਿੰਦਰੂ, ਗੌਰਵ ਬੱਸੀ ਅਤੇ ਵਿੱਕੀ ਕੰਬੋਜ ਹਾਜ਼ਰ ਸਨ।

error: Content is protected !!