ਲੁਧਿਆਣਾ ਦੇ ਨੌਜਵਾਨ ਦਾ ਕੈਨੇਡਾ ‘ਚ ਕ+ਤ++ਲ, ਦੋਸ਼ੀ ਨੇ ਬੇਰਹਿਮੀ ਨਾਲ ਮਾਰੇ ਚਾ-+ਕੂ

ਲੁਧਿਆਣਾ ਦੇ ਨੌਜਵਾਨ ਦਾ ਕੈਨੇਡਾ ‘ਚ ਕ+ਤ++ਲ, ਦੋਸ਼ੀ ਨੇ ਬੇਰਹਿਮੀ ਨਾਲ ਮਾਰੇ ਚਾ-+ਕੂ

ਵੀਓਪੀ ਬਿਊਰੋ – ਕੈਨੇਡਾ ਵਿੱਚ ਲੁਧਿਆਣਾ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ 4 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਕਾਤਲ ਹੋਰ ਕੋਈ ਨਹੀਂ ਸਗੋਂ ਉਸਦਾ ਗੁਆਂਢੀ ਹੈ। ਮ੍ਰਿਤਕ ਦਾ ਨਾਂ ਗੁਰਸੀਸ ਸਿੰਘ ਹੈ। ਗੁਰਸੀਸ ਦੀ ਉਮਰ 22 ਸਾਲ ਹੈ। ਗੁਰਸੀਸ ਪੋਸਟ ਗ੍ਰੈਜੂਏਸ਼ਨ ਲਈ ਵਿਦੇਸ਼ ਗਏ ਹੋਏ ਸਨ। ਉਸ ਨੂੰ 1 ਦਸੰਬਰ ਨੂੰ ਓਨਟਾਰੀਓ ਦੇ ਸਰਨੀਆ ਵਿੱਚ ਕਵੀਨ ਸਟਰੀਟ ਵਿੱਚ ਕਿਰਾਏ ਦੇ ਘਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਕੈਨੇਡਾ ਦੀ ਸਾਰਨੀਆ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਦੀ ਪਛਾਣ 36 ਸਾਲਾ ਕਰਾਸਲੇ ਹੰਟਰ ਵਜੋਂ ਹੋਈ ਹੈ, ਜੋ ਸਾਰਨੀਆ ਦੇ 194 ਕੁਈਨ ਸੇਂਟ ਵਿਖੇ ਗੁਰਸੀਸ ਸਿੰਘ ਨਾਲ ਕਮਰੇ ਵਿੱਚ ਰਹਿੰਦਾ ਸੀ। ਮੁਲਜ਼ਮਾਂ ਨੇ ਉਸ ’ਤੇ ਚਾਕੂ ਨਾਲ ਕਈ ਵਾਰ ਕੀਤੇ।

ਪੁਲਿਸ ਨੇ ਕਿਹਾ ਕਿ ਹੰਟਰ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਮੁਤਾਬਕ ਇਹ ਅਪਰਾਧ ਨਸਲੀ ਤੌਰ ‘ਤੇ ਪ੍ਰੇਰਿਤ ਨਹੀਂ ਜਾਪਦਾ। ਉਧਰ, ਗੁਰਸੀਸ ਸਿੰਘ ਦੇ ਪਿਤਾ ਚਰਨਜੀਤ ਸਿੰਘ (52) ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਨੀਂਦ ਵਿੱਚ ਹੋਈ ਹੈ ਅਤੇ ਸ਼ੱਕ ਹੈ ਕਿ ਮੁਲਜ਼ਮ ਨੇ ਨਸ਼ਾ ਕੀਤਾ ਹੈ।

error: Content is protected !!