ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਲਈ 14 ਨਵੀਆਂ ਲੈਂਡ ਕਰੂਜ਼ਰ ਗੱਡੀਆਂ ਖਰੀਦਣ ਦੀ ਤਿਆਰੀ

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਲਈ 14 ਨਵੀਆਂ ਲੈਂਡ ਕਰੂਜ਼ਰ ਗੱਡੀਆਂ ਖਰੀਦਣ ਦੀ ਤਿਆਰੀ


ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ 14 ਨਵੀਆਂ ਲੈਂਡ ਕਰੂਜ਼ਰ ਗੱਡੀਆਂ ਖਰੀਦਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਕਾਫ਼ਲੇ ਵਿੱਚ ਇਹ ਗੱਡੀਆਂ ਸ਼ਾਮਲ ਹੋਣਗੀਆਂ। ਇਨ੍ਹਾਂ ਵਾਹਨਾਂ ਨੂੰ ਖਰੀਦਣ ‘ਤੇ ਲਗਭਗ 40 ਕਰੋੜ ਰੁਪਏ ਦਾ ਖਰਚਾ ਆਵੇਗਾ। ਗ੍ਰਹਿ ਵਿਭਾਗ ਨੇ ਇਸ ਮਾਮਲੇ ਦੀ ਫਾਈਲ ਤਿਆਰ ਕਰ ਲਈ ਹੈ ਅਤੇ ਮਨਜ਼ੂਰੀ ਮਿਲਦੇ ਹੀ ਨਵੇਂ ਵਾਹਨ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਨਵੀਆਂ ਲੈਂਡ ਕਰੂਜ਼ਰ ਗੱਡੀਆਂ ਦੀ ਖਰੀਦ ਪਿੱਛੇ ਤਰਕ ਇਹ ਹੈ ਕਿ ਮੌਜੂਦਾ ਸਮੇਂ ਵਿਚ ਚੱਲ ਰਹੇ ਵਾਹਨਾਂ ਦੀ ਜ਼ਿੰਦਗੀ ਖਤਮ ਹੋ ਗਈ ਹੈ। ਇਸ ਦੇ ਨਾਲ ਹੀ ਨਵੇਂ ਵਾਹਨ ਖਰੀਦਣੇ ਜ਼ਰੂਰੀ ਹਨ ਤਾਂ ਜੋ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਕੋਈ ਖਾਮੀ ਨਾ ਰਹੇ। ਇਸ ਕਾਰਨ ਸਰਕਾਰ ਨੇ ਨਵੀਂ ਲੈਂਡ ਕਰੂਜ਼ਰ ਖਰੀਦਣ ਦੀ ਤਿਆਰੀ ਕਰ ਲਈ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ 2016 ਵਿੱਚ ਲੈਂਡ ਕਰੂਜ਼ਰ ਗੱਡੀਆਂ ਦਾ ਫਲੀਟ ਖਰੀਦਿਆ ਗਿਆ ਸੀ।

ਸੂਬੇ ਦੇ ਮੁੱਖ ਮੰਤਰੀ ਨੂੰ ਸੁਰੱਖਿਆ ਕਾਰਨਾਂ ਕਰਕੇ ਪਿਛਲੇ ਕਈ ਦਹਾਕਿਆਂ ਤੋਂ ‘ਅਤਿ ਸੰਵੇਦਨਸ਼ੀਲ’ ਸ਼੍ਰੇਣੀ ‘ਚ ਰੱਖਿਆ ਗਿਆ ਹੈ ਕਿਉਂਕਿ ਇਹ ਪਾਕਿਸਤਾਨ ਨਾਲ ਲੱਗਦਾ ਸਰਹੱਦੀ ਇਲਾਕਾ ਹੈ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ 29 ਸਾਲ ਪਹਿਲਾਂ 31 ਅਗਸਤ 1995 ਨੂੰ ਹੱਤਿਆ ਕਰ ਦਿੱਤੀ ਗਈ ਸੀ | ਜਿਸ ਤੋਂ ਬਾਅਦ ਪੰਜਾਬ ਦੇ ਹਰ ਮੁੱਖ ਮੰਤਰੀ ਦੀਆਂ ਗੱਡੀਆਂ ਦੀ ਉਮਰ ਅੱਠ ਸਾਲ ਮੰਨੀ ਜਾਂਦੀ ਹੈ, ਜੋ ਕਿ 9 ਸਾਲ ਤੋਂ ਚੱਲ ਰਹੀ ਹੈ। ਇਸ ਤੋਂ ਪਹਿਲਾਂ 2019 ‘ਚ ਵੀ ਵਾਹਨ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਖਜ਼ਾਨਾ ਵਿਭਾਗ ਨੇ ਮਨਜ਼ੂਰੀ ਨਹੀਂ ਦਿੱਤੀ ਸੀ।

ਗ੍ਰਹਿ ਵਿਭਾਗ ਵੱਲੋਂ 2019 ਵਿੱਚ ਮੁੱਖ ਮੰਤਰੀ ਦੇ ਕਾਫ਼ਲੇ ਲਈ 14 ਨਵੀਆਂ ਲੈਂਡ ਕਰੂਜ਼ਰ ਗੱਡੀਆਂ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਵਿੱਤ ਵਿਭਾਗ ਨੇ ਉਸ ਸਮੇਂ ਇਹ ਖ਼ਰੀਦ ਨਹੀਂ ਹੋਣ ਦਿੱਤੀ ਸੀ। ਵਧੀ ਹੋਈ ਸੁਰੱਖਿਆ ਕਾਰਨ ਮੁੱਖ ਮੰਤਰੀ ਨੂੰ ਸਿਰਫ਼ ਬੁਲੇਟ ਪਰੂਫ਼ ਵਾਹਨਾਂ ਵਿੱਚ ਹੀ ਸਫ਼ਰ ਕਰਨ ਦੀ ਇਜਾਜ਼ਤ ਹੈ।

ਪੰਜਾਬ ਦੇ ਗ੍ਰਹਿ ਵਿਭਾਗ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਲਈ 2016 ਦੀਆਂ ਕਰੂਜ਼ਰ ਗੱਡੀਆਂ ਖਰੀਦੀਆਂ ਹਨ। ਇਨ੍ਹਾਂ ਗੱਡੀਆਂ ਨੂੰ ਖਰੀਦਣ ਤੋਂ ਬਾਅਦ ਇਨ੍ਹਾਂ ਦੀ ਬਕਾਇਦਾ ਬੁਲੇਟ ਪਰੂਫ਼ ਕਰਵਾਈ ਜਾਂਦੀ ਸੀ ਤਾਂ ਜੋ ਇਨ੍ਹਾਂ ਵਿੱਚ ਬੈਠੇ ਵੀਵੀਆਈਪੀ ਲੋਕਾਂ ਦੀ ਜਾਨ ਨੂੰ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਾ ਹੋਵੇ।

ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰੋਟੋਕੋਲ ਅਨੁਸਾਰ ਲੈਂਡ ਕਰੂਜ਼ਰ ਵਾਹਨਾਂ ਦੀ ਉਮਰ ਹਮੇਸ਼ਾ 8 ਸਾਲ ਮੰਨੀ ਜਾਂਦੀ ਹੈ ਅਤੇ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ਵਿੱਚ ਚੱਲ ਰਹੀਆਂ ਗੱਡੀਆਂ ਦੀ ਉਮਰ ਜਲਦੀ ਹੀ 9 ਸਾਲ ਹੋ ਜਾਵੇਗੀ। ਇਸ ਲਈ ਸੁਰੱਖਿਆ ਦੇ ਨਜ਼ਰੀਏ ਤੋਂ ਇਨ੍ਹਾਂ ਵਾਹਨਾਂ ਨੂੰ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ। ਇਸ ਕਾਰਨ ਨਵੇਂ ਵਾਹਨਾਂ ਦਾ ਫਲੀਟ ਖਰੀਦਣ ਦੀ ਸਖ਼ਤ ਲੋੜ ਹੈ।

error: Content is protected !!