ਭੱਠੇ ‘ਤੇ ਕੰਮ ਕਰ ਰਹੇ ਸੀ ਮਾਂ-ਪਿਓ, ਨੇੜੇ ਖੇਡਦੇ ਬੱਚੇ ਇੱਟਾਂ ਹੇਠਾਂ ਆਏ, 12 ਸਾਲਾਂ ਮੁੰਡੇ ਤੇ 6 ਸਾਲਾ ਬੱਚੀ ਦੀ ਮੌਤ

ਭੱਠੇ ‘ਤੇ ਕੰਮ ਕਰ ਰਹੇ ਸੀ ਮਾਂ-ਪਿਓ, ਨੇੜੇ ਖੇਡਦੇ ਬੱਚੇ ਇੱਟਾਂ ਹੇਠਾਂ ਆਏ, 12 ਸਾਲਾਂ ਮੁੰਡੇ ਤੇ 6 ਸਾਲਾ ਬੱਚੀ ਦੀ ਮੌਤ

ਬਟਾਲਾ  (ਵੀਓਪੀ ਬਿਊਰੋ)

ਬਟਾਲਾ ਪੁਲਿਸ ਅਧੀਨ ਪੈਂਦੇ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਨਜ਼ਦੀਕ ਹੁੰਦੇ ਪਿੰਡ ਗਲੋਵਾਲ ਵਿੱਚ ਸਥਿਤ ਇੱਟਾਂ ਦੇ ਭੱਠੇ ਤੇ ਦਰਦਨਾਕ ‘ਤੇ ਦਰਦਨਾਕ ਘਟਨਾ ਵਾਪਰੀ ਹੈ। ਇਸ ਦੌਰਾਨ ਦੋ ਬੱਚਿਆਂ ਦੀ ਇੱਟਾਂ ਥੱਲੇ ਆਉਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮੌਕੇ ‘ਤੇ ਕੀਤੀ ਇਕੱਤਰ ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ ਛੇ ਸਾਲ ਵਾਸੀ ਯੂ ਪੀ ਦੱਸਿਆ ਗਿਆ ਹੈ। ਮੌਕੇ ‘ਤੇ ਘਟਨਾ ਵਾਲੀ ਥਾਂ ਤੇ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ਏ.ਐਸ.ਆਈ. ਗੁਰਮੁੱਖ ਸਿੰਘ ਸਰਦਾਰ ਕਰਤਾਰ ਸਿੰਘ ਹਰਪਾਲ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਪੁੱਜੇ। ਜਿੱਥੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ। ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ।

error: Content is protected !!