ਹੁਣ ਪੰਜਾਬ ਦੀ ਇਸ ਜਗ੍ਹਾ ਤੋਂ ਸਾਹਮਣੇ ਆਈ ਬੇਅਦਬੀ ਦੀ ਘਟਨਾ, ਧਾਰਮਿਕ ਗ੍ਰੰਥ ਸੁੱਟੇ ਰੂੜੀ ‘ਤੇ

ਹੁਣ ਪੰਜਾਬ ਦੀ ਇਸ ਜਗ੍ਹਾ ਤੋਂ ਸਾਹਮਣੇ ਆਈ ਬੇਅਦਬੀ ਦੀ ਘਟਨਾ, ਧਾਰਮਿਕ ਗ੍ਰੰਥ ਸੁੱਟੇ ਰੂੜੀ ‘ਤੇ

 


ਫਿਰੋਜ਼ਪੁਰ ਬੀਤੇ ਦਿਨੀਂ ਹੀ ਹਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਆਪਣੀ ਸਰਕਾਰ ਸਮੇਂ ਹੋਈਆਂ ਗਲਤੀਆਂ ਦੀ ਸਜ਼ਾ ਭੁਗਤੀ ਹੈ। ਇਨ੍ਹਾਂ ਦਾ ਸਿੱਧਾ ਸਬੰਧ ਅੱਜ ਤੋਂ ਕਰੀਬ 10-11 ਸਾਲ ਪਹਿਲਾਂ ਹੋਈਆਂ ਬੇਅਦਬੀਆਂ ਨਾਲ ਜੁੜਿਆ ਹੋਇਆ ਹੈ। ਜਦ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਸਜ਼ਾ ਸੁਣਾਈ ਗਈ ਤਾਂ ਲੋਕਾਂ ਨੂੰ ਲੱਗਾ ਕਿ ਇੰਨੇ ਵੱਡੇ ਜ਼ਖਮ ‘ਤੇ ਕੁਝ ਤਾਂ ਮਰਹਮ ਲੱਗੀ ਹੈ। ਪਰ ਫਿਰ ਵੀ ਦੂਜੇ ਪਾਸੇ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ।

ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਇੱਛੇਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਧਰਮ ਪਰਿਵਰਤਨ ਕਰਨ ਤੋਂ ਬਾਅਦ ਧਾਰਮਿਕ ਗ੍ਰੰਥਾਂ ਸਮੇਤ ਹਿੰਦੂ ਦੇਵੀ ਦੇਵਤਿਆਂ ਦਿਆਂ ਸਵਰੂਪਾਂ ਨੂੰ ਵੀ ਇੱਕ ਗੱਟੇ ਵਿੱਚ ਪਾ ਕੇ ਰੂੜੀ ‘ਤੇ ਸੁੱਟਿਆ ਗਿਆ ਹੈ। ਇਸ ਦੀ ਜਾਣਕਾਰੀ ਪਿੰਡ ਦੇ ਗੁਰਦੁਆਰੇ ਦੇ ਪਾਠੀ ਸਿੰਘ ਨੂੰ ਲੱਗੀ ਤਾਂ ਗੁਰਦੁਆਰੇ ਦੇ ਪਾਠੀ ਸਿੰਘ ਵੱਲੋਂ ਸਿੱਖ ਸਟੂਡੈਂਟ ਫੈੱਡਰੇਸ਼ਨ ਨਾਲ ਮਿਲ ਕੇ ਉਥੋਂ ਧਾਰਮਿਕ ਗ੍ਰੰਥ ਅਤੇ ਤਸਵੀਰਾਂ ਗੁਰਦੁਆਰਾ ਸਾਹਿਬ ਵਿੱਚ ਲਿਆਂਦੀਆਂ ਗਈਆਂ, ਜਦ ਉਹਨਾਂ ਨੇ ਪਲਾਸਟਿਕ ਦੇ ਗੱਟੇ ਦੇ ਵਿੱਚ ਸੁੱਟੇ ਗਏ ਧਾਰਮਿਕ ਗ੍ਰੰਥਾਂ ਦੀ ਤਸਵੀਰਾਂ ਬਾਹਰ ਕੱਢੀਆਂ ਤਾਂ ਵਿੱਚੋਂ ਉਸ ਪਰਿਵਾਰ ਦੀ ਇੱਕ ਤਸਵੀਰ ਨਿਕਲ ਆਈ ਜਿਨਾਂ ਵੱਲੋਂ ਇਹ ਗ੍ਰੰਥ ਅਤੇ ਧਾਰਮਿਕ ਸਰੂਪ ਸੁੱਟੇ ਗਏ ਸਨ। ਤਾਂ ਸਿੱਖ ਜਥੇਬੰਦੀਆਂ ਵੱਲੋਂ ਪਰਿਵਾਰ ਦੇ ਘਰ ਜਾ ਕੇ ਜਦ ਪੁੱਛਿਆ ਤਾਂ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਧਰਮ ਪਰਿਵਰਤਨ ਕੀਤਾ ਹੈ ਅਤੇ ਪਾਦਰੀ ਦੇ ਕਹਿਣ ਤੇ ਇਹ ਕੁੱਝ ਕੀਤਾ ਹੈ। ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਉੱਥੇ ਸਤਿਕਾਰ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਮਹਾਲਮ ਨੇ ਮੰਗ ਕੀਤੀ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਪੂਰੇ ਪਰਿਵਾਰ ਦੇ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਅਗਰ ਪੁਲਿਸ ਠੋਸ ਕਾਰਵਾਈ ਨਾਂ ਕੀਤੀ ਤਾਂ 10 ਤਰੀਕ ਨੂੰ ਵੱਡੇ ਪੱਧਰ ਤੇ ਇਕੱਠ ਕਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੂਸਰੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਆਰੋਪੀ ਨੂੰ ਗਿਰਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀਐੱਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!