ਜਲੰਧਰ ਤੋਂ ਬਰਾਤ ਲੈ ਕੇ ਮੋਗਾ ਪਹੁੰਚਿਆ ਨੌਜਵਾਨ, ਅੱਗਿਓ ਲਾੜੀ ਗਾਇਬ, ਸੋਸ਼ਲ ਮੀਡੀਆ ‘ਤੇ ਹੋਇਆ ਸੀ ਪਿਆਰ

ਜਲੰਧਰ ਤੋਂ ਬਰਾਤ ਲੈ ਕੇ ਮੋਗਾ ਪਹੁੰਚਿਆ ਨੌਜਵਾਨ, ਅੱਗਿਓ ਲਾੜੀ ਗਾਇਬ, ਸੋਸ਼ਲ ਮੀਡੀਆ ‘ਤੇ ਹੋਇਆ ਸੀ ਪਿਆਰ

ਜਲੰਧਰ/ਮੋਗਾ (ਵੀਓਪੀ ਬਿਊਰੋ) ਜਲੰਧਰ ਦੇ ਇੱਕ ਨੌਜਵਾਨ ਨੂੰ ਮੋਗਾ ਦੀ ਕੁੜੀ ਨਾਲ ਪਿਆਰ ਕਰਨਾ ਭਾਰੀ ਪੈ ਗਿਆ। ਕੁੜੀ ਨਾਲ ਸੋਸ਼ਲ ਮੀਡੀਆ ‘ਤੇ ਪਿਆ ਪਿਆਰ ਦੁਬਈ ਰੁਜ਼ਗਾਰ ਲਈ ਗਏ ਮੁੰਡੇ ਨੂੰ ਲੈ ਡੁੱਬਿਆ। ਜਾਣਕਾਰੀ ਮੁਤਾਬਕ 4 ਸਾਲ ਪਹਿਲਾਂ ਇੰਸਟਾਗ੍ਰਾਮ ‘ਤੇ ਦੋਵਾਂ ਨੂੰ ਪਿਆਰ ਹੋਇਆ ਸੀ।

ਕੁੱਝ ਦਿਨ ਪਹਿਲਾਂ ਹੀ ਦੀਪਕ ਦੁਬਈ ਤੋਂ ਆਇਆ ਸੀ ਅਤੇ ਫਿਰ ਉਨ੍ਹਾਂ ਦੇ ਵਿਆਹ ਦੀ ਗੱਲ ਚੱਲੀ। ਇਸ ਤੋਂ ਬਾਅਦ ਜਦ ਸਾਰੀ ਗੱਲਬਾਤ ਪੱਕੀ ਹੋ ਗਈ ਤਾਂ ਉਹ ਬਰਾਤ ਲੈ ਕੇ ਕੁੜੀ ਦੇ ਪਿੰਡ ਪਹੁੰਚਿਆ ਤਾਂ ਅੱਗੇ ਤੋਂ ਕੁੜੀ ਦਾ ਪਰਿਵਾਰ ਗਾਇਬ ਸੀ।

ਵਿਦੇਸ਼ ਤੋਂ ਆਇਆ ਲਾੜਾ ਬਰਾਤ ਉਸ ਸਮੇਂ ਵਾਪਸ ਲੈ ਕੇ ਆਇਆ, ਜਦੋਂ ਲਾੜੀ ਅਤੇ ਉਸ ਦਾ ਪਰਿਵਾਰ ਨਹੀਂ ਪਹੁੰਚਿਆ ਅਤੇ ਲਾੜੀ ਵੀ ਆਪਣਾ ਮੋਬਾਈਲ ਬੰਦ ਕਰਕੇ ਗਾਇਬ ਹੋ ਗਈ। ਲਾੜੇ ਦੀਪਕ ਨੇ ਦੱਸਿਆ ਕਿ ਉਹ ਦੁਬਈ ਰਹਿੰਦਾ ਹੈ….ਮੈਂ ਕੁਝ ਦਿਨ ਪਹਿਲਾਂ ਇੰਡੀਆ ਆਇਆ ਹਾਂ… ਜਦੋਂ ਮੈਂ ਮਨਪ੍ਰੀਤ ਕੌਰ ਨਾਲ ਵਿਆਹ ਦੀ ਤਰੀਕ ਤੈਅ ਕੀਤੀ ਤਾਂ ਮੈਂ ਉਸ ਨੂੰ 50 ਤੋਂ 60 ਹਜ਼ਾਰ ਰੁਪਏ ਵੀ ਦੇ ਦਿੱਤੇ।

ਖੁਦ ਨਾਲ ਹੋਈ ਠੱਗੀ ਤੋਂ ਬਾਅਦ ਨੌਜਵਾਨ ਇਨਸਾਫ਼ ਦੀ ਗੁਹਾਰ ਲਾ ਰਿਹਾ ਹੈ।

error: Content is protected !!