ਸ਼ਗਨਾਂ ਵਾਲੇ ਘਰ ਫੋਟੋਗ੍ਰਾਫੀ ਕਰਨ ਗਏ ਨੌਜਵਾਨ ਦੀ ਮੌਤ

ਸ਼ਗਨਾਂ ਵਾਲੇ ਘਰ ਫੋਟੋਗ੍ਰਾਫੀ ਕਰਨ ਗਏ ਨੌਜਵਾਨ ਦੀ ਮੌਤ

ਬੁਢਲਾਡਾ ਤੋਂ ਇੱਕ ਬੇਹੱਦ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ। ਇੱਥੇ ਵਿਆਹ ਵਾਲੇ ਘਰ ਫੋਟੋਗ੍ਰਾਫੀ ਦਾ ਕੰਮ ਕਰਨ ਗਏ ਇੱਕ ਫੋਟੋਗ੍ਰਾਫਰ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪੈਂਦੇ ਬੁਢਲਾਡਾ ਬਲਾਕ ਦੇ ਨਾਲ ਪੈਂਦੇ ਪਿੰਡ ਮੱਲ ਸਿੰਘ ਵਾਲਾ ਵਿਖੇ ਇਹ ਘਟਨਾ ਵਾਪਰੀ ਹੈ।

ਇੱਥੇ ਇੱਕ ਲੜਕੀ ਦੇ ਵਿਆਹ ਮੌਕੇ ਫੋਟੋਗਰਾਫੀ ਦਾ ਕੰਮ ਕਰਨ ਗਏ ਮੱਖਣ ਸਿੰਘ ਪੁੱਤਰ ਰਾਮ ਸਿੰਘ ਸ਼ਗਨਾਂ ਵਾਲੇ ਘਰ ਵਿੱਚ ਪਰਿਵਾਰ ਵੱਲੋਂ ਕੀਤੇ ਜਾ ਰਹੇ ਸ਼ਗਨ ਆਪਣੇ ਕੈਮਰੇ ਵਿੱਚ ਕੈਦ ਕਰ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਫੋਟੋਗਰਾਫਰ ਮੱਖਣ ਸਿੰਘ ਦੇ ਸਿਰ ਵਿੱਚ ਦਰਦ ਹੋਣ ਲੱਗਾ ਅਤੇ ਨਾਲ ਹੀ ਸਾਰੇ ਸਰੀਰ ਵਿੱਚ ਇਕਦਮ ਦਰਦ ਉੱਠਿਆ, ਜਿਸ ਨੂੰ ਦੇਖਦਿਆਂ ਉਸਨੇ ਆਪਣਾ ਕੈਮਰਾ ਧਰਤੀ ‘ਤੇ ਰੱਖ ਦਿੱਤਾ ਅਤੇ ਖੁਦ ਕੁਰਸੀ ਤੋਂ ਇੱਕ ਦਮ ਡਿੱਗ ਗਿਆ।

ਅਚਾਨਕ ਸਗਨਾਂ ਵਾਲੇ ਘਰ ਵਿੱਚ ਇਕਦਮ ਰੋਲਾ ਪੈ ਗਏ। ਇਸ ਦੌਰਾਨ ਦੇਖਦੇ ਦੇਖਦੇ ਸਾਰਾ ਪਰਿਵਾਰ ਫੋਟੋਗ੍ਰਾਫਰ ਦੇ ਕੋਲ ਪੁੱਜਾ ਉਸ ਸਮੇਂ ਤੱਕ ਫੋਟੋਗ੍ਰਾਫਰ ਮੱਖਣ ਸਿੰਘ ਦਮ ਤੋੜ ਚੁੱਕਾ ਸੀ। ਪਰਿਵਾਰ ਵੱਲੋਂ ਉਕਤ ਫੋਟੋਗ੍ਰਾਫਰ ਨੂੰ ਸਿਵਲ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰੀ ਟੀਮ ਵੱਲੋਂ ਫੋਟੋਗ੍ਰਾਫਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

error: Content is protected !!