‘ਜਥੇਦਾਰ ਸਾਹਿਬਾਨ ਨੂੰ ਬਦਨਾਮ ਰਹੇ ਅਖੌਤੀ ਅਕਾਲੀ ਲੀਡਰ’ ਇਸ ਲੀਡਰ ਨੇ ਕੱਢੀ ਭੜਾਸ

‘ਜਥੇਦਾਰ ਸਾਹਿਬਾਨ ਨੂੰ ਬਦਨਾਮ ਰਹੇ ਅਖੌਤੀ ਅਕਾਲੀ ਲੀਡਰ’ ਇਸ ਲੀਡਰ ਨੇ ਕੱਢੀ ਭੜਾਸ

ਚੰਡੀਗੜ੍ਹ (ਵੀਓਪੀ ਬਿਊਰੋ) ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਦੱਸਿਆ ਕਿ ਕੁਝ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਵਲੋਂ ਘਿਣੌਨੀ ਸਾਜਿਸ਼ ਤਹਿਤ ਜੱਥੇਦਾਰ ਸਹਿਬਾਨ ਨੂੰ ਉਨ੍ਹਾ ਦੇ ਘਰੇਲੂ ਝਗੜੇ ਜਿਸ ਨੂੰ ਅਦਾਲਤਾਂ ਨੇ ਨਪਟਾ ਦਿੱਤਾ ਸੀ ਅਧਾਰ ਬਣਾ ਕੇ ਵਿਸ਼ੇਸ਼ ਆਈਟੀ ਟੀਮਾਂ ਰਾਹੀ ਜਥੇਦਾਰ ਸਹਿਬਾਨਾਂ ਦੇ ਕਿਰਦਾਰ ‘ਤੇ ਚਿੱਕੜ ਸੁੱਟ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਥੇਦਾਰ ਵਡਾਲਾ ਨੇ ਕਿਹਾ ਕਿ, ਤਖ਼ਤ ਸਹਿਬਾਨਾਂ ਦੇ ਵਿਰੁੱਧ ਘਿਨਾਉਣੀ ਤੇ ਇਖ਼ਲਾਕ ਤੋਂ ਡਿੱਗੀ ਸਾਜਿਸ਼ ਘੜ ਕੇ ਆਗੂ ਸਿੱਧਾ ਸਿੱਖ ਕੌਮ ਅਤੇ ਤਖ਼ਤ ਸਹਿਬਾਨਾਂ ਦੇ ਨਾਲ ਮੱਥਾ ਲਗਾ ਰਹੇ ਹਨ। ਇਸ ਤੋ ਪਹਿਲਾਂ ਹੀ ਸਿੱਖੀ ਅਤੇ ਪੰਥ ਨੂੰ ਵੱਡੀ ਢਾਹ ਲੱਗ ਚੁੱਕੀ ਹੈ। ਪਰ ਸਾਡੀਆਂ ਸੰਸਥਾਵਾਂ ਦੀ ਮਰਿਆਦਾ ਨੂੰ ਆਪਣੇ ਹਿੱਤਾਂ ਵਿੱਚ ਵਰਤਣ ਲਈ ਸਭ ਸ਼ਾਮ ਦੰਡ ਭੇਦ ਵਰਤਿਆ ਜਾ ਰਿਹਾ ਹੈ ਜੋ ਕੇ ਬੜਾ ਹੀ ਘਾਤਕ ਮੰਦਭਾਗਾ ਹੈ ਤੇ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਅਤੇ ਇੱਕ ਸਾਬਕਾ ਅਖੌਤੀ ਲੀਡਰ ਵਲੋਂ ਇਸ ਬਹੁਤ ਪੁਰਾਣੇ ਮਸਲੇ ਨੂੰ ਮੌਜੂਦਾ ਸਮੇ ਵਿਚ ਉਛਾਲਕੇ ਬੜੀ ਨੀਵੇਂ ਪੱਧਰ ਦੀ ਸਾਜਿਸ਼ ਤਹਿਤ ਕਿਰਦਰਕੁਸ਼ੀ ਕਰਨ ਦੀ ਕੋਸ਼ਿਸ਼ ਜਾ ਰਹੀ ਹੈ। ਮਹਾਨ ਸਿੱਖ ਸੰਸਥਾਵਾਂ ਦੇ ਸਿੰਘ ਸਹਿਬਾਨ ਦੇ ਜੀਵਨ ਨੂੰ ਵੀ ਖੰਗੋਲਿਆ ਜਾ ਰਿਹਾ ਹੈ ਤਾਂ ਜੋ ਸਾਜਿਸ਼ ਤਹਿਤ ਉਨਾਂ ਤੇ ਵੀ ਇਲਜਾਮਬਾਜੀ ਕਰਕੇ ਬਦਨਾਮ ਕੀਤਾ ਜਾ ਸਕੇ। ਸਾਨੂੰ ਬੀਤੇ ਸਮੇ ਹੋਈਆਂ ਵਿਚ ਘਟਨਾਵਾਂ ਤੋ ਸਬਕ ਲੈਣਾ ਚਾਹੀਦਾ ਹੈ ਕਿ ਜਿਸ ਕਿਸੇ ਨੇ ਵੀ ਸਿੱਖ ਪੰਥ ਦੀਆਂ ਸੰਸਥਾਵਾਂ ਨਾਲ ਮੱਥਾ ਲਾਇਆ ਹੈ ਉਨਾਂ ਨੂੰ ਇਸ ਦੇ ਬੁਰੇ ਨੀਤੀਜੇ ਭੁਗਤਣੇ ਪੈਏ ਹਨ।

ਅਸੀ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇੰਨਾ ਮਾੜੇ ਅਨਸਰਾਂ ਤੋ ਸੁਚੇਤ ਰਹੀਏ ਅਤੇ ਅਪਣੀਆਂ ਮਹਾਨ ਸੰਸਥਾਵਾਂ ਅਤੇ ਉਨਾਂ ਦੇ ਸੇਵਾਦਾਰਾਂ ਤੇ ਵਿਸ਼ਵਾਸ਼ ਬਣਾ ਕੇ ਰੱਖੀਏ ਤਾਂ ਜੋ ਅਖੌਤੀ ਲੀਡਰਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਕਾਮਜਾਬ ਨਾ ਹੋ ਸਕਣ ਅਤੇ ਸਾਡੀਆਂ ਮਹਾਨ ਸੰਸਥਾਵਾਂ ਦੀ ਮਾਣ ਮਰਿਯਾਦਾ ਬਹਾਲ ਰਹਿ ਸਕੇ। Punjab, akali leader, akal takth sahib, political

error: Content is protected !!