ਧਰਮਿੰਦਰ ਨੂੰ ਅਦਾਲਤ ਨੇ ਭੇਜਿਆ ਨੋਟਿਸ, ਧੋਖਾਧੜੀ ਦਾ ਦੋਸ਼

ਧਰਮਿੰਦਰ ਨੂੰ ਅਦਾਲਤ ਨੇ ਭੇਜਿਆ ਨੋਟਿਸ, ਧੋਖਾਧੜੀ ਦਾ ਦੋਸ਼

ਵੀਓਪੀ ਬਿਊਰੋ- ਦਿੱਲੀ ਦੀ ਅਦਾਲਤ ਨੇ ਗਰਮ ਧਰਮ ਢਾਬਾ ਨਾਲ ਸਬੰਧਤ ਧੋਖਾਧੜੀ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਦੋ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਇਹ ਸੰਮਨ ਦਿੱਲੀ ਦੇ ਇਕ ਕਾਰੋਬਾਰੀ ਵੱਲੋਂ ਦਾਇਰ ਸ਼ਿਕਾਇਤ ‘ਤੇ ਜਾਰੀ ਕੀਤੇ ਗਏ ਹਨ। ਜਿਸ ਨੇ ਉਸ ਨੂੰ ਗਰਮ ਧਰਮ ਢਾਬੇ ਦੀ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਠੱਗੀ ਮਾਰਨ ਦਾ ਦੋਸ਼ ਲਾਇਆ ਸੀ।


ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਹਾਲ ਹੀ ‘ਚ ‘ਗਰਮ ਧਰਮ ਢਾਬਾ’ ਫਰੈਂਚਾਇਜ਼ੀ ਨਾਲ ਜੁੜੇ ਧੋਖਾਧੜੀ ਦੇ ਮਾਮਲੇ ‘ਚ ਮਸ਼ਹੂਰ ਬਾਲੀਵੁੱਡ ਅਭਿਨੇਤਾ ਧਰਮਿੰਦਰ ਅਤੇ ਦੋ ਹੋਰਾਂ ਖਿਲਾਫ ਸੰਮਨ ਜਾਰੀ ਕੀਤੇ ਹਨ। ਇਸ ਮਾਮਲੇ ਦੀ ਸੁਣਵਾਈ ਫਰਵਰੀ 2025 ਵਿੱਚ ਹੋਣੀ ਹੈ।


ਏਜੰਸੀ ਦੇ ਅਨੁਸਾਰ, 5 ਦਸੰਬਰ ਨੂੰ ਦਿੱਤੇ ਸੰਮਨ ਆਦੇਸ਼ ਵਿੱਚ, ਜੱਜ ਨੇ ਨੋਟ ਕੀਤਾ ਕਿ ਰਿਕਾਰਡ ‘ਤੇ ਮੌਜੂਦ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਉਕਸਾਇਆ ਸੀ ਅਤੇ ਧੋਖਾਧੜੀ ਦੇ ਜੁਰਮ ਦੀ ਸਮੱਗਰੀ ਦਾ ਸਹੀ ਢੰਗ ਨਾਲ ਖੁਲਾਸਾ ਕੀਤਾ ਗਿਆ ਸੀ।’

error: Content is protected !!