ਸੁਨੀਲ ਪਾਲ ਨੇ ਆਪਣੀ ਕਿਡਨੈਪਿੰਗ ਦੀ ਸਾਜਿਸ਼ ਖੁਦ ਰਚੀ, ਪੁਲਿਸ ਨੇ ਖੋਲੀ ਕਾਮੇਡੀਅਨ ਦੀ ਪੋਲ, ਝੂਠ ਨਿਕਲਿਆ ਸਭ ਕੁਝ

VOP Bureau : Sunil Pal Kidnapping Case: ਦੇਸ਼ ਦੇ ਮਸ਼ਹੂਰ ਕਾਮੇਡੀਅਨਸ ਵਿੱਚੋਂ ਇੱਕ ਸੁਨੀਲ ਪਾਲ ਨੂੰ ਹਾਲ ਹੀ ਵਿੱਚ ਅਗਵਾ ਕਰ ਲਿਆ ਗਿਆ ਸੀ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੇ ਸ਼ੁਭਚਿੰਤਕ ਅਤੇ ਪ੍ਰਸ਼ੰਸਕ ਵੀ ਇਸ ਖਬਰ ਤੋਂ ਕਾਫੀ ਪਰੇਸ਼ਾਨ ਸਨ। ਅਗਵਾਕਾਰਾਂ ਨੇ ਸੁਨੀਲ ਪਾਲ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਪਰ 7.5 ਲੱਖ ਰੁਪਏ ਦੀ ਰਕਮ ਦੇ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਮਾਮਲੇ ਦੀਆਂ ਤਾਰਾਂ ਯੂਪੀ ਦੇ ਮੇਰਠ ਨਾਲ ਜੁੜੀਆਂ ਹੋਈਆਂ ਸਨ। ਪਰ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਵੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਅਨੁਸਾਰ ਸੁਨੀਲ ਪਾਲ ਨੂੰ ਅਗਵਾ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਖੁਦ ਨੂੰ ਕਿਡਨੈਪ ਰਨ ਦੀ ਸਾਜ਼ਿਸ਼ ਰਚੀ ਸੀ।

ਇਸ ਮਾਮਲੇ ‘ਤੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਮੇਰਠ ਪੁਲਿਸ ਨੇ ਕਿਹਾ ਕਿ ਕੋਈ ਅਗਵਾ ਨਹੀਂ ਹੋਇਆਸੀ, ਇਹ ਸਭ ਝੂਠ ਸੀ! ਕਾਮੇਡੀਅਨ ਸੁਨੀਲ ਪਾਲ ਨੇ ਖੁਦ ਆਪਣੀ ਕਿਡਨੈਪਿੰਗ ਦੀ ਸਾਜਿਸ਼ ਰਚੀ ਸੀ। ਉਨ੍ਹਾਂ ਦੀ ਫੋਨ ਕਾਲ ਦੀ ਆਡੀਓ ਵੀ ਵਾਇਰਲ ਹੋ ਰਹੀ ਹੈ। ਹੁਣ ਯੂਪੀ ਪੁਲਿਸ ਕਦੇ ਵੀ ਮੁੰਬਈ ਪੁਲਿਸ ਨਾਲ ਗੱਲ ਕਰਕੇ ਇਸ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ। ਸੁਨੀਲ ਪਾਲ ਦੀ ਆਡੀਓ ਸਾਹਮਣੇ ਆਈ ਹੈ। ਇਸ ਵਿੱਚ ਸੁਣਿਆ ਜਾ ਰਿਹਾ ਹੈ ਕਿ ਮੀਡੀਆ ਅਤੇ ਸਾਈਬਰ ਕ੍ਰਾਈਮ ਦੇ ਲੋਕਾਂ ਨੇ ਮੈਨੂੰ ਫੜ ਲਿਆ ਹੈ, ਮੈਂ ਅਜੇ ਤੱਕ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਮਾਮਲਾ ਉਦੋਂ ਭਖ ਗਿਆ ਜਦੋਂ ਮੇਰਠ ਦੇ ਦੋ ਸਰਾਫਾ ਵਪਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮੁੰਬਈ ਪੁਲਿਸ ਨੇ ਲੈਣ-ਦੇਣ ਦੇ ਸਬੰਧ ਵਿੱਚ ਉਨ੍ਹਾਂ ਦੇ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਿਡਨੈਪਰਸ ਨੇ ਫਿਰੌਤੀ ਦੀ ਰਕਮ ਨਾਲ 6 ਲੱਖ ਰੁਪਏ ਦੇ ਗਹਿਣੇ ਖਰੀਦੇ ਸਨ। ਕਿਡਨੈਪਿੰਗ ਦਿੱਲੀ ਤੋਂ ਕੀਤੀ ਗਈ ਸੀ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।

ਸੁਨੀਲ ਪਾਲ ਵੱਲੋਂ ਦਿੱਤੇ ਪੈਸਿਆਂ ਨਾਲ ਅਗਵਾਕਾਰਾਂ ਨੇ ਗਹਿਣੇ ਖਰੀਦੇ ਸਨ। ਹੁਣ ਇਸ ਮਾਮਲੇ ਵਿੱਚ ਇੱਕ ਵੱਖਰਾ ਐਂਗਲ ਜੁੜ ਗਿਆ ਹੈ। ਸੁਨੀਲ ਪਾਲ ਅਤੇ ਅਗਵਾਕਾਰਾਂ ਵਿਚਾਲੇ ਹੋਈ ਗੱਲਬਾਤ ਵੀ ਸਾਹਮਣੇ ਆਈ ਹੈ। ਇਸ ਗੱਲਬਾਤ ਵਿੱਚ ਸਭ ਕੁਝ ਸਾਫ ਹੋ ਗਿਆ ਹੈ।

error: Content is protected !!