ਕੁਦਰਤ ਦਾ ਕਹਿਰ ਇੱਕੋ ਵੇਲੇ ਉੱਜੜ ਗਿਆ 2 ਭੈਣਾਂ ਦਾ ਘਰ,ਇੰਝ ਹੋਈ ਦੋਨਾਂ ਦੇ ਪਤੀਆਂ ਦੀ ਮੌ+ਤ

(ਵੀਓਪੀ ਬਿਓਰੋ)ਕਹਿੰਦੇ ਨੇ ਮੌਤ ਕਦੋਂ ਕਿੱਥੇ ਆ ਜਾਏ ਕੋਈ ਨਹੀਂ ਜਾਣਦਾ। ਕੁਝ ਇਸੇ ਤਰ੍ਹਾਂ ਦਾ ਹੋਇਆ 2 ਸਕੀਆ ਭੈਣਾਂ ਦੇ ਨਾਲ ਜਿਨ੍ਹਾਂ ਦੇ ਪਤੀਆਂ ਦੀ ਇੱਕੋਂ ਦਿਨ ਇੱਕ ਹੀ ਥਾਂ ਤੇ ਮੌਤ ਹੋ ਗਈ।ਤਰਨਤਾਰਨ ਗੋਇੰਦਵਾਲ ਸਾਹਿਬ ਮਾਰਗ ’ਤੇ ਸੋਮਵਾਰ ਦੇਰ ਸ਼ਾਮ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਜਿਸ ਕਾਰਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਜੋ ਆਪਸ ਵਿਚ ਸਾਂਢੂ ਲੱਗਦੇ ਸਨ, ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਹਾਦਸੇ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਥਾਣਾ ਗੋਇੰਦਵਾਲ ਸਾਹਿਬ ਅਤੇ ਚੌਕੀ ਫਤਿਆਬਾਦ ਦੀ ਪੁਲਿਸ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਜਦੋਕਿ ਮ੍ਰਿਤਕਾਂ ਦੇ ਵਾਰਸ ਵੀ ਘਟਨਾ ਸਥਾਨ ’ਤੇ ਪਹੁੰਚ ਗਏ। ਜਿਨ੍ਹਾਂ ਦਾ ਵਿਰਲਾਪ ਵੇਖਿਆ ਨਹੀਂ ਸੀ ਜਾ ਰਿਹਾ

ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਕਾਲਾ ਪੁੱਤਰ ਜੋਗਿੰਦਰ ਸਿੰਘ ਅਤੇ ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਦੋਵੇਂ ਤਰਨਤਾਰਨ ਦੇ ਨਾਲ ਲੱਗਦੇ ਪਿੰਡ ਚੁਤਾਲਾ ਦੇ ਰਹਿਣ ਵਾਲੇ ਸਨ। ਰਿਸ਼ਤੇ ਵਿਚ ਦੋਵੇਂ ਸਾਂਢੂ ਸਨ ਅਤੇ ਇਨ੍ਹਾਂ ਦੇ ਘਰ ਵੀ ਆਸ ਪਾਸ ਹੀ ਹਨ।

ਸੋਮਵਾਰ ਸ਼ਾਮ ਨੂੰ ਇਹ ਦੋਵੇਂ ਜਣੇ ਪੈਸ਼ਨ ਮੋਟਰਸਾਈਕਲ ਨੰਬਰ ਪੀਬੀ46 ਪੀ 1519 ’ਤੇ ਸਵਾਰ ਹੋ ਕੇ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਵੱਲ ਜਾ ਰਹੇ ਸੀ। ਜਦੋਂ ਇਹ ਚੋਹਲਾ ਸਾਹਿਬ ਚੌਂਕ ਤੋਂ ਪਹਿਲਾਂ ਸ਼ੈਲਰ ਦੇ ਕੋਲ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤਾ।

ਹਾਦਸਾ ਇੰਨਾ ਜਬਰਦਸਤ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਚੌਂਕੀ ਫਤਿਆਬਾਦ ਦੇ ਇੰਚਾਰਜ ਏਐੱਸਆਈ ਗੁਰਪਾਲ ਸਿੰਘ ਪੁਲਿਸ ਪਾਟੀ ਸਮੇਤ ਪਹੁੰਚ ਗਏ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ ਅਤੇ ਪਰਿਵਾਰ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਦਸੇ ਨੂੰ ਅੰਜ਼ਾਮ ਦੇਣ ਵਾਲੇ ਵਾਹਨ ਦਾ ਅਜੇ ਪਤਾ ਨਹੀਂ ਲੱਗਾ ਹੈ। ਪਰ ਉਸਦਾ ਪਤਾ ਲਗਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

error: Content is protected !!