PM modi ਨਾਲ ਮੁਲਾਕਾਤ ਕਰਨ ਪਹੁੰਚਿਆ ਪੂਰਾ ਕਪੂਰ ਖਾਨਦਾਨ, ਕਿਹਾ- 10 ਸਾਲ ਲੱਗ ਗਏ ਮਿਲਣ ਨੂੰ

PM modi ਨਾਲ ਮੁਲਾਕਾਤ ਕਰਨ ਪਹੁੰਚਿਆ ਪੂਰਾ ਕਪੂਰ ਖਾਨਦਾਨ, ਕਿਹਾ- 10 ਸਾਲ ਲੱਗ ਗਏ ਮਿਲਣ ਨੂੰ

ਵੀਓਪੀ ਬਿਊਰੋ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਕਪੂਰ ਦੇ 100ਵੇਂ ਜਨਮ ਦਿਨ ਤੋਂ ਪਹਿਲਾਂ ਕਪੂਰ ਪਰਿਵਾਰ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਕਪੂਰ ਪਰਿਵਾਰ ਨੇ ਪੀਐਮ ਮੋਦੀ ਨੂੰ ਵਿਸ਼ੇਸ਼ ਤੋਹਫ਼ੇ ਦਿੱਤੇ। ਉਥੇ ਹੀ PM ਮੋਦੀ ਨੇ ਰਾਹਾ, ਜੇਹ ਅਤੇ ਤੈਮੂਰ ਲਈ ਖਾਸ ਤੋਹਫਾ ਦਿੱਤਾ ਹੈ।

Bollywood ਦੇ ਦਿੱਗਜ ਅਭਿਨੇਤਾ ਰਾਜ ਕਪੂਰ ਦਾ 100ਵਾਂ ਜਨਮਦਿਨ ਆਉਣ ਵਾਲਾ ਹੈ। ਇਸ ਮੌਕੇ ਤੋਂ ਪਹਿਲਾਂ ਕਪੂਰ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਖਾਸ ਮੌਕੇ ‘ਤੇ ਸਾਰਿਆਂ ਨੇ ਪੀਐਮ ਮੋਦੀ ਨੂੰ ਖਾਸ ਤੋਹਫੇ ਦਿੱਤੇ। ਉਥੇ ਹੀ ਪੀਐਮ ਮੋਦੀ ਨੇ ਕਪੂਰ ਪਰਿਵਾਰ ਦੇ ਬੱਚਿਆਂ ਲਈ ਖਾਸ ਤੋਹਫਾ ਦਿੱਤਾ ਹੈ।

ਅਰਮਾਨ ਜੈਨ ਅਤੇ ਰਣਬੀਰ ਕਪੂਰ ਨੇ ਕਪੂਰ ਪਰਿਵਾਰ ਦੀਆਂ 10 ਜਾਂ 12 ਆਈਟਮਾਂ ਵਿੱਚੋਂ ਇੱਕ ਖਾਸ ਚੀਜ਼ ਪੀਐਮ ਮੋਦੀ ਨੂੰ ਤੋਹਫੇ ਵਿੱਚ ਦਿੱਤੀ। ਅਰਮਾਨ ਜੈਨ ਨੇ ਕਿਹਾ ਕਿ ਅਸੀਂ ਇਹ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਾਂ। ਇਸ ‘ਤੇ ਪੀਐਮ ਮੋਦੀ ਨੇ ਕਿਹਾ ਕਿ ਮੈਂ ਇਸ ਖਾਸ ਤੋਹਫ਼ੇ ਨੂੰ ਇੱਥੇ ਬਣੇ ਪੀਐਮ ਮਿਊਜ਼ੀਅਮ ਵਿੱਚ ਰੱਖਾਂਗਾ। ਇਸ ਨਾਲ ਕਪੂਰ ਪਰਿਵਾਰ ‘ਚ ਮੌਜੂਦ ਸਾਰਿਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਆ ਗਈ ਅਤੇ ਸਾਰਿਆਂ ਨੇ ਜੋਸ਼ ਨਾਲ ਤਾੜੀਆਂ ਵਜਾਈਆਂ।

ਬਾਲੀਵੁੱਡ ਅਭਿਨੇਤਰੀ ਨੀਤੂ ਕਪੂਰ ਨੇ ਪੀਐਮ ਨਰਿੰਦਰ ਮੋਦੀ ਨੂੰ ਗਣਪਤੀ ਦੀ ਇੱਕ ਪਿਆਰੀ ਤਸਵੀਰ ਤੋਹਫ਼ੇ ਵਜੋਂ ਦਿੱਤੀ, ਜਿਸ ਨੂੰ ਦੇਖ ਕੇ ਪੀਐਮ ਮੋਦੀ ਨੇ ਜੈ ਗਣੇਸ਼ ਕਿਹਾ।

ਇਸ ਖਾਸ ਮੁਲਾਕਾਤ ਦੌਰਾਨ ਨੀਤੂ ਕਪੂਰ ਨੇ ਦੱਸਿਆ ਕਿ ਰਿਧੀਮਾ ਕਪੂਰ ਨੇ ਪੀਐੱਮ ਮੋਦੀ ਨੂੰ ਇਹ ਖਾਸ ਤੋਹਫਾ ਦੇਣ ਲਈ 10 ਸਾਲ ਤੱਕ ਇੰਤਜ਼ਾਰ ਕੀਤਾ ਹੈ। ਪੀਐਮ ਮੋਦੀ ਇਹ ਸੁਣ ਕੇ ਹੈਰਾਨ ਰਹਿ ਗਏ ਅਤੇ ਰਿਧੀਮਾ ਦੇ ਸਿਰ ‘ਤੇ ਪਿਆਰ ਨਾਲ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦਿੱਤਾ।

error: Content is protected !!