ਇਰਾਦਾ ਕਤਲ ਦੇ ਮਾਮਲੇ ਚ ਪੁਸ਼ਪਾ 2 ਫੇਮ ਅਦਾਕਾਰ ਅੱਲੂ ਅਰਜੁਨ ਗ੍ਰਿਫ਼ਤਾਰ, ਜਾਣੋਂ ਕੀ ਹੈ ਮਾਮਲਾ

ਵੀਓਪੀ ਬਿਊਰੋ -ਪੁਸ਼ਪਾ-2 ਨੂੰ ਲੈ ਕੇ ਲਗਾਤਾਰ ਚਰਚਾ ‘ਚ ਰਹਿਣ ਵਾਲਾ ਅੱਲੂ ਅਰਜੁਨ (Allu Arjun ) ਹੁਣ ਮੁਸੀਬਤ ‘ਚ ਹੈ, ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਦਰਜ ਹੋਏ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਕੇਸ ਉਸ ਦੀ ਫਿਲਮ ਲਈ ਭਗਦੜ ਦੌਰਾਨ ਹੋਈ ਮੌਤ ਨਾਲ ਸਬੰਧਤ ਹੈ, ਜਿਸ ਵਿੱਚ ਉਸ ਦੇ ਖ਼ਿਲਾਫ਼ ਗ਼ੈਰ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਧਾਰਾ 299 ਤਹਿਤ ਗ਼ੈਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਕੋਈ ਹੋਰ ਇਸ ਲਈ ਜ਼ਿੰਮੇਵਾਰ ਹੁੰਦਾ ਹੈ, ਤਾਂ ਇਹ ਕੇਸ ਦਰਜ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਹਾਦਸਿਆਂ ਤੇ ਇਸ ਤਰ੍ਹਾਂ ਦੇ ਹੋਰ ਮਾਮਲੇ ਦਰਜ ਹੁੰਦੇ ਹਨ।
ਕੁੱਲ ਮਿਲਾ ਕੇ ਇਹ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਯੋਜਨਾ ਬਣਾ ਕੇ ਕਤਲ ਨਹੀਂ ਕੀਤਾ, ਸਗੋਂ ਉਹ ਜਾਣਦਾ ਸੀ ਕਿ ਉਸ ਦੀ ਇਸ ਕਾਰਵਾਈ ਨਾਲ ਦੂਜੇ ਵਿਅਕਤੀ ਦੀ ਮੌਤ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ, ਸਜ਼ਾ 10 ਸਾਲ ਜਾਂ ਉਮਰ ਕੈਦ ਤੱਕ ਹੋ ਸਕਦੀ ਹੈ। ਧਾਰਾ 304 ਵਿੱਚ ਗ਼ੈਰ ਇਰਾਦਾ ਕਤਲ ਲਈ ਸਜ਼ਾ ਦੀ ਵਿਵਸਥਾ ਸੀ।

ਹਾਲਾਂਕਿ, BNS ਵਿੱਚ ਕੁਝ ਬਦਲਾਅ ਕਰਕੇ, ਇਸਦੀ ਸਜ਼ਾ ਨੂੰ ਕੁਝ ਹੱਦ ਤੱਕ ਘਟਾ ਦਿੱਤਾ ਗਿਆ ਹੈ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 100 ਗ਼ੈਰ ਇਰਾਦ ਹੱਤਿਆ ਨੂੰ ਪਰਿਭਾਸ਼ਤ ਕਰਦੀ ਹੈ। ਧਾਰਾ 105 ਵਿੱਚ ਸਜ਼ਾ ਦੀ ਵਿਵਸਥਾ ਹੈ, ਜਿਸ ਦੇ ਤਹਿਤ ਜੇ ਮੌਤ ਦਾ ਕਾਰਣ ਜਾਣਬੁੱਝ ਕੇ ਕੀਤਾ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਜਾਂ ਪੰਜ ਤੋਂ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।

ਇਸ ਤੋਂ ਇਲਾਵਾ ਜੁਰਮਾਨਾ ਵੀ ਵਸੂਲਿਆ ਜਾ ਸਕਦਾ ਹੈ। ਸਮੁੱਚੇ ਤੌਰ ‘ਤੇ ਕਤਲ ਅਤੇ ਗ਼ੈਰ ਇਰਾਦਾ ਹੱਤਿਆ ਦੇ ਵਿਚਕਾਰ ਫਰਕ ਇਹ ਹੈ ਕਿ ਕਤਲ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਹੋ ਸਕਦੀ ਹੈ, ਜਦੋਂ ਕਿ ਗ਼ੈਰ ਇਰਾਦਾ ਕਤਲ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਦਾ ਕੋਈ ਪ੍ਰਬੰਧ ਨਹੀਂ ਹੈ।

error: Content is protected !!