ਪੰਜ ਮਰਲੇ ਪਲਾਟ ਲਈ ਖੂਨ ਦੇ ਦੁਸ਼ਮਣ ਬਣੇ ਭਰਾ, ਗੋ+ਲੀ ਮਾਰਕੇ ਕੀਤਾ ਕ+ਤ+ਲ

ਪੰਜ ਮਰਲੇ ਪਲਾਟ ਲਈ ਖੂਨ ਦੇ ਦੁਸ਼ਮਣ ਬਣੇ ਭਰਾ, ਗੋ+ਲੀ ਮਾਰਕੇ ਕੀਤਾ ਕ+ਤ+ਲ

ਗੁਰਦਾਸਪੁਰ (ਵੀਓਪੀ ਬਿਊਰੋ) ਕਹਿੰਦੇ ਨੇ ਕਿ ਜ਼ਮੀਨ ਤੇ ਪੈਸੇ ਪਿੱਛੇ ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਗੁਰਦਾਸਪੁਰ ਤੋਂ ਜਿੱਥੇ ਇੱਕ ਭਰਾ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਅਤੇ ਉਹ ਵੀ ਸਿਰਫ ਤੇ ਸਿਰਫ ਜ਼ਮੀਨ ਦੇ ਪਿੱਛੇ, ਜਿਸ ਨੇ ਵੀ ਇਹ ਖਬਰ ਸੁਣੀ ਹੈ ਪੜ੍ਹੀ ਹੈ ਦੇਖੀ ਏ ਉਸਦੀ ਰੂਹ ਕੰਬ ਗਈ ਹੈ। ਕੀ ਹੈ ਕਿਵੇਂ ਬਚਪਨ ਤੋਂ ਸਾਥ ਰਹੇ ਦੋ ਭਰਾ ਜ਼ਮੀਨ ਦੇ ਟੁੱਕੜੇ ਪਿੱਛੇ ਦੁਸ਼ਮਣ ਬਣ ਸਕਦੇ ਹਨ।

ਜਾਣਕਾਰੀ ਮੁਤਾਬਕ ਪੰਜ ਮਰਲੇ ਦੇ ਪਲਾਟ ਨੂੰ ਲੈ ਕੇ ਚਚੇਰੇ ਭਰਾ ਨੇ ਹਮਲਾ ਕੀਤਾ ਸੀ। ਇਸ ਲੜਾਈ ‘ਚ ਤਿੰਨ ਔਰਤਾਂ ਸਣੇ 5 ਜ਼ਖਮੀ ਹੋ ਗਏ, ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ।

ਗੁਰਦਾਸਪੁਰ ਦੇ ਪਿੰਡ ਜੀਵਨਵਾਲ ‘ਚ ਪੰਜ ਮਰਲੇ ਦੇ ਪਲਾਟ ਨੂੰ ਲੈ ਕੇ ਚਚੇਰੇ ਭਰਾਵਾਂ ਨੇ ਆਹਮੋ-ਸਾਹਮਣੇ ਹੋ ਕੇ ਇਕ ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਫਾਇਰਿੰਗ ਵੀ ਕੀਤੀ ਗਈ, ਜਿਸ ਕਾਰਨ ਪਹਿਲੇ ਧੜੇ ਦਾ ਇਕ ਵਿਅਕਤੀ ਮਨਦੀਪ ਸਿੰਘ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਸੱਟਾਂ ਲੱਗੀਆਂ ਅਤੇ ਤਿੰਨ ਔਰਤਾਂ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਗਿਆ।

error: Content is protected !!